Welcome to Canadian Punjabi Post
Follow us on

03

July 2025
 
ਲਾਈਫ ਸਟਾਈਲ

ਚੰਦਨ ਫੇਸ ਪੈਕ ਨਾਲ ਨਿੱਖਰ ਉਠੇਗੀ ਤੁਹਾਡੀ ਚਮੜੀ

September 25, 2019 01:21 PM

ਜੇ ਤੁਸੀਂ ਸਮਝ ਨਹੀਂ ਪਾ ਰਹੇ ਕਿ ਚੰਦਨ ਪਾਊਡਰ ਨੂੰ ਕਿਹੜੀ ਕੰਪਨੀ ਕਿਹੜੀਆਂ ਸਮੱਗਰੀਆਂ ਨਾਲ ਮਿਲਾ ਕੇ ਫੇਸ ਪੈਕ ਬਣਾਉਂਦੀ ਹੈ ਤਾਂ ਤੁਹਾਡੀ ਮਦਦ ਲਈ ਅਸੀਂ ਅਜਿਹੇ ਫੈਸ ਪੈਕ ਲੈ ਕੇ ਆਏ ਹਾਂ ਜੋ ਆਸਾਨੀ ਨਾਲ ਘਰ ਵਿੱਚ ਬਣਾਏ ਜਾ ਸਕਦੇ ਹਨ ਅਤੇ ਤੁਹਾਨੂੰ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਇਨ੍ਹਾਂ ਲਈ ਤੁਹਾਨੂੰ ਬਿਲਕੁਲ ਵੀ ਫਾਲਤੂ ਖਰਚ ਨਹੀਂ ਕਰਨਾ ਪਵੇਗਾ।
ਚੰਦਨ ਪਾਊਡਰ, ਹਲਦੀ ਤੇ ਕਪੂਰ-ਜੇ ਤੁਹਾਡੇ ਚਿਹਰੇ 'ਤੇ ਬਹੁਤ ਸਾਰੇ ਕਿਲ-ਮੁਹਾਸੇ ਹੋ ਗਏ ਹਨ ਤਾਂ ਚੰਦਨ ਪਾਊਡਰ, ਹਲਦੀ ਤੇ ਕਪੂਰ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਅਤੇ ਮੂੰਹ ਉਤੇ ਲਾਓ। ਨੇਮੀ ਰੂਪ 'ਚ ਲਾਉਣ ਨਾਲ ਤੁਹਾਡੀ ਇਹ ਸਮੱਸਿਆ ਕਾਫੀ ਹੱਲ ਹੋ ਜਾਵੇਗੀ।
ਗੁਲਾਬ ਜਲ ਤੇ ਚੰਦਨ ਪਾਊਡਰ-ਇਹ ਬਹੁਤ ਸਾਧਾਰਣ ਜਿਹਾ ਫੇਸ ਪੈਕ ਹੈ, ਜਿਸ ਵਿੱਚ ਚੰਦਨ ਪਾਊਡਰ ਨੂੰ ਗੁਲਾਬ ਜਲ ਨਾਲ ਮਿਲਾ ਕੇ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ਉਦੋਂ ਲਾਉ, ਜਦੋਂ ਤੁਸੀਂ ਬਾਹਰ ਤੋਂ ਆਏ ਹੋਵੋ। ਇਸ ਨੂੰ ਲਾ ਕੇ ਤੁਹਾਨੂੰ ਗੰਦਗੀ ਅਤੇ ਮਰੀ ਹੋਈ ਚਮੜੀ ਤੋਂ ਵੀ ਛੁਟਕਾਰਾ ਮਿਲ ਸਕੇਗਾ।
ਮੁਲਤਾਨੀ ਮਿੱਟੀ ਅਤੇ ਦਹੀਂ- ਅੱਧਾ ਚਮਚ ਮੁਲਤਾਨੀ ਮਿੱਟੀ ਨੂੰ ਅੱਧੇ ਚਮਚ ਚੰਦਨ ਪਾਊਡਰ ਨਾਲ ਮਿਲਾਉ। ਫਿਰ ਇਸ ਵਿੱਚ ਜਾਂ ਦਹੀਂ ਜਾਂ ਫਿਰ ਦੁੱਧ ਦੀ ਮਲਾਈ ਮਿਲਾ ਕੇ ਪੇਸਟ ਬਣਾ ਲਾਓ। ਸੁੱਕ ਜਾਣ 'ਤੇ ਪਾਣੀ ਨਾਲ ਧੋ ਲਵੋ।
ਬਦਾਮ ਪਾਊਡਰ ਅਤੇ ਦੁੱਧ-ਇੱਕ ਕੌਲੀ ਵਿੱਚ ਬਦਾਮ ਪਾਊਡਰ ਨੂੰ ਚੰਦਨ ਪਾਊਡਰ ਅਤੇ ਹਲਦੀ ਨੂੰ ਦੁੱਧ ਨਾਲ ਮਿਲਾਓ। ਇਸ ਨੂੰ ਚਿਹਰੇ 'ਤੇ ਲਾ ਕੇ ਸੁਕਾ ਲਵੋ ਅਤੇ ਫਿਰ ਪਾਣੀ ਨਾਲ ਧੋ ਲਵੋ।
ਹਲਦੀ ਅਤੇ ਨਿੰਬੂ-ਤੁਸੀਂ ਹਲਦੀ ਅਤੇ ਚੰਦਨ ਪਾਊਡਰ ਮਿਲਾ ਕੇ ਚਮਕਦਾਰ ਚਮੜੀ ਪਾ ਸਕਦੇ ਹੋ। ਇਸ ਵਿੱਚ ਨਿੰਬੂ ਪਾਓ, ਜਿਸ ਨਾਲ ਚਮੜੀ ਸਾਫ ਹੋ ਜਾਵੇ।
ਲਵੈਂਡਰ ਦਾ ਤੇਲ-ਆਪਣੀ ਥਕਾਣ ਭਰੀ ਚਮੜੀ ਨੂੰ ਆਰਾਮਦਾਇਕ ਬਣਾਉਣ ਅਤੇ ਕਾਲੇ ਧੱਬਿਆਂ ਨੂੰ ਹਟਾਉਣ ਲਈ ਤੁਸੀਂ ਲਵੈਂਡਰ ਦੇ ਤੇਲ ਅਤੇ ਚੰਦਨ ਪਾਊਡਰ ਨੂੰ ਮਿਲਾ ਕੇ ਪੇਸਟ ਬਣਾਓ। ਇਸ ਨਾਲ ਚਮੜੀ ਦੀਆਂ ਝੁਰੜੀਆਂ ਵੀ ਖਤਮ ਹੁੰਦੀਆਂ ਹਨ।

 
Have something to say? Post your comment