Welcome to Canadian Punjabi Post
Follow us on

12

July 2025
 
ਲਾਈਫ ਸਟਾਈਲ

ਸਿੱਖੋ ਫੇਸ ਮਸਾਜ ਅਤੇ ਫੇਸ ਵਾਸ਼ ਦਾ ਸਹੀ ਤਰੀਕਾ

October 02, 2019 10:38 AM

ਫੇਸ ਮਸਾਜ ਅਤੇ ਫੇਸ ਵਾਸ਼ ਦੋਵਾਂ ਦਾ ਹੀ ਸਲੀਕਾ ਹੁੰਦਾ ਹੈ। ਗਲਤ ਤਰ੍ਹਾਂ ਨਾਲ ਕਰਨ 'ਤੇ ਸਕਿਨ ਢਿੱਲੀ ਹੋ ਜਾਂਦੀ ਹੈ। ਇਨ੍ਹਾਂ ਕਿਸ ਤਰ੍ਹਾਂ ਨਾ ਕਰਨਾ ਹੈ। ਆਓ ਜਾਣਦੇ ਇਸ ਦਾ ਸਹੀ ਤਰੀਕਾ :
ਸਟੈਪ 1-ਫੇਸ ਆਇਲ ਦੀਆਂ ਇੱਕ-ਦੋ ਬੂੰਦਾਂ ਹਥੇਲੀਆਂ ਤੇ ਫੈਲਾ ਕੇ ਚਿਹਰੇ 'ਤੇ ਲਗਾਓ। ਆਇਲ ਸਕਿਨ ਨੂੰ ਕੰਡੀਸ਼ਨ ਕਰਦੇ ਹਨ। ਇਹ ਫਾਈਨ ਲਾਈਨਸ ਅਤੇ ਝੁਰੜੀਆਂ ਨੂੰ ਵੀ ਹਲਕਾ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਸਟੈਪ 2- ਚਿਹਰੇ ਦੇ ਕੋਨਿਆਂ ਦੇ ਆਸਪਾਸ ਮਾਲਿਸ਼ ਕਰੋ। ਉਨ੍ਹਾਂ ਖੇਤਰਾਂ 'ਤੇ ਧਿਆਨ ਕੇਂਦਰਿਤ ਕਰੋ ਜਿੱਥੇ ਦੀ ਸਕਿਨ ਢਿੱਲੀ ਹੋਵੇ। ਗੋਲਾਕਾਰ ਸਟ੍ਰੋਕਸ ਵਿੱਚ ਮਸਾਜ ਕਰੋ ਅਤੇ ਸਕਿਨ ਨੂੰ ਚੁੱਕਦੇ ਹੋਏ ਉਪਰ ਲੈ ਜਾਓ। ਮਸਾਜ ਨੂੰ ਇੱਕ ਮਿੰਟ ਤੱਕ ਜਾਰੀ ਰੱਖੋ।
ਸਟੈਪ 3-ਫਿਰ ਗੱਲ੍ਹਾਂ ਦੀ ਮਾਲਿਸ਼ ਕਰੋ। ਨੱਕ ਦੇ ਨੇੜਿਉਂ ਉਂਗਲਾਂ ਨੂੰ ਲਿਆਉਂਦੇ ਹੋਏ ਗੱਲ੍ਹਾਂ ਦੇ ਉਪਰਲੇ ਹਿੱਸੇ ਦੀ ਮਸਾਜ ਕਰੋ। ਮਾਲਿਸ਼ ਦੇ ਵਕਤ ਹਲਕਾ ਜਿਹਾ ਦਬਾਅ ਬਣਾਓ। ਚਿਹਰੇ ਦੇ ਕਿਨਾਰਿਆਂ 'ਤੇ ਵੀ ਚਾਰੋਂ ਪਾਸੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨੂੰ ਵੀ ਇੱਕ ਮਿੰਟ ਤੱਕ ਜਾਰੀ ਰੱਖੋ।
ਸਟੈਪ 4-ਇਸ ਦੇ ਬਾਅਦ ਅੱਖ ਦੇ ਆਸਪਾਸ ਦੇ ਖੇਤਰ ਦੀ ਮਾਲਿਸ਼ ਕਰੋ। ਉਂਗਲੀਆਂ ਨੂੰ ਆਈਬ੍ਰੋਜ਼ 'ਤੇ ਰੱਖੋ, ਫਿਰ ਉਨ੍ਹਾਂ ਨੂੰ ਅੱਖਾਂ ਦੇ ਬਾਹਰੀ ਕੋਨਿਆਂ ਦੇ ਚਾਰੋਂ ਪਾਸੇ ਘੁਮਾਓ। ਹੌਲੀ-ਹੌਲੀ ਅੱਖਾਂ ਦੇ ਹੇਠਾਂ ਲੇ ਜਾਂਦੇ ਹੋਏ ਮਸਾਜ ਕਰੋ। ਇਸ ਪ੍ਰਕਿਰਿਆ ਨੂੰ ਇੱਕ ਮਿੰਟ ਦੇ ਲਈ ਦੁਹਰਾਓ। ਧਿਆਨ ਰੱਖੋ, ਅੱਖਾਂ ਦੇ ਠੀਕ ਹੇਠਾਂ ਨਹੀਂ ਕਰਨਾ ਹੈ।
ਸਟੈਪ 5-ਅੱਖਾਂ ਦੇ ਬਾਅਦ ਮੱਥੇ ਦੀ ਮਾਲਿਸ਼ ਕਰੋ। ਜੇ ਮੱਥੇ 'ਤੇ ਰੇਖਾਵਾਂ ਹਨ, ਜਿਨ੍ਹਾਂ ਨੂੰ ਹਲਕਾ ਕਰਨਾ ਚਾਹੰੁਦੇ ਹੋ ਤਾਂ ਰੇਖਾਵਾਂ ਦੀ ਉਲਟੀ ਦਿਸ਼ਾ ਵਿੱਚ ਮਾਲਿਸ਼ ਕਰੋ। ਗੋਲਾਕਾਰ ਸਟ੍ਰੋਕਸ ਵਿੱਚ ਪੂਰੇ ਮੱਥੇ ਦੀ ਮਾਲਿਸ਼ ਕਰੋ।
ਸਟੈਪ 6-ਆਖਿਰ ਵਿੱਚ ਚਿਹਰੇ ਦੇ ਹਰੇਕ ਹਿੱਸੇ 'ਤੇ ਹੌਲੀ ਹੌਲੀ ਮਾਲਿਸ਼ ਕਰੋ। ਚੰਗੇ ਨਤੀਜਿਆਂ ਦੇ ਲਈ ਰੋਜ਼ ਜਾਂ ਦੋ-ਤਿੰਨ ਦਿਨ ਦੇ ਅੰਤਰ ਵਿੱਚ ਕਰ ਸਕਦੇ ਹੋ।

 
Have something to say? Post your comment