Welcome to Canadian Punjabi Post
Follow us on

02

July 2025
 
ਖੇਡਾਂ

ਜਿੰਬਾਬਵੇ ਕ੍ਰਿਕਟ ਬੋਰਡ ਉਤੇ ਟਿੱਪਣੀ ਕਾਰਨ ਬ੍ਰਾਇਨ ਸਟੈ੍ਰਂਗ ਦਾ ਕੈਰੀਅਰ ਬਰਬਾਦ

June 10, 2020 11:09 PM

ਹਰਾਰੇ (ਜਿ਼ੰਬਾਬਵੇ), 10 ਜੂਨ (ਪੋਸਟ ਬਿਊਰੋ)- ਨਸਲਵਾਦ ਦੀਆਂ ਨੀਤੀਆਂ ਕਾਰਨ ਜਿੰਬਾਬਵੇ ਕ੍ਰਿਕੇਟ ਬੋਰਡ ਲੰਬੇ ਸਮੇਂ ਵਿੱਚ ਵਿਵਾਦਾਂ ਵਿੱਚ ਰਿਹਾ ਹੈ। ਜਿੰਬਾਬਵੇ ਨੇ ਇਨ੍ਹਾਂ ਨੀਤੀਆਂ ਦੇ ਚੱਲਦੇ ਫਲਾਵਰ ਬਰਦਰਜ਼ (ਐਂਡੀ ਅਤੇ ਗ੍ਰਾਂਟ), ਹੀਥ ਸਟ੍ਰੀਕ, ਹੈਨਰੀ ਓਲਿੰਗਾ ਅਤੇ ਨੀਲ ਜਾਨਸਨ ਵਰਗੇ ਪਲੇਅਰ ਗਵਾਏ ਹਨ। ਇਸ ਅੱਗ ਤੋਂ ਜਿੰਬਾਬਵੇ ਦੇ ਉਭਰਦੇ ਕ੍ਰਿਕਟਰ ਬ੍ਰਾਇਨ ਸਟ੍ਰੈਂਗ ਵੀ ਬਚ ਨਹੀਂ ਪਾਏ। ਜਿੰਬਾਬਵੇ ਕ੍ਰਿਕੇਟ ਵਿੱਚ ਬ੍ਰਾਇਨ ਸਟ੍ਰੈਂਗ ਆਪਣੇ ਭਰਾ ਪਾਲ ਦੇ ਵਾਂਗ ਆਲਰਾਊਂਡਰ ਦੇ ਤੌਰ 'ਤੇ ਖੇਲਦਾ ਸੀ।
ਪਤਾ ਲੱਗਾ ਹੈ ਕਿ ਬ੍ਰਾਇਨ ਜਿੰਬਾਬਵੇ ਕ੍ਰਿਕੇਟ ਮੈਨੇਜਮੈਂਟ ਦੀਆਂ ਨੀਤੀਆਂ ਤੋਂ ਦੁੱਖੀ ਸੀ। ਇਸ ਦੌਰਾਨ ਸਾਊਥ ਅਫਰੀਕਾ ਵਿੱਚ 2003 ਕ੍ਰਿਕੇਟ ਵਿਸ਼ਵ ਕਪ ਆ ਗਿਆ। ਬ੍ਰਾਇਨ ਨੇ ਕਿਹਾ ਕਿ ਜਿੰਬਾਬਵੇ ਇਸ ਟੂਰਨਾਮੈਂਟ ਲਈ ਨੈਤਿਕ ਆਧਾਰ 'ਤੇ ਮੇਜ਼ਬਾਨੀ ਦੀ ਦਾਵੇਦਾਰੀ ਨਹੀਂ ਕਰ ਸਕਦਾ। ਉਸ ਦੇ ਇਸ ਬਿਆਨ 'ਤੇ ਜਿੰਬਾਬਵੇ ਦੀ ਕ੍ਰਿਕੇਟ ਮੈਨੇਜਮੈਂਟ ਅਤੇ ਪਾਲੀਟਿਕਲ ਪਾਰਟੀਆਂ ਵਿੱਚ ਖੂਬ ਘਮਾਸਾਨ ਹੋਇਆ। 2001 ਵਿੱਚ ਜਿੰਬਾਬਵੇ ਦੇ ਵੱਲੋਂ ਆਖ਼ੀਰੀ ਮੈਚ ਖੇਡਣ ਦੇ ਬਾਅਦ ਬ੍ਰਾਇਨ ਨੂੰ ਦੇਸ਼ ਛੱਡਣਾ ਪਿਆ ਸੀ। ਉਨ੍ਹਾਂ 'ਤੇ ਪੱਕੀ ਪਾਬੰਦੀ ਲਾ ਦਿੱਤੀ ਗਈ ਸੀ।
ਫਿਰ ਵੀ ਬ੍ਰਾਇਨ ਨੇ ਹਾਰ ਨਹੀਂ ਮੰਨੀ। ਦੇਸ਼ ਵਾਪਸੀ ਦੇ ਬਾਅਦ ਉਨ੍ਹਾਂ ਨੇ ਸਪੋਟਰਸ ਸਾਇੰਸ ਵਿੱਚ ਡਿਗਰੀ ਹਾਸਲ ਕੀਤੀ ਅਤੇ ਉਸੇ ਲਿਲਫੋਡਰਿਆ ਕਾਲਜ ਵਿੱਚ ਪੜ੍ਹਾਇਆ, ਜਿੱਥੇ ਜਿੰਬਾਬਵੇ ਦੇ ਸਾਬਕਾ ਕਪਤਾਨ ਏਲਿਸਟੇਅਰ ਕੈਮਬੇਲ ਵੀ ਪੜ੍ਹਾਉਂਦੇ ਸੀ। ਬ੍ਰਾਇਨ ਦੇ ਨਾਮ 'ਤੇ ਫਸਟ ਕਲਾਸ ਕ੍ਰਿਕੇਟ ਦਾ ਇੱਕ ਯੂਨੀਕ ਰਿਕਾਰਡ ਹੈ। ਫਸਟ ਕਲਾਸ ਦੀ ਇੱਕ ਪਾਰੀ ਵਿੱਚ ਸਭ ਤੋਂ ਘੱਟ ਰਨ ਬਣਾਉਣ ਦਾ ਰਿਕਾਰਡ ਮੇਟਾਬੇਲੇਲੈਂਡ ਟੀਮ (19) ਦੇ ਨਾਮ 'ਤੇ ਹੈ। ਇਸ ਪਾਰੀ ਦੇ ਦੌਰਾਨ ਬ੍ਰਾਇਨ ਨੇ ਮਾਤਰ ਛੇ ਰਨ ਦੇ ਕੇ ਪੰਜ ਵਿਕੇਟ ਲਏ ਸਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ