Welcome to Canadian Punjabi Post
Follow us on

12

July 2025
 
ਨਜਰਰੀਆ

ਹੰਕਾਰ ਤੋਂ ਜਨਮਿਆ ਗੁੱਸਾ ਜ਼ਿੰਦਗੀ ਦੇ ਰਸਾਂ ਦਾ ਨਾਸ਼ ਕਰ ਦਿੰਦਾ ਹੈ

March 21, 2021 10:50 PM

-ਪੂਰਨ ਚੰਦ ਸਰੀਨ
ਜਿਥੇ ਇੱਕ ਪਾਸੇ ਸਰੀਰ ਪੰਚ ਤੱਤਾਂ ਦਾ ਬਣਿਆ ਹੈ, ਉਥੇ ਸਾਡਾ ਮਨ ਤੇ ਦਿਲ ਕਈ ਭਾਵਾਂ ਦੇ ਵੱਸ ਹੋ ਕੇ ਚੱਲਦਾ ਹੈ। ਬੁੱਧੀ ਅਤੇ ਸਿਆਣਪ ਨਾਲ ਜੁੜੇ ਇਹ ਭਾਵ ਸਾਡੇ ਕੋਲੋਂ ਆਪਣੇ ਸਰੂਪ ਅਨੁਸਾਰ ਫੈਸਲਾ ਕਰਵਾਉਂਦੇ ਹਨ ਤੇ ਸਰੀਰ ਨੂੰ ਉਨ੍ਹਾਂ ਦੇ ਚੰਗੇ ਜਾਂ ਬੁਰੇ ਨਤੀਜੇ ਝੱਲਣੇ ਪੈਂਦੇ ਹਨ।
ਇਹ ਸਾਰੇ ਭਾਵ ਵੱਖ-ਵੱਖ ਰਸਾਂ ਦੇ ਰੂਪ ਵਿੱਚ ਸਾਡੇ ਦਿਮਾਗ਼, ਵਿਚਾਰ ਤੇ ਵਿਹਾਰ ਨੂੰ ਕੰਟਰੋਲ ਕਰਦੇ ਹਨ ਅਤੇ ਪ੍ਰੇਰਕ ਵੀ ਬਣਦੇ ਹਨ। ਸਾਡੇ ਸ਼ਾਸਤਰਾਂ ਵਿੱਚ ਇਨ੍ਹਾਂ ਦਾ ਵਰਣਨ ਸ਼ਿੰਗਾਰ, ਕਰੁਣਾ, ਹਾਸ, ਵੀਰ, ਅਨੋਖਾ, ਕਰੋੜ, ਡਰ, ਦਹਿਸ਼ਤ ਅਤੇ ਸ਼ਾਂਤੀ ਦੇ ਰੂਪ ਵਿੱਚ ਕੀਤਾ ਗਿਆ ਹੈ। ਜਿਵੇਂ ਖੂਨ ਦਾ ਪ੍ਰਵਾਹ ਮਨੁੱਖ ਨੂੰ ਜਿਊਂਦਾ ਰੱਖਦਾ ਹੈ, ਉਸੇ ਤਰ੍ਹਾਂ ਇਨ੍ਹਾਂ ਰਸਾਂ ਦਾ ਪ੍ਰਵਾਹ ਸਾਡੇ ਮਨ ਨੂੰ ਖ਼ੁਸ਼ ਸੁਖੀ ਜਾਂ ਦੁਖੀ ਬਣਾਉਂਦਾ ਹੈ।
ਸਾਡੀ ਜ਼ਿੰਦਗੀ ਜਦੋਂ ਤੱਕ ਕਈ ਰਸਾਂ ਨਾਲ ਸਰਾਬੋਰ ਰਹਿੰਦੀ ਹੈ, ਤਦ ਤੱਕ ਸਾਨੂੰ ਉਨ੍ਹਾਂ ਦਾ ਆਨੰਦ ਮਿਲਦਾ ਹੈ। ਸਭ ਤੋਂ ਉਤਮ ਕਹੇ ਗਏ ਰਸ ਸ਼ਿੰਗਾਰ ਵਿੱਚ ਸੁੰਦਰਤਾ ਦੀ ਝਲਕ ਤਨ ਅਤੇ ਮਨ ਨੂੰ ਪ੍ਰਫੁੱਲਿਤ ਰੱਖਦੀ ਹੈ ਪਰ ਜਦੋਂ ਇਸ ਦਾ ਹੰਕਾਰ ਹੋ ਜਾਵੇ ਤਾਂ ਨਤੀਜਾ ਕਰੂਪਤਾ ਵਿੱਚ ਵੀ ਨਿਕਲ ਸਕਦਾ ਹੈ। ਜ਼ਿੰਦਗੀ ਵਿੱਚ ਜਦੋਂ ਤੱਕ ਆਪਣੇ ਅਤੇ ਦੂਸਰਿਆਂ ਪ੍ਰਤੀ ਦਰਦ ਦਾ ਭਾਵ ਰਹਿੰਦਾ ਹੈ, ਤਦ ਤੱਕ ਮਨ ਵਿੱਚ ਸੇਵਾ ਦਾ ਭਾਵ ਬਣਿਆ ਰਹਿੰਦਾ ਹੈ, ਪਰ ਜਿਵੇਂ ਹੀ ਦਇਆ ਦਾ ਭਾਵ ਉਸ ਵਿੱਚ ਮਿਲ ਜਾਂਦਾ ਹੈ, ਉਸ ਤੋਂ ਪੈਦਾ ਘੁਮੰਡ ਸਾਰੇ ਕੀਤੇ ਕਰਾਏ ਉੱਤੇ ਪਾਣੀ ਫੇਰ ਦਿੰਦਾ ਹੈ।
ਹਾਸ ਰਸ ਭਾਵ ਖੁਦ ਨੂੰ ਖ਼ੁਸ਼ ਰੱਖਣ ਤੇ ਦੂਸਰਿਆਂ ਨੂੰ ਆਪਣੀ ਹਾਜ਼ਰੀ ਨਾਲ ਆਨੰਦ ਦਾ ਅਨੁਭਵ ਕਰਾਉਣ ਦਾ ਨਾਂ ਹੈ, ਪਰ ਜਦੋਂ ਇਸ ਦਾ ਸਰੂਪ ਕਿਸੇ ਦੀ ਪੀੜਾ ਉੱਤੇ ਮੁਸਕਰਾਉਣ ਅਤੇ ਮਜ਼ਾ ਲੈਣ ਦਾ ਹੋ ਜਾਵੇ ਤਾਂ ਇਸ ਦਾ ਅਸਰ ਦੂਸਰਿਆਂ ਦੀ ਆਪਣੇ ਪ੍ਰਤੀ ਨਫ਼ਰਤ ਦਾ ਹੋ ਜਾਂਦਾ ਹੈ। ਜੋ ਵਿਅਕਤੀ ਹੱਸਦਾ ਨਹੀਂ, ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਆਪਣੇ ਆਪ ਨੂੰ ਸਜ਼ਾ ਦਿੰਦਾ ਰਹਿੰਦਾ ਹੈ ਅਤੇ ਉਸਦੀ ਹਾਲਤ ਇੰਨੀ ਖ਼ਰਾਬ ਹੋ ਜਾਂਦੀ ਹੈ ਕਿ ਉਸ ਦੇ ਇਲਾਜ ਲਈ ਕਿਸੇ ਦਿਮਾਗ਼ੀ ਰੋਗਾਂ ਦੇ ਮਾਹਿਰ ਡਾਰਟਰ ਦੀ ਲੋੜ ਪੈ ਸਕਦੀ ਹੈ।
ਬਹਾਦੁਰੀ ਆਪਣੇ ਆਪ ਵਿੱਚ ਸ੍ਰੇਸ਼ਠ ਅਤੇ ਸਨਮਾਨ ਯੋਗ ਹੈ ਤੇ ਕਿਹਾ ਵੀ ਗਿਆ ਹੈ ਕਿ ਬਹਾਦਰ ਹੀ ਧਰਤੀ ਦੇ ਸਾਰੇ ਸੁੱਖਾਂ ਦੀ ਵਰਤੋਂ ਕਰਦੇ ਹਨ, ਪਰ ਇਹੀ ਬਹਾਦਰੀ ਜਦੋਂ ਕਿਸੇ ਮਾੜੇ ਨੂੰ ਦਬਾਉਣ ਵਿੱਚ ਵਰਤੀ ਜਾਂਦੀ ਹੈ ਤਾਂ ਇਸ ਦਾ ਸਰੂਪ ਜ਼ੋਰਾਵਰ ਹੋ ਜਾਂਦਾ ਹੈ। ਅਜਿਹੇ ਵਿਅਕਤੀ ਆਪਣੇ ਲਈ ਸਿਰਫ਼ ਨਫ਼ਰਤ ਦਾ ਵਾਤਾਵਰਣ ਛੱਡ ਜਾਂਦੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਆਦਰ ਨਾਲ ਯਾਦ ਨਹੀਂ ਕਰਦਾ।
ਸੰਸਾਰ ਵਿੱਚ ਬਹੁਤ ਸਾਰੀਆਂ ਅਜੀਬ ਵਸਤੂਆਂ ਹਨ ਅਤੇ ਬਹੁਤ ਸਾਰੀਆਂ ਚੀਜ਼ਾਂ ਦੀ ਹੋਂਦ ਦੀ ਪ੍ਰਕਿਰਿਆ ਤੱਕ ਸਮਝ ਨਹੀਂ ਆਉਂਦੀ। ਇਨ੍ਹਾਂ ਨੂੰ ਕੁਦਰਤੀ ਕਰਿਸ਼ਮਾ ਕਹਿ ਕੇ ਸੰਤੋਸ਼ ਕਰ ਸਕਦੇ ਹਾਂ। ਮਨੁੱਖ ਦਾ ਸੁਭਾਅ ਇਨ੍ਹਾਂ ਨਾਲ ਛੇੜਛਾੜ ਕਰਨ ਦਾ ਹੋਵੇ ਤਾਂ ਇਨ੍ਹਾਂ ਦਾ ਕਹਿਰ ਵਿਨਾਸ਼ ਲੀਲਾ ਤੋਂ ਘੱਟ ਨਹੀਂ ਹੁੰਦਾ। ਪਹਾੜ, ਜੰਗਲ, ਨਦੀ ਜਲ ਪ੍ਰਵਾਹ ਤੇ ਇਨ੍ਹਾਂ ਨਾਲ ਬਣਨ ਵਾਲੇ ਕਈ ਹੈਰਾਨੀ ਜਨਕ ਸਾਡਾ ਮਨ ਮੁਗਧ ਕਰਨ ਲਈ ਮੌਜੂਦ ਹਨ ਪਰ ਜਿਵੇਂ ਹੀ ਮਨੁੱਖ ਆਪਣੇ ਸੁਭਾਅ ਅਨੁਸਾਰ ਇਨ੍ਹਾਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਨਾਸ਼ ਨੂੰ ਜਨਮ ਦਿੱਤਾ ਹੈ।
ਇਸੇ ਤਰ੍ਹਾਂ ਕਰੋਧ ਰਸ ਹੈ, ਜੋ ਗੁੱਸੇ ਵਿੱਚ ਬਦਲ ਜਾਵੇ ਤਾਂ ਸਭ ਕੁਝ ਭਸਮ ਕਰ ਸਕਦਾ ਹੈ। ਡਰ ਦਾ ਸੰਚਾਰ ਜਿਥੇ ਸੰਸਾਰ ਵਿੱਚ ਨਿਰਭੈ ਹੋ ਕੇ ਜਿਊਣ ਦਾ ਸੰਕੇਤ ਦਿੰਦਾ ਹੈ ਉਥੇ ਇਸ ਦਾ ਵਿਗੜਿਆ ਰੂਪ ਦਹਿਸ਼ਤ ਦਾ ਬਦਲ ਬਣ ਜਾਂਦਾ ਹੈ।
ਸਭ ਤੋਂ ਅੰਤ ਵਿੱਚ ਸ਼ਾਂਤ ਰਸ ਆਉਂਦਾ ਹੈ, ਜੋ ਮਿਲ ਜਾਵੇ ਤਾਂ ਜ਼ਿੰਦਗੀ ਧਨ ਹੋ ਜਾਂਦੀ ਹੈ। ਮਨੁੱਖ ਨੂੰ ਜ਼ਿੰਦਗੀ ਦਾ ਅਰਥ ਤੇ ਇਸ ਦਾ ਮੁੱਲ ਸਮਝ ਆ ਜਾਂਦਾ ਹੈ। ਖੁਦ ਤੋਂ ਕਿਸੇ ਨੂੰ ਠੇਸ ਨਾ ਲੱਗੇ ਅਤੇ ਕੋਈ ਮੇਰਾ ਨੁਕਸਾਨ ਨਾ ਕਰੇ, ਇਹ ਸਮਝ ਵਿੱਚ ਆਉਣ ਲੱਗਦਾ ਹੈ। ਉਦੋਂ ਵਿਅਕਤੀ, ਪਰਵਾਰ, ਸਮਾਜ, ਦੇਸ਼ ਅਤੇ ਸੰਸਾਰ ਜੀਵਤ ਹੋ ਸਕਦਾ ਹੈ, ਜਿਊਣ ਲਾਇਕ ਬਣ ਸਕਦਾ ਹੈ। ਹੰਕਾਰ ਦੀ ਥਾਂ ਮਾਣ ਮਹਿਸੂਸ ਹੁੰਦਾ ਤੇ ‘ਵਸੁਧੈਵ ਕੁਟੰਬਕਮ ਦੀ ਭਾਵਨਾ ਦਾ ਜਨਮ ਹੁੰਦਾ ਹੈ।
ਮਾਰਚ ਦਾ ਮਹੀਨਾ ਬਸੰਤ ਰੁੱਤ ਦੇ ਆਉਣ ਦਾ ਪ੍ਰਤੀਕ ਹੈ। ਇਸ ਨੂੰ ਰਿਤੂਰਾਜ ਵੀ ਕਿਹਾ ਜਾਂਦਾ ਹੈ। ਇਹ ਮਨੁੱਖ ਦੀਆਂ ਕੋਮਲ ਭਾਵਨਾਵਾਂ ਦਾ ਪ੍ਰਤੀਕ ਹੈ। ਕੁਦਰਤ ਇਨੀਂ ਦਿਨੀਂ ਕਰਵਟ ਲੈਂਦੀ ਅਤੇ ਹਰਿਆਲੀ ਅਤੇ ਖ਼ੁਸ਼ਹਾਲੀ ਆਪਣਾ ਨਿਰਾਲਾਪਣ ਬਿਖੇਰਦੀ ਹੈ ਜਿਸ ਨਾਲ ਮਨ ਅਤੇ ਸਰੀਰ ਨੂੰ ਸਕੂਨ ਤੇ ਆਰਾਮ ਦਾ ਅਹਿਸਾਸ ਹੁੰਦਾ ਹੈ। ਇਸੇ ਕਾਰਨ ਸਾਲ ਵਿੱਚ ਇਸ ਮਹੀਨੇ ਦਾ ਸਭ ਤੋਂ ਵੱਧ ਮਹੱਤਵ ਮੰਨਿਆ ਜਾਂਦਾ ਹੈ।
ਸਾਡੀ ਜ਼ਿੰਦਗੀ ਵਿੱਚ ਸਾਰੇ ਰਸ ਤਰ੍ਹਾਂ-ਤਰ੍ਹਾਂ ਦੇ ਰੰਗ ਭਰਦੇ ਹਨ ਅਤੇ ਅਸੀਂ ਉਨ੍ਹਾਂ ਤੋਂ ਸਰਾਬੋਰ ਹੋ ਕੇ ਆਪਣੀ ਰੁਟੀਨ ਤੈਅ ਕਰਦੇ ਹਾਂ। ਜ਼ਿੰਦਗੀ ਜਿਊਣ ਲਾਇਕ ਬਣਦੀ ਹੈ ਅਤੇ ਇਕੱਲੇ ਆਪਣੇ ਰਾਹ ਚੱਲਦੇ ਹੋਏ ਵੀ ਇਕੱਲੇਪਣ ਦਾ ਅਹਿਸਾਸ ਨਹੀਂ ਹੁੰਦਾ। ਜਾਪਦਾ ਹੈ ਕਿ ਤੁਸੀਂ ਭੀੜ ਵਿੱਚ ਇਕੱਲੇ ਨਹੀਂ ਹੋ, ਸਗੋਂ ਸਾਰਿਆਂ ਦੇ ਨਾਲ ਚੱਲ ਰਹੇ ਹੋ।
ਜਦੋਂ ਹੰਕਾਰ ਦੀ ਭਾਵਨਾ ਘਰ ਕਰ ਜਾਵੇ ਕਿ ਮੈਂ ਭਾਵੇਂ ਨਿੱਜੀ ਹੋਵੇ ਜਾਂ ਸਮੂਹਿਕ, ਕਿਸੇ ਵੀ ਰੂਪ ਵਿੱਚ ਸਰਬ ਸ੍ਰੇਸ਼ਠ, ਸਰਵ ਗੁਣ ਸੰਪੰਨ, ਸ਼ਕਤੀਸ਼ਾਲੀ ਅਤੇ ਕੁਝ ਵੀ ਕਰਨ ਲਈ ਆਜ਼ਾਦ ਹਾਂ ਤਾਂ ਜੋ ਸੱਤ ਗੁਣ ਜ਼ਿੰਦਗੀ ਦੀ ਡੋਰ ਫੜਨ ਲਈ ਦੱਸੇ ਗਏ ਹਨ, ਉਨ੍ਹਾਂ ਦੀ ਹੋਂਦ ਖਤਮ ਹੋਣ ਲੱਗਦੀ ਹੈ। ਪਵਿੱਤਰਤਾ, ਸ਼ਾਂਤੀ, ਸਨੇਹ, ਪ੍ਰਸੰਨਤਾ, ਗਿਆਨ, ਸ਼ਕਤੀ ਅਤੇ ਗੰਭੀਰਤਾ ਦੇ ਰੂਪ ਵਿੱਚ ਕਹੇ ਗਏ ਇਹ ਸਾਰੇ ਗੁਣ ਸਮਾਪਤ ਹੋ ਜਾਂਦੇ ਹਨ ਅਤੇ ਹੰਕਾਰ ਤੋਂ ਜਨਮਿਆ ਗੁੱਸਾ ਜੰਗਲ ਦੀ ਅੱਗ ਵਾਂਗ ਸਭ ਕੁਝ ਨਸ਼ਟ ਕਰਨ ਲਈ ਆਪਣੇ ਭਿਆਨਕ ਰੂਪ ਵਿੱਚ ਦਿਖਾਈ ਦਿੰਦਾ ਹੈ।
ਗੁੱਸੇ ਦੀ ਉਮਰ ਪਾਣੀ ਵਿੱਚ ਖਿੱਚੀ ਗਈ ਲਕੀਰ ਤੋਂ ਵੱਧ ਨਹੀਂ ਹੁੰਦੀ ਪਰ ਇਸ ਨਾਲ ਪੈਦਾ ਹੱਠ ਜਾਂ ਜ਼ਿੱਦ ਇੰਨੀ ਤਾਕਤਵਰ ਹੁੰਦੀ ਹੈ ਕਿ ਇੱਕ ਪਲ ਸਾਡੇ ਕੋਲੋਂ ਹਿੰਸਾ, ਕਤਲ, ਆਤਮ ਹੱਤਿਆ ਵਰਗੇ ਭਿਆਨਕ ਅਪਰਾਧਾਂ ਤੋਂ ਲੈ ਕੇ ਉਹ ਸਭ ਕੁਝ ਕਰਵਾ ਦਿੰਦੀ ਹੈ, ਜਿਸ ਦਾ ਨਤੀਜਾ ਸਾਰੀ ਜ਼ਿੰਦਗੀ ਭੁਗਤਨਾ ਪੈ ਸਕਦਾ ਹੈ।
ਅਚਾਨਕ ਜਿਵੇਂ ਹਨੇਰੀ, ਤੂਫ਼ਾਨ ਵਰਗਾ ਕੁਝ ਹੋ ਜਾਵੇ, ਸਭ ਕੁਝ ਖਿੱਲਰਦਾ ਜਿਹਾ ਲੱਗਣ ਲੱਗੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਿਰਫ਼ ਇੱਕ ਤੱਤ ਹੰਕਾਰ ਤੋਂ ਜਨਮਿਆ ਗੁੱਸਾ ਜੰਗਲ ਦੀ ਅੱਗ ਵਾਂਗ ਸਭ ਨਸ਼ਟ ਕਰਨ ਲਈ ਆਪਣੇ ਭਿਆਨਕ ਰੂਪ ਵਿੱਚ ਦਿਖਾਈ ਦਿੰਦਾ ਹੈ। ਗੁੱਸੇ ਦੀ ਉਮਰ ਪਾਣੀ ਵਿੱਚ ਖਿੱਚੀ ਲਕੀਰ ਤੋਂ ਵੱਧ ਨਹੀਂ ਹੁੰਦੀ ਪਰ ਇਸ ਨਾਲ ਪੈਦਾ ਹੱਠ ਜਾਂ ਜ਼ਿੱਦ ਇੰਨੀ ਤਾਕਤਵਰ ਹੁੰਦੀ ਹੈ ਕਿ ਇੱਕ ਪਲ ਸਾਡੇ ਤੋਂ ਹਿੰਸਾ, ਕਤਲ, ਆਤਮਹੱਤਿਆ ਵਰਗੇ ਭਿਆਨਕ ਅਪਰਾਧਾਂ ਤੋਂ ਲੈ ਕੇ ਉਹ ਸਭ ਕੁਝ ਕਰਵਾ ਦਿੰਦੀ ਹੈ, ਜਿਸ ਦਾ ਨਤੀਜਾ ਸਾਰੀ ਜ਼ਿੰਦਗੀ ਭੁਗਤਣਾ ਪੈ ਸਕਦਾ ਹੈ।
ਅਚਾਨਕ ਜਿਵੇਂ ਹਨੇਰੀ, ਤੂਫਾਨ ਵਰਗਾ ਕੁਝ ਹੋ ਜਾਵੇ, ਸਭ ਕੁਝ ਖਿੱਲਰਦਾ ਜਿਹਾ ਲੱਗਣ ਲੱਗੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਿਰਫ ਇੱਕ ਤੱਤ ਹੰਕਾਰ ਤੇ ਉਸ ਤੋਂ ਜਨਮਿਆ ਗੁੱਸਾ ਤਾਂਡਵ ਕਰ ਰਿਹਾ ਹੈ। ਇਹ ਇੱਕ ਪਲ ਵਿੱਚ ਉਹ ਸਭ ਨਸ਼ਟ ਕਰਨ ਦੀ ਸ਼ਕਤੀ ਰੱਖਦਾ ਹੈ ਜਿਸ ਨੂੰ ਅਸੀਂ ਵਰ੍ਹਿਆਂ ਦੀ ਮਿਹਨਤ ਨਾਲ ਸੰਜੋਅ ਕੇ ਰੱਖਿਆ ਸੀ ਅਤੇ ਆਪਣਾ ਸਭ ਕੁਝ ਦਾਅ ਉੱਤੇ ਲਾ ਦਿੱਤਾ ਸੀ। ਇਸ ਦਾ ਸਰੂਪ ਇੰਨਾ ਭਿਆਨਕ ਹੋ ਸਕਦਾ ਹੈ ਕਿ ਜਿਵੇਂ ਮੰਨ ਲਓ ਵਿਅਕਤੀ, ਪਰਵਾਰ, ਸਮਾਜ ਅਤੇ ਦੇਸ਼ ਤੱਕ ਨਸ਼ਟ ਹੋਣ ਵਾਲਾ ਹੋਵੇ। ਲੱਗਦਾ ਹੈ ਕਿ ਮਨ ਦੇ ਪੰਜ ਵਿਕਾਰ ਕਾਮ, ਕ੍ਰੋਧ, ਮੋਹ, ਲੋਭ ਤੇ ਹੰਕਾਰ ਮਨੁੱਖ ਨੂੰ ਆਪਣੀ ਲਪੇਟ ਵਿੱਚ ਲੈਂਦੇ ਜਾ ਰਹੇ ਹਨ ਅਤੇ ਉਸ ਦੀ ਹਾਲਤ ਅਜਗਰ ਦੀ ਕੁੰਡਲੀ ਦੀ ਗ਼੍ਰਿਫ਼ਤ ਵਿੱਚ ਹੋਣ ਵਰਗੀ ਹੁੰਦੀ ਜਾ ਰਹੀ ਹੈ ਜਿਸ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦਾ ਨਤੀਜਾ ਅਕਸਰ ਆਪਣੇ ਅੰਤ ਦੇ ਰੂਪ ਵਿੱਚ ਹੀ ਨਿਕਲਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ