-ਪਾਲ ਕੁੱਗਮੈਨ
ਅਮਰੀਕਾ ਇੱਕ ਵਿਸ਼ਾਲ ਤੇ ਖਤਰਨਾਕ ਪ੍ਰਯੋਗ 'ਚ ਲੱਗਾ ਹੋਇਆ ਹੈ। ਬੇਸ਼ੱਕ ਸਮਾਜਕ ਦੂਰੀ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਸੀਮਤ ਕਰ ਦਿੱਤਾ ਹੈ, ਇਹ ਕੰਟਰੋਲ ਤੋਂ ਦੂਰ ਹੈ, ਫਿਰ ਵੀ ਮਹਾਂਮਾਰੀ ਵਿਗਿਆਨੀਆਂ ਦੀ ਚਿਤਾਵਨੀ ਦੇ ਬਾਵਜੂਦ ਦੇਸ਼ ਦਾ ਵਧੇਰੇ ਹਿੱਸਾ ਕਾਰੋਬਾਰ ਲਈ ਹਮੇਸ਼ਾ ਲਈ ਖੁੱਲ੍ਹਾ ਹੋਇਆ ਹੈ। ਤੁਸੀਂ ਸੋਚ ਸਕਦੇ ਹੋ ਕਿ ਇਸ ਤਰ੍ਹਾਂ ਦਾ ਮਹੱਤਵ ਪੂਰਨ ਕਦਮ ਵਿਸਥਾਰਤ ਤੁਕ ਨਾਲ ਆਵੇਗਾ, ਜਿਸ ਨਾਲ ਸਿਆਸੀ ਆਗੂ ਸਮਾਜਕ ਦੂਰੀ ਨੂੰ ਖਤਮ ਕਰਨ 'ਚ ਜ਼ੋਰ ਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਹੇਠਾਂ ਤੱਕ ਇਹ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਸਾਨੂੰ ਜੋਖਮ ਕਿਉਂ ਚੁੱਕਣਾ ਚਾਹੀਦਾ ਹੈ, ਪਰ ਜੋ ਜਲਦੀ ਕਾਰੋਬਾਰ ਦੁਬਾਰਾ ਖੋਲ੍ਹਣ ਦਾ ਕਹਿੰਦੇ ਹਨ, ਉਹ ਵਪਾਰਬੰਦੀ ਦੇ ਬਾਰੇ ਖਾਸ ਤੌਰ 'ਤੇ ਚੁੱਪ ਹਨ। ਇਸ ਦੀ ਥਾਂ ਉਹ ਅਰਥ ਵਿਵਸਥਾ ਬਚਾਉਣ ਦੇ ਬਾਰੇ ਲਗਾਤਾਰ ਗੱਲ ਕਰ ਰਹੇ ਹਨ, ਹਾਲਾਂਕਿ ਮਹਾਂਮਾਰੀ 'ਚ ਆਰਥਿਕ ਨੀਤੀ ਬਾਰੇ ਸੋਚਣਾ ਬੁਰਾ ਤਰੀਕਾ ਹੈ।
ਆਖਰਕਾਰ ਅਰਥ ਵਿਵਸਥਾ ਦਾ ਮਕਸਦ ਕੀ ਹੈ? ਜੇ ਤੁਹਾਡਾ ਜਵਾਬ ਕੁਝ ਅਜਿਹਾ ਹੈ ਕਿ ਇਸ ਤੋਂ ਆਮਦਨ ਨੂੰ ਪੈਦਾ ਕੀਤਾ ਜਾਵੇ ਤਾਂ ਕਿ ਲੋਕ ਚੀਜ਼ਾਂ ਖਰੀਦਣ ਦੇ ਕਾਬਲ ਹੋਣ ਤਾਂ ਤੁਸੀਂ ਗਲਤ ਸੋਚ ਰਹੇ ਹੋ, ਪੈਸਾ ਅੰਤਿਮ ਟੀਚਾ ਨਹੀਂ ਹੈ। ਇਸ ਦਾ ਮਕਸਦ ਸਿਰਫ ਜੀਵਨ ਦੀ ਗੁਣਵੱਤਾ 'ਚ ਸੁਧਾਰ ਲਿਆਉਣਾ ਹੀ ਹੈ। ਪੈਸਾ ਮਾਇਨੇ ਰੱਖਦਾ ਹੈ। ਆਮਦਨ ਤੇ ਜੀਵਨ ਦੀ ਸੰਤੁਸ਼ਟੀ ਦਾ ਇੱਕ ਸਪੱਸ਼ਟ ਸੰਬੰਧ ਹੈ, ਪਰ ਇਹ ਸਿਰਫ ਇੱਕ ਚੀਜ਼ ਨਹੀਂ, ਜੋ ਮਾਇਨੇ ਰੱਖਦੀ ਹੈ। ਖਾਸ ਤੌਰ 'ਤੇ ਤੁਸੀਂ ਜਾਣਦੇ ਹੋ ਕਿ ਜੀਵਨ ਦੀ ਗੁਣਵੱਤਾ ਵਿੱਚ ਕਿਸ ਦਾ ਵੱਡਾ ਯੋਗਦਾਨ ਹੈ, ਜਦੋਂ ਅਸੀਂ ਨਾ ਮਰਨ ਦਾ ਮੁੱਲ ਸਮਝਦੇ ਹਾਂ ਤਦ ਮੁੜ ਤੋਂ ਖੋਲ੍ਹਣ ਦੀ ਜਲਦਬਾਜ਼ੀ ਅਸਲ 'ਚ ਬੁਰੇ ਵਿਚਾਰ ਵਾਲੀ ਦਿੱਸਦੀ ਹੈ।
ਅਸੀਂ ਹਾਈਵੇ ਸੁਰੱਖਿਆ 'ਤੇ ਬਹੁਤ ਖਰਚ ਕਰਦੇ ਹਾਂ, ਪਰ ਇਹ ਰੋਕੇ ਜਾਣ ਵਾਲੀ ਖਤਰਨਾਕ ਘਟਨਾ ਨੂੰ ਖਤਮ ਕਰਨ ਲਈ ਢੁੱਕਵੇਂ ਨਹੀਂ ਹਨ। ਅਸੀਂ ਖਤਰਨਾਕ ਪ੍ਰਦੂਸ਼ਣ ਤੋਂ ਬਚਣ ਲਈ ਕਾਰੋਬਾਰਾਂ ਨੂੰ ਕੰਟਰੋਲ ਕਰਦੇ ਹਾਂ। ਬੇਸ਼ੱਕ ਹੀ ਇਸ ਵਿੱਚ ਪੈਸਾ ਖਰਚ ਹੋਵੇ, ਪਰ ਪ੍ਰਦੂਸ਼ਣ ਨਾਲ ਸੰਬੰਧਤ ਸਾਰੀਆਂ ਮੌਤਾਂ ਨੂੰ ਖਤਮ ਕਰਨ ਲਈ ਅਸੀਂ ਢੁੱਕਵੇਂ ਉਪਾਅ ਨਹੀਂ ਕਰਦੇ। ਆਵਾਜਾਈ ਅਤੇ ਵਾਤਾਵਰਣ ਨੀਤੀ 'ਤੇ ਸਾਫ ਤੌਰ 'ਤੇ ਖਰਚ ਦਾ ਅੰਦਾਜ਼ਾ ਲਗਭਗ 10 ਮਿਲੀਅਨ ਡਾਲਰ ਹੈ। ਇਹ ਸੱਚ ਹੈ ਕਿ ਕੋਵਿਡ 19 ਦੀਆਂ ਮੌਤਾਂ ਬਿਰਧ ਅਮਰੀਕੀਆਂ ਦੇ ਦਰਮਿਆਨ ਕੇਂਦਰਿਤ ਹਨ, ਜੋ ਔਸਤ ਤੋਂ ਘੱਟ ਬਾਕੀ ਜੀਵਨ ਦੀ ਆਸ ਕਰ ਸਕਦੇ ਹਨ। ਦੋ ਅਧਿਐਨਾਂ ਦਾ ਸਿੱਟਾ ਹੈ ਕਿ ਸਮਾਜਕ ਦੂਰੀ ਦੀ ਅੰਦਾਜ਼ਨ ਲਾਗਤ ਤੇ ਲਾਭਾਂ ਦਾ ਅਸੀਂ ਜੀਵਨ ਦੀਆਂ ਕਦਰਾਂ ਕੀਮਤਾਂ 'ਚ ਧਿਆਨ ਰੱਖਦੇ ਹਾਂ। ਅਸਲ ਵਿੱਚ ਅਸੀਂ ਲੰਬੀ ਉਡੀਕ ਕੀਤੀ ਹੈ।
ਕੋਲੰਬੀਆ ਯੂਨੀਵਰਸਿਟੀ ਦੇ ਇੱਕ ਅੰਦਾਜ਼ੇ ਅਨੁਸਾਰ ਇੱਕ ਹਫਤਾ ਪਹਿਲਾਂ ਤਾਲਾਬੰਦੀ ਤੋਂ ਮਈ ਦੀ ਸ਼ੁਰੂਆਤ 'ਚ 36 ਹਜ਼ਾਰ ਲੋਕਾਂ ਦੀ ਜਾਨ ਬਚ ਸਕਦੀ ਸੀ। ਇੱਕ ਹੋਰ ਅੰਦਾਜ਼ਾ ਦੱਸਦਾ ਹੈ ਕਿ ਪਹਿਲਾਂ ਤੋਂ ਕੀਤੀ ਗਈ ਤਾਲਾਬੰਦੀ ਦਾ ਲਾਭ ਗੁਆਚੀ ਹੋਈ ਜੀ ਡੀ ਪੀ ਦੀ ਲਾਗਤ ਦਾ ਘੱਟ ਤੋਂ ਘੱਟ ਪੰਜ ਗੁਣਾ ਸੀ। ਯਕੀਨੀ ਤੌਰ 'ਤੇ ਮਹਾਂਮਾਰੀ ਵਿਗਿਆਨ ਦੇ ਪਹਿਲੇ ਅਨੁਮਾਨ ਬਹੁਤ ਵੱਧ ਨਿਸ਼ਚਿਤ ਹਨ, ਪਰ ਇਹ ਅਨਿਸ਼ਚਿਤਤਾ ਜ਼ਿਆਦਾ ਸਾਵਧਾਨੀ ਲਈ ਕੀਤੀ ਹੈ। ਬਹੁਤ ਦੇਰ ਤੋਂ ਖੋਲ੍ਹਿਆ ਗਿਆ ਅਤੇ ਅਸੀਂ ਬਹੁਤ ਸਾਰਾ ਪੈਸਾ ਗੁਆ ਦਿੱਤਾ। ਬਹੁਤ ਜਲਦੀ ਇਸ ਨੂੰ ਖੋਲ੍ਹਣ ਦਾ ਮਤਲਬ ਅਸੀਂ ਇਨਫੈਕਟਿਡ ਲੋਕਾਂ ਦੀ ਇੱਕ ਦੂਸਰੀ ਧਮਾਕਾਖੇਜ਼ ਲਹਿਰ ਦਾ ਜ਼ੋਖਮ ਉਠਾਉਂਦੇ ਹਾਂ, ਜੋ ਨਾ ਸਿਰਫ ਕਈ ਅਮਰੀਕੀਆਂ ਨੂੰ ਮਾਰ ਦੇਵੇਗੀ, ਸਗੋਂ ਇੱਕ ਹੋਰ ਜ਼ਿਆਦਾ ਮਹਿੰਗੀ ਤਾਲਾਬੰਦੀ ਲਈ ਸਾਨੂੰ ਮਜ਼ਬੂਤ ਕਰੇਗੀ।
ਫਿਰ ਕਿਉਂ ਟਰੰਪ ਪ੍ਰਸ਼ਾਸਨ ਲਾਗਤ ਅਤੇ ਲਾਭਾਂ ਦੇ ਤਰਕ ਸੰਗਤ ਵਿਸ਼ਲੇਸ਼ਣ ਦੇ ਸੰਦਰਭ 'ਚ ਮੁੜ ਤੋਂ ਖੋਲ੍ਹਣ ਲਈ ਆਪਣੇ ਧੱਕੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਇਸ ਦਾ ਅਰਥ ਇਹ ਹੈ ਕਿ ਤਰਕਸ਼ਕਤੀ ਦੇ ਕੋਲ ਇੱਕ ਪੁਰਵਾਗ੍ਰਹਿ ਹੈ। ਜੇ ਅਸਲ 'ਚ ਅਮਰੀਕੀ ਸਰਕਾਰ ਅਰਥ ਵਿਵਸਥਾ ਦੀ ਪ੍ਰਵਾਹ ਕਰਦੀ ਹੈ ਤਾਂ ਕਾਰੋਬਾਰਾਂ ਨੂੰ ਮੁੜ ਤੋਂ ਖੋਲ੍ਹਣ ਵਾਲੇ ਉਤਸ਼ਾਹੀ ਲੋਕ ਚਾਹੁੰਦੇ ਹਨ ਕਿ ਲੋਕ ਮਾਸਕ ਨੂੰ ਪਹਿਨਣ, ਜੋ ਵਾਇਰਲ ਦੇ ਪ੍ਰਸਾਰ ਨੂੰ ਰੋਕ ਲਾਉਣ ਲਈ ਇੱਕ ਸਸਤਾ ਤਰੀਕਾ ਹੈ। ਇਸ ਦੀ ਥਾਂ ਉਨ੍ਹਾਂ ਨੇ ਸਾਵਧਾਨੀਆਂ ਦੀ ਸਭ ਤੋਂ ਉਚਿਤ ਪ੍ਰਕਿਰਿਆ ਵਿਰੁੱਧ ਸਭਿਆਚਾਰਕ ਜੰਗ ਛੇੜ ਦਿੱਤੀ ਹੈ। ਵ੍ਹਾਈਟ ਹਾਊਸ 'ਚ ਮਾਹਰਾਂ ਦੀ ਚਿਤਾਵਨੀ ਦੇ ਨਾਲ ਇਹ ਦੱਸਿਆ ਹੈ ਕਿ ਦੁਬਾਰਾ ਖੋਲ੍ਹਣ ਦਾ ਜ਼ੋਖਮ ਬਹੁਤ ਹੈ। ਕੰਲੋਬੀਆਈ ਖੋਜ ਦਰਸਾਉਂਦੀ ਹੈ ਕਿ ਪਹਿਲਾਂ ਤੋਂ ਕੀਤੀ ਕਾਰਵਾਈ ਨਾਲ ਕਈ ਜਾਨਾਂ ਬਚ ਸਕਦੀਆਂ ਸਨ।
ਟਰੰਪ ਨੇ ਜਵਾਬ ਦਿੱਤਾ ਕਿ ਕੋਲੰਬੀਆ ਇੱਕ ਉਦਾਰਵਾਦ, ਨਿਰਾਦਰ ਕਰਨ ਵਾਲੀ ਸੰਸਥਾ ਹੈ। ਉਹ ਲਾਕਡਾਊਨ 'ਚ ਕਾਲ ਕਰਨ 'ਚ ਮਾਹਰਾਂ ਤੋਂ ਅੱਗੇ ਹਨ। ਟਰੰਪ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਰਸਤੇ ਦੇ ਹਰ ਕਦਮ 'ਤੇ ਕੋਵਿਡ 19 ਦੀਆਂ ਮੌਤਾਂ ਨੂੰ ਘਟਾ ਕੇ ਮਿਥਿਆ ਹੈ। ਟਰੰਪ ਅਤੇ ਰੂੜੀਵਾਦੀ ਆਮ ਤੌਰ 'ਤੇ ਇਹ ਮੰਨਦੇ ਹਨ ਕਿ ਕੋਵਿਡ 19 ਇੱਕ ਸਮੁੱਚਾ ਖਤਰਾ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਇਹ ਦੂਰ ਹੋ ਜਾਵੇਗਾ ਅਤੇ ਲੋਕ ਇਸ ਦੇ ਬਾਰੇ ਭੁੱਲ ਜਾਣਗੇ। ਇਸ ਲਈ ਚਿਹਰੇ 'ਤੇ ਮਾਸਕ ਲਗਾਉਣ ਨਾਲ ਲੋਕਾਂ ਨੂੰ ਯਾਦ ਰਹਿੰਦਾ ਹੈ ਕਿ ਵਾਇਰਸ ਅਜੇ ਵੀ ਪਕੜ ਤੋਂ ਬਾਹਰ ਹੈ।