Welcome to Canadian Punjabi Post
Follow us on

12

July 2025
 
ਨਜਰਰੀਆ

‘ਇਲੈਕਟ੍ਰਾਨਿਕ ਮੀਡੀਆ' ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

September 17, 2020 09:05 AM

-ਵਿਪਿਨ ਪੱਬੀ
ਸਵ. ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਅਤੇ ਉਸ ਦੀ ਪੇ੍ਰਮਿਕਾ ਰੀਆ ਚੱਕਵਰਤੀ ਬਾਰੇ ਪਿਛਲੇ ਦਿਨੀਂ ਟੀ ਵੀ ਚੈਨਲਾਂ ਨੇ ਲਗਾਤਾਰ ਕਵਰੇਜ ਦਿਖਾਈ। ਇਸ ਨੇ ਦੇਸ਼ 'ਚ ਇਲੈਕਟ੍ਰਾਨਿਕ ਮੀਡੀਆ ਦੇ ਸਟੈਂਡਰਡ 'ਚ ਗਿਰਾਵਟ ਬਾਰੇ ਦੱਸਿਆ ਹੈ। ਇੱਕ ਜਾਂ ਦੋ ਗੱਲਾਂ ਛੱਡ ਕੇ ਸਾਰੇ ਟੀ ਵੀ ਚੈਨਲ ਬਿਨਾਂ ਰੁਕੇ ਪਿਛਲੇ ਡੇਢ ਮਹੀਨੇ ਤੋਂ ਸੁਸ਼ਾਂਤ ਬਾਰੇ ਕਵਰੇਜ ਕਰ ਰਹੇ ਹਨ। ਵਧੇਰੇ ਚੈਨਲਾਂ ਨੇ ਉਸ ਦੀ ਖ਼ੁਦਕੁਸ਼ੀ ਜਾਂ ਹੱਤਿਆ ਜਾਂ ਰੀਆ ਹੀ ਅਸਲੀ ਕਾਤਲ ਹੈ, ਇਸ ਦੇ ਬਿਨਾਂ ਨੇ ਇਹ ਸਿੱਟਾ ਵੀ ਕੱਢ ਦਿੱਤਾ ਕਿ ਰੀਆ ਆਪਣੇ ਆਪ 'ਚ ਦੋਸ਼ੀ ਹੈ ਅਤੇ ਉਸ ਦੀਆਂ ਭੈਣਾਂ ਵੀ ਜ਼ਿੰਮੇਵਾਰ ਹਨ।
ਅਜਿਹੀ ਕਵਰੇਜ ਨੇ ਦੇਸ਼ ਨੂੰ ਦੋ ਕੈਪਾਂ 'ਚ ਵੰਡ ਦਿੱਤਾ। ਇੱਕ ਛੋਟਾ ਕੈਂਪ ਨਿਊਜ਼ ਚੈਨਲਾਂ ਦੇ ਨਿਰਾਸ਼ਾ ਪੂਰਨ ਵਤੀਰੇ ਬਾਰੇ ਸੋਚ 'ਚ ਹੈ। ਉਸ ਦਾ ਕਹਿਣਾ ਹੈ ਕਿ ਕੀ ਟੀ ਵੀ ਚੈਨਲ ਇੰਨੀ ਸ਼ਰਮਨਾਕ ਡੂੰਘਾਈ ਤੱਕ ਜਾ ਸਕਦੇ ਹਨ ਅਤੇ ਕਿਸੇ ਸਬੂਤ ਤੋਂ ਬਿਨਾਂ ਕਿਸੇ 'ਤੇ ਨਿੱਜੀ ਦੋਸ਼ ਲਾ ਸਕਦੇ ਹਨ? ਦੂਜਾ ਕੈਂਪ, ਜੋ ਦਿਸਣ ਵਿੱਚ ਸਿੱਧੀ-ਸਾਦੀ ਜਨਤਾ ਦਾ ਹੈ, ਇਸ ਮੁੱਦੇ ਉੱਤੇ ਆਨੰਦ ਲੈ ਰਿਹਾ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਘਟਨਾ 'ਚ ਹੋਰ ਵੀ ਵਧ ਤੱਥ ਜੁੜੇ ਹਨ, ਜੋ ਖ਼ੁਦਕੁਸ਼ੀ ਅਤੇ ਸਾਜ਼ਿਸ਼ ਤੋਂ ਵਧ ਹੈ। ਸੁਸ਼ਾਂਤ ਦੇ ਅਜਿਹੇ ਕੁਝ ਪ੍ਰਸ਼ੰਸਕ ਆਪਣੇ ਆਪ 'ਚ ਜਾਸੂਸ ਅਤੇ ਜਾਂਚ ਕਰਤਾ ਬਣੇ ਹੋਏ ਹਨ ਅਤੇ ਇਸ ਮਾਮਲੇ 'ਚ ਕਈ ਖਾਮੀਆਂ ਲੱਭ ਰਹੇ ਹਨ।
ਮੈਂ ਨਿੱਜੀ ਤੌਰ 'ਤੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜੋ ਅਜਿਹੇ ਚੈਨਲਾਂ ਨਾਲ ਜੁੜੇ ਹਨ ਜੋ ਇਸ ਘਟਨਾ ਦੀ ਪਲ-ਪਲ ਦੀ ਪੂਰੀ ਜਾਣਕਾਰੀ ਦੇ ਰਹੇ ਹਨ। ਅਸਲ ਵਿੱਚ ਇਹ ਚੈਨਲ ਇੱਕ ਸ਼ੋਅ ਦਾ ਪ੍ਰਸਾਰਨ ਕਰਦੇ ਹਨ ਜੋ ਦਿਨ-ਰਾਤ ਚਲਦਾ ਰਹਿੰਦਾ ਹੈ। ਅਜਿਹੇ ਇੱਕ ਚੈਨਲ, ਜੋ ਦੂਸਰਿਆਂ ਤੋਂ ਵੱਖ ਹੈ, ਨੇ ਘਟਨਾ ਦੇ ਕੁਝ ਦਿਨਾਂ ਬਾਅਦ ਪ੍ਰਮੁੱਖਤਾ ਨਾਲ ਐਲਾਨ ਕੀਤਾ ਕਿ ਇਹ ਦੂਸਰੇ ਚੈਨਲਾਂ ਵਾਂਗ ਨਹੀਂ ਅਤੇ ਉਹ ਸੁਸ਼ਾਂਤ ਮਾਮਲੇ 'ਚ ਕੁਝ ਦੂਸਰਿਆਂ ਤੋਂ ਹਟ ਕੇ ਤੱਥ ਪੇਸ਼ ਕਰ ਰਿਹਾ ਹੈ। ਦੂਸਰੇ ਦਿਨ ਉਸ ਦੇ ਇਸ ਦਾਅਵੇ ਤੋਂ ਬਾਅਦ ਉਸ ਨੇ ਇਸ ਮੁੱਦੇ ਨੂੰ ਕਈ ਦਿਨਾਂ ਤੱਕ ਆਪਣੀ ਹੈਡਲਾਈਨ ਬਣਾਈ ਰੱਖਿਆ। ਰੀਆ ਚੱਕਰਵਰਤੀ ਨਾਲ ਉਸ ਨੇ ਇੱਕ ਐਕਸਕਲੂਸਿਵ ਦੋ ਘੰਟੇ ਦੀ ਇੰਟਰਵਿਊ ਦਿਖਾਈ ਜੋ ਕੇਸ ਵਿੱਚ ਮੁੱਖ ਦੋਸ਼ੀ ਹੈ। ਉਸ ਤੋਂ ਬਾਅਦ ਇਸ ਚੈਨਲ ਨੇ ਉਸ ਇੰਟਰਵਿਊ ਨੂੰ ਪੂੁਰੇ ਇੱਕ ਹਫ਼ਤੇ ਤੱਕ ਲਗਾਤਾਰ ਦਿਖਾਇਆ।
ਸਪੱਸ਼ਟ ਤੌਰ 'ਤੇ ਅਜਿਹੇ ਚੈਨਲ ਜਾਂ ਫਿਰ 90 ਫੀਸਦੀ ਹੋਰ ਨਿਊਜ਼ ਚੈਨਲਾਂ ਨੇ, ਜੋ ਇਸੇ ਵਰਗ ਵਿੱਚ ਆਉਂਦੇ ਹਨ, ਅਜਿਹਾ ਨਹੀਂ ਸੋਚਿਆ ਕਿ ਦੇਸ਼ 'ਚ ਹੋਰ ਵੀ ਕਈ ਮਹੱਤਵ ਪੂਰਨ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਦੇ ਲਈ ਸਾਡੀ ਅਰਥ ਵਿਵਸਥਾ ਦੀ ਖਰਾਬ ਹਾਲਤ ਵੱਡਾ ਮੁੱਦਾ ਨਹੀਂ। ਵਧਦੀ ਬੇਰੋਜ਼ਗਾਰੀ ਤੇ ਇੱਥੋਂ ਤੱਕ ਕਿ ਕੋਵਿਡ ਮਹਾਮਾਰੀ, ਜਿਸ ਨੇ 74000 ਜਾਨਾਂ ਲਈਆਂ ਹਨ ਅਤੇ ਦੇਸ਼ ਦੇ 45 ਲੱਖ ਨਾਗਰਿਕਾਂ ਨੂੰ ਇਨਫੈਕਟਿਡ ਕੀਤਾ ਹੈ, ਵਰਗੇ ਮੁੱਦਿਆਂ ਦੇ ਬਾਰੇ ਆਪਣੇ ਚੈਨਲਾਂ 'ਚ ਥਾਂ ਨਹੀਂ ਦਿੱਤੀ। ਇੱਕ ਰਾਸ਼ਟਰ ਵਜੋਂ ਸਾਨੂੰ ਦੇਸ਼ ਦੀਆਂ ਹੋਰ ਗੰਭੀਰ ਪਹਿਲਕਦਮੀਆਂ ਬਾਰੇ ਸੋਚਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਨੂੰ ਕੀ ਪਰੋਸ ਰਹੇ ਹਾਂ? ਨਾ ਅਜਿਹੇ ਟੀ ਵੀ ਚੈਨਲ, ਨਾ ਉਨ੍ਹਾਂ ਨੂੰ ਦੇਖਣ ਵਾਲੇ ਲੋਕ ਰਾਸ਼ਟਰ ਦੀ ਸੇਵਾ 'ਚ ਆਪਣਾ ਕੋਈ ਯੋਗਦਾਨ ਪਾ ਰਹੇ ਹਨ। ਆਪਣੇ ਆਪ ਦੀ ਗੱਲ ਨੂੰ ਬਿਆਨ ਕਰਨਾ ਅਰਥ ਪੂਰਨ ਹੈ।
ਚੰਗੀ ਕਿਸਮਤ ਨਾਲ ਦੇਸ਼ 'ਚ ਵਧੇਰੇ ਪ੍ਰਿੰਟ ਮੀਡੀਆ ਦਾ ਇੱਕ ਹਿੱਸਾ ਸੀਮਿਤ ਅਤੇ ਜ਼ਿੰਮੇਵਾਰ ਦਿੱਸਿਆ ਹੈ। ਉਹ ਇਨ੍ਹਾਂ ਸਾਰੀਆਂ ਗੱਲਾਂ ਤੋਂ ਹਟ ਕੇ ਹੈ, ਪਰ ਮੁੱਖ ਧਾਰਾ ਵਾਲੇ ਮੀਡੀਆ ਨੇ ਇਲੈਕਟ੍ਰਾਨਿਕ ਮੀਡੀਆ ਤੋਂ ਵੱਧ ਜ਼ਿੰਮੇਵਾਰੀ ਤੋਂ ਕੰਮ ਲਿਆ ਹੈ। ਇਲੈਕਟ੍ਰਾਨਿਕ ਮੀਡੀਆ ਕੋਲ ਬ੍ਰਾਡਕਾਸਟ ਰੈਗੂਲੇਟਰ ਅਥਾਰਟੀ ਆਫ ਇੰਡੀਆ ਵਾਲੀ ਇੱਕ ਰੈਗੂਲੇਟਰੀ ਹੈ, ਪਰ ਇਹ ਵੀ ਪੂਰੀ ਤਰ੍ਹਾਂ ਨਾਲ ਬੇਅਸਰ ਸਾਬਤ ਹੋਈ ਹੈ। ਸ਼ਾਇਦ ਇਸ ਦੇ ਅਜਿਹੇ ਵਿਹਾਰ ਦਾ ਕਾਰਨ ਉਹ ਲੋਕ ਹਨ, ਜੋ ਮੀਡੀਆ 'ਤੇ ਨਿਗਰਾਨੀ ਅਤੇ ਉਨ੍ਹਾਂ 'ਤੇ ਕਾਰਵਾਈ ਕਰਨ ਲਈ ਰੱਖੇ ਗਏ ਹਨ।
ਇਹ ਸਪੱਸ਼ਟ ਹੈ ਕਿ ਅਜਿਹਾ ਗੜਬੜ ਵਾਲਾ ਵੰਡਿਆ ਜਾਣ ਵਾਲਾ ਮਸਾਲਾ ਉਚੀ ਟੀ ਆਰ ਪੀ ਦੇ ਲਈ ਹੁੰਦਾ ਹੈ। ਟੀ ਵੀ ਉਤੇ ਦਿਖਾਈਆਂ ਜਾਂਦੀਆਂ ਬੇਤੁਕੀਆਂ ਬਹਿਸਾਂ 'ਉੇ ਬੜਾ ਕੀਮਤੀ ਸਮਾਂ ਨਸ਼ਟ ਕੀਤਾ ਜਾਂਦਾ ਹੈ। ਇਲੈਕਟ੍ਰਾਨਿਕ ਮੀਡੀਆ ਇਸ ਦੇ ਲਈ ਜ਼ਿੰਮੇਵਾਰ ਹੈ। ਟੀ ਆਰ ਪੀ ਰੇਟਿੰਗ ਐਡਵਾੲਜ਼ਰੀ ਨੂੰ ਪ੍ਰਭਾਵਿਤ ਕਰਦੀ ਹੈ। ਇਹ ਜ਼ਰੂਰੀ ਹੈ ਕਿ ਟੀ ਆਰ ਪੀ ਦਾ ਸਿਸਟਮ, ਜੋ ਭਿ੍ਰਸ਼ਟਾਚਾਰ ਅਤੇ ਸਮਰਥਨ ਨੂੰ ਉਤਸ਼ਾਹਿਤ ਕਰਦਾ ਹੈ, 'ਚ ਸੁਧਾਰ ਕੀਤਾ ਜਾਵੇ। ਉਸ ਦੇ ਲਈ ਸਰਕਾਰ ਨੂੰ ਅੱਗੇ ਆਉਣਾ ਹੋਵੇਗਾ ਅਤੇ ਸਾਰੇ ਸਿਸਟਮ 'ਚ ਸੁਧਾਰ ਕਰਨੇ ਹੋਣਗੇ ਪਰ ਕੀ ਸਰਕਾਰ ਆਪਣੇ ਕਦਮ ਵਧਾਏਗੀ ਜਦਕਿ ਇਲੈਕਟ੍ਰਾਨਿਕ ਮੀਡੀਆ ਦੀ ਮੌਜੂਦਾ ਸਥਿਤੀ ਸਰਕਾਰ ਦੇ ਲਈ ਸਹੀ ਹੈ ਤੇ ਲੋਕਾਂ ਦੇ ਅਸਲੀ ਮੁੱਦਿਆਂ ਤੋਂ ਉਨ੍ਹਾਂ ਦਾ ਧਿਆਨ ਭਟਕਾ ਰਹੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ