ਬੋਗੋਟਾ, 11 ਅਗਸਤ (ਪੋਸਟ ਬਿਊਰੋ): ਕੋਲੰਬੀਆ ਦੇ ਰਾਸ਼ਟਰਪਤੀ ਉਮੀਦਵਾਰ ਮਿਗੁਏਲ ਉਰੀਬੇ ਦੀ ਸੋਮਵਾਰ ਨੂੰ ਮੌਤ ਹੋ ਗਈ। 7 ਜੂਨ ਨੂੰ ਚੋਣ ਪ੍ਰਚਾਰ ਦੌਰਾਨ ਉਰੀਬੇ ਨੂੰ 3 ਵਾਰ ਗੋਲੀਆਂ ਮਾਰੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਦੋ ਸਿਰ ਵਿੱਚ ਲੱਗੀਆਂ ਸਨ। 39 ਸਾਲਾ ਉਰੀਬੇ ਨੇ ਪਿਛਲੇ ਸਾਲ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਉਹ 2026 ਦੀਆਂ ਰਾਸ਼ਟਰਪਤੀ ਚੋਣਾਂ ਲੜਨਗੇ।
ਉਰੀਬੇ ਦੀ ਪਤਨੀ ਮਾਰੀਆ ਕਲਾਉਡੀਆ ਤਾਰਾਜ਼ੋਨਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਉਹ ਮੈਨੂੰ ਤੁਹਾਡੇ ਬਿਨ੍ਹਾਂ ਜਿਉਣ ਦਾ ਰਸਤਾ ਦਿਖਾਉਣ।
ਰਾਈਟਰਜ਼ ਅਨੁਸਾਰ, ਕੋਲੰਬੀਆ ਪੁਲਿਸ ਨੇ ਜੁਲਾਈ ਵਿੱਚ ਇਸ ਮਾਮਲੇ ਵਿੱਚ ਪੰਜ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚ ਇੱਕ 15 ਸਾਲਾ ਨਾਬਾਲਿਗ ਵੀ ਸ਼ਾਮਿਲ ਸੀ।
ਦਿ ਗਾਰਡੀਅਨ ਅਨੁਸਾਰ, ਉਰੀਬੇ ਦੀ ਸਰਜਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਸੀ, ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਕੋਲੰਬੀਆ ਵਿੱਚ 2026 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਮਿਗੁਏਲ ਉਰੀਬੇ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕ ਵੱਡਾ ਦਾਅਵੇਦਾਰ ਮੰਨਿਆ ਜਾਂਦਾ ਸੀ। 39 ਸਾਲਾ ਉਰੀਬੇ ਵਿਰੋਧੀ ਸੈਂਟਰੋ ਡੈਮੋਕ੍ਰੇਟਿਕੋ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਸਨ।