Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਰਾਸ਼ਟਰਪਤੀ ਨੇ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ
 
ਮਨੋਰੰਜਨ

ਵੈੱਬ ਸੀਰੀਜ਼ ਵਿੱਚ ਕੰਮ ਕਰਨਾ ਜਿਵੇਂ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ ਹੋਵੇ : ਅਰਸ਼ਦ ਵਾਰਸੀ

March 25, 2020 09:12 AM

ਅਰਸ਼ਦ ਵਾਰਸੀ ਜਲਦੀ ਹੀ ‘ਅਸੁਰ’ ਵੈੱਬ ਸੀਰੀਜ਼ ਨਾਲ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ। ਐਕਟਿੰਗ ਨੂੰ ਪੈਸ਼ਨ ਮੰਨਣ ਵਾਲੇ ਅਰਸ਼ਦ ਨਾਲ ਡਿਜੀਟਲ ਡੈਬਿਊ, ਇਸ ਵੈੱਬ ਸੀਰੀਜ਼ ਅਤੇ ਨਿੱਜੀ ਜ਼ਿੰਦਗੀ ਦੇ ਬਾਰੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਡਿਜੀਟਲ ਡੈਬਿਊ ਕਰਨ ਬਾਰੇ ਮਨ ਵਿੱਚ ਕਦੋਂ ਵਿਚਾਰ ਆਇਆ?
- ਮੈਨੂੰ ਐਕਟਿੰਗ ਤੋਂ ਤਾਂ ਪ੍ਰਹੇਜ਼ ਹੈ ਨਹੀਂ, ਜਦ ਕੋਈ ਚੰਗਾ ਕੰਮ ਆਉਂਦਾ ਹੈ ਤਾਂ ਮੈਂ ਮਨ੍ਹਾ ਨਹੀਂ ਕਰ ਪਾਉਂਦਾ। ਮੈਂ ਕਦੇ ਨਹੀਂ ਦੇਖਦਾ ਕਿ ਪਲੇਟਫਾਰਮ ਕਿਹੜਾ ਹੈ। ਬੱਸ ਮੇਰੇ ਲਈ ਇਹ ਜ਼ਰੂਰੀ ਹੈ ਕਿ ਚੰਗੀ ਕਹਾਣੀ ਲੋਕਾਂ ਦੇ ਦਿਮਾਗ ਤੱਕ ਪਹੁੰਚਣੀ ਚਾਹੀਦੀ ਹੈ। ਇਹ ਕਹਾਣੀ ਜਦ ਮੇਰੇ ਕੋਲ ਆਈ ਤਾਂ ਮੇਰੇ ਤੋਂ ਰਿਹਾ ਨਹੀਂ ਗਿਆ ਕਿਉਂਕਿ ਬਹੁਤ ਵਧੀਆ ਕਹਾਣੀ ਹੈ ਅਤੇ ਡਿਟੇਲ ਵਿੱਚ ਲਿਖੀ ਗਈ ਹੈ।
* ਤੁਹਾਡੇ ਹਿਸਾਬ ਨਾਲ ‘ਅਸੁਰ’ ਕੀ ਹੈ?
- ਅਸੀਂ ਕਿੰਨੇ ਵੀ ਅੱਗੇ ਵਧ ਜਾਈਏ ਆਪਣੀ ਕਹਾਣੀ ਤੇ ਸੰਸਕ੍ਰਿਤੀ ਨੂੰ ਨਹੀਂ ਭੁੱਲ ਸਕਦੇ ਤਾਂ ਇਹ ਬੱਸ ਇੱਕ ਅਜਿਹੀ ਹੀ ਮਾਇਥੋਲਾਜੀਕਲ ਕਹਾਣੀ ਦਾ ਥੋੜ੍ਹਾ ਜਿਹਾ ਮਾਡਰਨ ਵਰਜਨ ਹੈ। ਬੁਰਾਈ ਨੂੰ ਪਾਵਰ ਵਿੱਚ ਲਿਆਉਣ ਦੇ ਚੰਗਿਆਈ ਨੂੰ ਖਤਮ ਹੋਣਾ ਪਵੇਗਾ। ਬੱਸ ਇੰਨੀ ਕਹਾਣੀ ਹੈ। ‘ਅਸੁਰ’ ਸਾਡੇ ਦੇਸ਼ ਦੀ ਕਹਾਣੀ ਹੈ। ਇਸ ਦਾ ਕੁਨੈਕਸ਼ਨ ਸਾਡੀ ਮਾਇਥੋਲਾਜੀ ਨਾਲ ਹੈ। ਅਸੀਂ ਇਸ ਵਿੱਚ ਇੰਨੀ ਡਿਟੇਲ ਵਿੱਚ ਕੰਮ ਕੀਤਾ ਹੈ ਕਿ ਸ਼ਾਇਦ ਹੀ ਕੋਈ ਇਸ ਵਿੱਚ ਕੋਈ ਕਮੀ ਕੱਢ ਸਕੇਗਾ।
* ਅਰਸ਼ਦ ਦਾ ਡਾਰਕ ਸਾਈਡ ਕੀ ਹੈ?
-ਉਹ ਮੈਂ ਅਕਸਰ ਸੋਚਦਾ ਰਹਿੰਦਾ ਹਾਂ ਕਿ ਮੇਰਾ ਡਾਰਕ ਸਾਈਡ ਕੀ ਹੈ। ਉਂਝ ਮੈਂ ਆਪਣਾ ਡਾਰਕ ਸਾਈਡ ਇੱਕ ਪੇਟੀ ਦੇ ਅੰਦਰ ਬੰਦ ਕਰ ਕੇ ਸੁੱਟ ਦਿੱਤਾ ਹੈ। ਫਿਰ ਵੀ ਤੁਹਾਨੂੰ ਦੱਸਦਾ ਹਾਂ ਕਿ ਮੈਨੂੰ ਗੁੱਸਾ ਕਦੇ ਨਹੀਂ ਆਉਂਦਾ, ਪਰ ਜਦ ਗੁੱਸਾ ਆਉਂਦਾ ਹੈ ਤਾਂ ਹੱਦ ਤੋਂ ਵੱਧ ਆਉਂਦਾ ਹੈ। ਇਸ ਹੱਦ ਤੱਕ ਆਉਂਦਾ ਹੈ ਕਿ ਉਸ ਗੁੱਸੇ ਵਿੱਚ ਮੈਂ ਖੁਦ ਨੂੰ ਨੁਕਸਾਨ ਪਹੁੰਚਾ ਲੈਂਦਾ ਹਾਂ। ਬੱਸ ਇਸ ਨੂੰ ਹੀ ਕੰਟਰੋਲ ਕਰਦਾ ਹਾਂ।
* ਤੁਹਾਡਾ ਗੁੱਸਾ ਕਿਹੋ ਜਿਹਾ ਹੋ ਸਕਦਾ ਹੈ, ਜ਼ਰਾ ਉਦਾਹਰਣ ਦੇ ਕੇ ਸਮਝਾਓ?
- ਕਿਹੋ ਜਿਹਾ ਤਾਂ ਨਹੀਂ ਦੱਸ ਸਕਦਾ, ਪਰ ਹੋ ਸਕਦਾ ਹੈ ਕਿ 20 ਸਾਲ ਪਹਿਲਾਂ ਚਾਕਲੇਟ ਨਾ ਮਿਲਣ 'ਤੇ ਗੁੱਸਾ ਆਇਆ ਹੋਵੇ ਤਾਂ ਕਿਸੇ ਦੁਕਾਨ 'ਤੇ ਪੱਥਰ ਮਾਰ ਦਿੱਤਾ ਹੋਵੇ ਜਾਂ ਮੰਨ ਲਓ ਇਸ ਉਮਰ ਵਿੱਚ ਗੁੱਸਾ ਆ ਜਾਏ ਤਾਂ ਦੋ ਚਾਰ ਫਿਲਮਾਂ ਨੂੰ ਲੱਤ ਮਾਰ ਦਿਆਂਗਾ ਕਿ ਜਾਓ ਨਹੀਂ ਕਰਦਾ।
* ਤੁਹਾਡੀ ਲਾਈਫ ਦਾ ਸੰਘਰਸ਼ ਕਿਹੋ ਜਿਹਾ ਰਿਹਾ?
- ਸੰਘਰਸ਼ ਸਾਰਿਆਂ ਦੀ ਜ਼ਿੰਦਗੀ ਵਿੱਚ ਆਉਂਦਾ ਹੈ। ਮੇਰੇ ਦਿਮਾਗ ਵਿੱਚ ਇੰਨਾ ਸੀ ਕਿ ਪੜ੍ਹਾਈ ਛੱਡ ਕੇ ਮੈਂ ਆਪਣਾ ਕਰੀਅਰ ਬਣਾਵਾਂ, ਕਿਉਂਕਿ ਮੇਰੇ ਕੋਲ ਸਪੋਰਟ ਸਿਸਟਮ ਨਹੀਂ ਸੀ। ਮੇਰੇ ਹਾਲਾਤ ਉਸ ਵਕਤ ਅਜਿਹੇ ਸਨ ਕਿ ਮੈਂ ਘੱਟ ਉਮਰ ਵਿੱਚ ਮੈਚਿਓਰ ਹੋ ਗਿਆ। ਮੈਂ ਸੋਚਦਾ ਸੀ ਕਿ ਬੱਸ ਆਪਣਾ ਸਫਰ ਸ਼ੁਰੂ ਕਰ ਦਿਆਂ ਕਿ ਕਿਉਂਕਿ ਘੱਟ ਉਮਰ ਵਿੱਚ ਜੇ ਤੁਸੀਂ ਕੰਮ ਕਰਨਾ ਸ਼ੁਰੂ ਦਿਓਗੇ ਤਾਂ ਤੁਹਾਡੇ ਕੋਲ ਸਫਲ ਹੋਣ ਦੇ ਲਈ ਸਮਾਂ ਕਾਫੀ ਹੋਵੇਗਾ।
* ਪਹਿਲੀ ਵਾਰ ਵੈੱਬ ਸੀਰੀਜ਼ ਵਿੱਚ ਕੰਮ ਕਰ ਕੇ ਕਿਹੋ ਜਿਹਾ ਲੱਗਾ?
- ਮੈਨੂੰ ਤਾਂ ਇਸ ਸ਼ੋਅ 'ਤੇ ਕੰਮ ਕਰ ਕੇ ਬਹੁਤ ਮਜ਼ਾ ਆਇਆ। ਇੰਝ ਲੱਗਾ ਜਿਵੇਂ ਸ਼ੇਰ ਦੇ ਮੂੰਹ ਵਿੱਚ ਖੂਨ ਲੱਗ ਗਿਆ ਹੋਵੇ। ਅਸੀਂ ਇਸ ਕਹਾਣੀ ਨੂੰ ਜਿੰਨਾ ਚਾਹੋ ਵਧਾ ਸਕਦੇ ਹੋ, ਪਰ ਇਹ ਸਭ ਦਰਸ਼ਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਿੰਨਾ ਪਸੰਦ ਕਰਦੇ ਹਨ। ਮੈਂ ਉਡੀਕ ਵਿੱਚ ਬੈਠਾ ਹਾਂ ਕਿ ਮੈਨੂੰ ਇਸ ਦਾ ਦੂਸਰਾ ਭਾਗ ਕਰਨ ਦਾ ਮੌਕਾ ਮਿਲਿਆ। ਇਹ ਅਜਿਹੀ ਕਹਾਣੀ ਹੈ, ਜਦ ਤੱਕ ਲੋਕਾਂ ਨੂੰ ਪਸੰਦ ਆਏਗੀ ਇਹ ਲਿਖੀ ਜਾ ਸਕਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!