ਮਹਾਨ ਮੈਥਮੈਟੀਸ਼ੀਅਨ ਸ਼ਕੁੰਤਲਾ ਦੇਵੀ 'ਤੇ ਬਣ ਰਹੀ ਬਾਇਓਪਿਕ ਦੀ ਲੰਬੇ ਸਮੇਂ ਤੋਂ ਚਰਚਾ ਹੈ। ਇਸ ਦੇ ਫੈਂਸ ਦੀ ਐਕਸਾਈਟਮੈਂਟ ਉਸ ਸਮੇਂ ਹੋਰ ਵਧ ਗਈ, ਜਦ ਫਿਲਮ ਨਾਲ ਸ਼ਕੁੰਤਲਾ ਦੇ ਕਿਰਦਾਰ ਵਿੱਚ ਵਿਦਿਆ ਬਾਲਨ ਦਾ ਲੁਕ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਵਿਦਿਆ ਦੀ ਬੇਟੀ ਦੇ ਰੋਲ ਵਿੱਚ ਅਭਿਨੇਤਰੀ ਸਾਨਿਆ ਮਲਹੋਤਰਾ ਆਏਗੀ ਅਤੇ ਇੱਕ ਹੋਰ ਨਾਂਅ ਇਸ ਫਿਲਮ ਨਾਲ ਜੁੜ ਗਿਆ ਹੈ। ਇਹ ਨਾਂਅ ਐਕਟਰ ਅਮਿਤ ਸਾਧ ਦਾ ਹੈ, ਜੋ ‘ਕਾਇ ਪੋ ਛੇ’, ‘ਗੋਲਡ’ ਅਤੇ ‘ਸੁਲਤਾਨ’ ਵਰਗੀਆਂ ਫਿਲਮਾਂ ਵਿੱਚ ਦਮਖਮ ਦਿਖਾ ਚੁੱਕੇ ਹਨ। ਸ਼ਕੁੰਤਲਾ ਦੇਵੀ ਦੀ ਬਾਇਓਪਿਕ ਵਿੱਚ ਅਮਿਤ, ਵਿਦਿਆ ਬਾਲਨ ਦੇ ਜਵਾਈ ਦੇ ਰੋਲ ਵਿੱਚ ਨਜ਼ਰ ਆਉਣਗੇ।
ਸੂਤਰਾਂ ਮੁਤਾਬਕ ਇਸ ਫਿਲਮ ਬਾਰੇ ਅਮਿਤ ਸਾਧ ਨੇ ਕਿਹਾ ਕਿ ਜਦ ਉਸ ਨੇ ਇਸ ਫਿਲਮ ਦੀ ਸਕ੍ਰਿਪਟ ਪੜ੍ਹੀ ਤਦ ਉਸ ਨੂੰ ਲੱਗਾ ਕਿ ਸ਼ਕੁੰਤਲੀ ਦੇਵੀ ਦੇ ਬਾਰੇ ਕਾਫੀ ਕੁਝ ਪਤਾ ਲੱਗਾ। ਉਹ ਇਸ ਫਿਲਮ ਨਾਲ ਜੁੜ ਕੇ ਕਾਫੀ ਖੁਸ਼ ਹਨ ਅਤੇ ਆਸ ਕਰਦੇ ਹਨ ਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਅਜੈ ਦਾ ਕਿਰਦਾਰ ਪਸੰਦ ਆਏਗਾ। ਸ਼ਕੁੰਤਲਾ ਦੇਵੀ ਇੱਕ ਮਹਾਨ ਮੈਥਮੈਟੀਸ਼ੀਅਨ ਸਨ। ਉਹ ਇੰਨੀ ਤੇਜ਼ ਬੁੱਧੀ ਦੀ ਮਾਲਕ ਸਨ ਕਿ ਉਨ੍ਹਾਂ ਨੂੰ ‘ਮਾਨਵ ਕੰਪਿਊਟਰ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਸ ਫਿਲਮ ਵਿੱਚ ਬੰਗਲਾ ਐਕਟਰ ਜਿਸ਼ੂ ਸੇਨਗੁਪਤਾ ਵਿਦਿਆ ਦੇ ਪਤੀ ਦੇ ਰੋਲ ਵਿੱਚ ਹੋਣਗੇ। ਫਿਲਮ ਨੂੰ ਅਨੂ ਮੇਨਨ ਡਾਇਰੈਕਟ ਕਰ ਰਹੀ ਹੈ। ਇਹ ਫਿਲਮ 2020 ਵਿੱਚ ਰਿਲੀਜ਼ ਹੋਵੇਗੀ।