Welcome to Canadian Punjabi Post
Follow us on

04

July 2025
 
ਲਾਈਫ ਸਟਾਈਲ

ਕ੍ਰਿਸਪੀ ਨੂਡਲਜ਼ ਬਾਲਜ਼

August 14, 2019 10:14 AM

ਸਮੱਗਰੀ-ਲਾਲ ਦਾਲ 250 ਗਰਾਮ, ਪਾਣੀ 800 ਮਿਲੀਲੀਟਰ, ਉਬਲੇ ਹੋਏ ਨੂਡਲਜ਼ 300 ਗਰਾਮ, ਪਿਆਜ਼ 100 ਗਰਾਮ, ਕੱਟੀ ਹੋਈ ਹਰੀ ਮਿਰਚ ਏਕ ਟੇਬਲ ਸਪੂਨ, ਨਮਕ ਇੱਕ ਟੀ ਸਪੂਨ, ਲਾਲ ਮਿਰਚ ਪਾਊਡਰ ਅੱਧਾ ਟੀ ਸਪੂਨ, ਜੀਰਾ ਪਾਊਡਰ ਇੱਕ ਟੀ ਸਪੂਨ, ਧਨੀਆ 30 ਗਰਾਮ, ਤਲਣ ਲਈ ਤੇਲ, ਸੇਜ਼ਵਾਨ ਸੌਸ 150 ਗਰਾਮ, ਕੈਚਅਪ 30 ਗਰਾਮ, ਸਿਰਕਾ ਇੱਕ ਟੇਬਲ ਸਪੂਨ, ਪੀਸੀ ਹੋਈ ਖੰਡ 30 ਗਰਾਮ।
ਵਿਧੀ- ਸਭ ਤੋਂ ਪਹਿਲਾਂ ਬਾਉਲ ਲਓ, ਉਸ ਵਿੱਚ 250 ਗਰਾਮ ਲਾਲ ਦਾਲ, 800 ਮਿਲੀਲੀਟਰ ਪਾਣੀ ਵਿੱਚ ਦੋ ਘੰਟੇ ਲਈ ਭਿਉਂ ਦਿਓ। ਫਿਰ ਸਮੱਗਰੀ ਨੂੰ ਮਿਕਸੀ ਵਿੱਚ ਪਾ ਦਿਓ ਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਮਿਸ਼ਰਣ ਬਾਉਲ ਵਿੱਚ ਪਾ ਕੇ ਉਸ ਵਿੱਚ 300 ਗਰਾਮ ਉਬਲੇ ਹੋਏ ਨੂਡਲਜ਼, 100 ਗਰਾਮ ਪਿਆਜ਼, ਇੱਕ ਟੇਬਲ ਸਪੂਨ ਹਰੀ ਮਿਰਚ, ਇੱਕ ਟੀ ਸਪੂ ਨਮਕ, ਅੱਧਾ ਟੀ ਸਪੂਨ ਲਾਲ ਮਿਰਚ, ਇੱਕ ਟੀ ਸਪੂਨ ਜੀਰਾ ਪਾਊਡਰ, 30 ਗਰਾਮ ਧਨੀਆ ਪਾਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਆਪਣੇ ਹੱਥਾਂ 'ਚ ਕੁਝ ਮਿਸ਼ਰਣ ਲਓ ਅਤੇ ਇਸ ਨੂੰ ਇੱਕ ਗੇਂਦ ਦਾ ਆਕਾਰ ਦਿਓ, ਫਿਰ ਇੱਕ ਕੜਾਹੀ ਵਿੱਚ ਲੋੜੀਂਦਾ ਤੇਲ ਗਰਮ ਕਰੋ ਅਤੇ ਇਨ੍ਹਾਂ ਬਾਲਜ਼ ਨੂੰ ਗੋਲਡਨ ਬਰਾਊਨ ਅਤੇ ਕ੍ਰਿਸਪੀ ਹੋਣ ਤੱਕ ਡੀਪ ਫਰਾਈ ਕਰੋ। ਹੁਣ ਅਬਸਾਰਮੈਂਟ ਪੇਪਰ 'ਤੇ ਪਾਓ।
ਇਸ ਤੋਂ ਬਾਅਦ ਬਾਉਲ ਵਿੱਚ 150 ਗਰਾਮ ਸੇਜ਼ਵਾਨ ਸੌਸ, 30 ਗਰਾਮ ਕੈਚਅਪ, ਇੱਕ ਟੇਬਲ ਸਪੂਨ ਸਿਰਕਾ, 30 ਗਰਾਮ ਖੰਡ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਤਿਆਰ ਚਟਣੀ ਨਾਲ ਨੂਡਲਜ਼ ਬਾਲਜ਼ ਗਰਮਾ ਗਰਮ ਪਰੋਸੋ।

 
Have something to say? Post your comment