Welcome to Canadian Punjabi Post
Follow us on

03

July 2025
 
ਖੇਡਾਂ

ਲਿਓਨ ਮੈਸੀ ਨੇ ਪੇਲੇ ਨੂੰ ਪਿੱਛੇ ਛੱਡਿਆ, ਅਗਲਾ ਰਿਕਾਰਡ ਤੋੜਨ ਉੱਤੇ ਨਜ਼ਰ ਟਿਕੀ

December 24, 2020 04:55 AM

ਬਾਰਸੀਲੋਨਾ, 23 ਦਸੰਬਰ, (ਪੋਸਟ ਬਿਊਰੋ)- ਸੁਪਰ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਇਕ ਫੁੱਟਬਾਲ ਕਲੱਬ ਲਈ ਸਭ ਤੋਂ ਵੱਧ ਗੋਲ ਕਰਨ ਵਿਚ ਬ੍ਰਾਜ਼ੀਲ ਦੇ ਵੱਡੇ ਖਿਡਾਰੀ ਪੇਲੇ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਪ੍ਰਾਪਤੀ ਲਿਓਨ ਮੈਸੀ ਨੇ ਸਪੈਨਿਸ਼ ਲੀਗ ਲਾ ਲੀਗਾ ਵਿਚ ਵਲਾਡੋਲਿਡਖ਼ਿਲਾਫ਼ ਖੇਡਦੇ ਹੋਏ ਕੀਤੀ ਹੈ। ਵਰਨਣ ਯੋਗ ਹੈ ਕਿ ਮੈਸੀ ਦੇ ਇਸ ਵੇਲੇ ਬਾਰਸੀਲੋਨਾ ਲਈ 644 ਗੋਲ ਹੋ ਗਏ ਹਨ। ਉਸ ਨੇ 17 ਸੈਸ਼ਨਾਂ ਵਿਚ 749 ਮੈਚ ਖੇਡੇ ਹਨ। ਮੈਸੀ ਤੋਂ ਪਹਿਲਾਂ ਪੇਲੇ ਨੇ ਸਾਂਤੋਸ ਕਲੱਬ ਲਈ 19 ਸੈਸ਼ਨਾਂ ਵਿਚ 643 ਗੋਲ ਕੀਤੇ ਸਨ। ਉਨ੍ਹਾਂ ਨੇ 15 ਸਾਲ ਦੀ ਉਮਰ ਵਿਚ ਸਾਂਤੋਸ ਲਈ ਖੇਡਣਾ ਸ਼ੁਰੂ ਕੀਤਾ ਸੀ ਅਤੇ 1956 ਤੋਂ 1974 ਤਕ 656 ਮੈਚਾਂ ਵਿਚ 643 ਗੋਲ ਕੀਤੇ ਸਨ।
ਤਾਜ਼ਾ ਮੈਚ ਵਿਚ ਬਾਰਸੀਲੋਨਾ ਨੂੰ 3-0 ਨਾਲ ਜਿੱਤ ਮਿਲੀ, ਜਿਸ ਵਿਚ ਕਲੇਮੈਂਟ ਲੈਂਗਲੇਟ, ਮਾਰਟਿਨ ਬ੍ਰੇਥਵੇਟ ਤੇ ਮੈਸੀ ਨੇ ਗੋਲ ਕੀਤੇ। ਇਸ ਦੇ ਨਾਲ ਮੈਸੀ ਨੇ ਇਸ ਸੈਸ਼ਨ ਵਿਚ ਪਹਿਲੀ ਵਾਰ ਕਿਸੇ ਖਿਡਾਰੀ ਦੇ ਗੋਲ ਕਰਨ ਵਿਚ ਮਦਦ ਕੀਤੀ ਤੇ ਉਨ੍ਹਾਂ ਦੀ ਮਦਦ ਨਾਲ ਲੈਂਗਲੇਟ ਨੇ 21ਵੇਂ ਮਿੰਟ ਵਿਚ ਟੀਮ ਲਈ ਪਹਿਲਾ ਗੋਲ ਕੀਤਾ। ਫਿਰ 14 ਮਿੰਟ ਬਾਅਦ ਬ੍ਰੇਥਵੇਟ ਨੇ ਟੀਮ ਦੀ ਬੜ੍ਹਤ ਨੂੰ ਵਧਾਉਣ ਵਿਚ ਦੇਰ ਨਹੀਂ ਕੀਤੀ। ਪਹਿਲਾ ਅੱਧ ਬਾਰਸੀਲੋਨਾ ਨੇ 2-0 ਨਾਲ ਆਪਣੇ ਨਾਂ ਕੀਤਾ। ਦੂਜੇ ਅੱਧ ਵਿਚ ਪੇਡ੍ਰੀ ਬੇਖੀਲ ਦੇ ਪਾਸ ਨੂੰ ਮੈਸੀ ਭੁਲੇਖਾ ਪਾ ਕੇ ਗੋਲ ਪੋਸਟ ਤਕ ਲੈ ਗਏ। ਗੋਲਕੀਪਰ ਜੋਰਡੀ ਮਸਿਪ ਬਾਰਸੀਲੋਨਾ ਦੇ ਮੈਸੀ ਦੇ ਮੂਹਰੇ ਸਨ, ਪਰ ਉਹ ਅਰਜਨਟੀਨਾ ਦੇ ਸੁਪਰ ਸਟਾਰ ਖਿਡਾਰੀ ਨੂੰ ਰੋਕ ਨਾ ਸਕੇ। ਮੈਸੀ ਨੇ ਆਪਣੇ ਖੱਬੇ ਪੈਰ ਨੂੰ ਹਲਕਾ ਜਿਹਾ ਮੋੜ ਕੇ ਗੇਂਦ ਨੂੰ ਗੋਲ ਪੋਸਟ ਵਿਚ ਪਾ ਕੇ ਟੀਮ ਦੀ ਜਿੱਤ ਦਾ ਫ਼ਰਕ ਵਧਾਇਆ।
ਮੈਸੀ ਨੇ ਜਦੋਂ ਪੇਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ ਤਾਂ ਬ੍ਰਾਜ਼ੀਲ ਦੇ ਖਿਡਾਰੀ ਪੇਲੇ ਨੇ ਉਨ੍ਹਾਂ ਨੂੰ ਵਧਾਈ ਦੇ ਕੇ ਕਿਹਾ ਸੀ ਕਿ ਉਹ ਮੈਸੀ ਦਾ ਕਾਫੀ ਸਨਮਾਨ ਕਰਦੇ ਹਨ। ਉਸ ਦਾ ਰਿਕਾਰਡ ਤੋੜਨ ਦੇ ਬਾਅਦ ਉਹ ਪੇਲੇ ਦਾ ਇਕ ਹੋਰ ਰਿਕਾਰਡ ਤੋੜਨ ਦੇ ਨੇੜੇ ਹਨ। ਪੇਲੇ ਨੇ ਬ੍ਰਾਜ਼ੀਲ ਲਈ 77 ਗੋਲ ਕੀਤੇ ਸਨ, ਜੋ ਦੱਖਣੀ ਅਮਰੀਕੀ ਮਹਾਦੀਪ ਵਿਚ ਅਜੇ ਵੀ ਇਕ ਰਿਕਾਰਡ ਹੈ। ਮੈਸੀ ਇਸ ਵਕਤ ਪੇਲੇ ਦੇ ਇਸ ਰਿਕਾਰਡ ਨੂੰ ਤੋੜਨ ਤੋਂ ਸਿਰਫ਼ ਛੇ ਗੋਲ ਦੂਰ ਹਨ। ਮੈਸੀ ਨੇ ਅਜੇ ਤੱਕ ਅਰਜਨਟੀਨਾ ਲਈ 71 ਗੋਲ ਕੀਤੇ ਹਨ।
ਇਸ ਮੌਕੇ ਲਿਓਨ ਮੈਸੀ ਨੇ ਕਿਹਾ ਕਿ ਜਦ ਮੈਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤਾਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਕੋਈ ਰਿਕਾਰਡ ਤੋੜਾਂਗਾ, ਖ਼ਾਸ ਕਰ ਕੇ ਇਸ ਰਿਕਾਰਡ ਬਾਰੇ ਨਹੀਂ,ਜਿਹੜਾ ਮੈਂ ਬਣਾਇਆ ਹੈ। ਮੈਂ ਉਨ੍ਹਾਂ ਸਭਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੇਰੀ ਇੰਨੇ ਸਾਲ ਮਦਦ ਕੀਤੀ। ਮੇਰੇ ਟੀਮ ਸਾਥੀ, ਮੇਰਾ ਪਰਿਵਾਰ, ਮੇਰੇ ਦੋਸਤ ਤੇ ਉਹ ਸਾਰੇ, ਜਿਨ੍ਹਾਂ ਨੇ ਹਰ ਦਿਨ ਮੇਰਾ ਸਮਰਥਨ ਕੀਤਾ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ