Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਗੁੜ ਦੀ ਖੀਰ

September 15, 2021 02:27 AM

ਸਮੱਗਰੀ-100 ਗਰਾਮ ਚੌਲ, ਪਾਣੀ ਲੋੜ ਅਨੁਸਾਰ, ਘਿਓ ਦੋ ਟੀ ਸਪੂਨ, ਕਾਜੂ 10-12, ਕਿਸ਼ਮਿਸ਼-2, ਦੁੱਧ ਇੱਕ ਲੀਟਰ, ਇਲਾਇਚੀ ਪਾਊਡਰ ਅੱਧਾ ਚਮਚ, ਗੁੜ 120 ਗਰਾਮ, ਪਾਣੀ 110 ਮਿਲੀਲੀਟਰ, ਬਦਾਮ।
ਵਿਧੀ-ਸਭ ਤੋਂ ਪਹਿਲਾਂ 100 ਗਰਾਮ ਚੌਲਾਂ ਨੂੰ ਤੀਹ ਮਿੰਟ ਲਈ ਪਾਣੀ ਵਿੱਚ ਭਿਉਂ ਦਿਓ। ਇੱਕ ਫਰਾਈਪੈਨ ਵਿੱਚ ਦੋ ਟੀ ਸਪੂਨ ਘਿਓ ਗਰਮ ਕਰ ਕੇ ਇਸ ਵਿੱਚ 10-12 ਕਾਜੂ ਤੇ ਦੋ ਟੀ ਸਪੂਨ ਕਿਸ਼ਮਿਸ਼ ਨੂੰ ਦੋ-ਤਿੰਨ ਮਿੰਟ ਤੱਕ ਬਰਾਊਨ ਹੋਣ ਤੱਕ ਫਰਾਈ ਕਰੋ। ਦੂਜੇ ਫਰਾਈਪੈਨ ਵਿੱਚ ਇੱਕ ਲੀਟਰ ਦੁੱਧ ਤੇ ਭਿੱਜੇ ਹੋਏ ਚੌਲਾਂ ਨੂੰ ਘੱਟ ਗੈਸ ਉੱਤੇ ਤਦ ਤੱਕ ਪੱਕਣ ਦਿਓ, ਜਦੋਂ ਤੱਕ ਉਹ ਮਿਕਸ ਨਾ ਹੋ ਜਾਣ। ਇਸ ਵਿੱਚ ਅੱਧਾ ਟੀ ਸਪੂਨ ਇਲਾਇਚੀ ਪਾਊਡਰ ਅਤੇ ਫਰਾਈ ਕੀਤੇ ਡਰਾਈ ਫਰੂਟ ਪਾ ਕੇ ਇੱਕ-ਦੋ ਮਿੰਟ ਤੱਕ ਪਕਾਓ। ਫਰਾਈਪੈਨ ਵਿੱਚ 120 ਗਰਾਮ ਗੁੜ ਅਤੇ 110 ਮਿਲੀਲੀਟਰ ਪਾਣੀ ਨੂੰ ਪਕਾ ਕੇ ਚਾਸ਼ਨੀ ਬਣਾਓ। ਚਾਸ਼ਨੀ ਬਣਾਉਣ ਤੋਂ ਬਾਅਦ ਇਸ ਨੂੰ ਖੀਰ ਵਿੱਚ ਪਾਓ ਅਤੇ ਤਿੰਨ-ਚਾਰ ਮਿੰਟ ਲਈ ਪੱਕਣ ਦਿਓ। ਤੁਹਾਡੀ ਗੁੜ ਦੀ ਖੀਰ ਬਣ ਕੇ ਤਿਆਰ ਹੈ।

 
Have something to say? Post your comment