( ਬਰੈਂਪਟਨ /ਬਾਸੀ ਹਰਚੰਦ) ਜ਼ਿਲਾ ਫਿਰੋਜ਼ਪੁਰ ਨਿਵਾਸੀਆਂ ਨੂੰ ਸੂਚਨਾ ਹੈ ਕਿ ਹਰ ਸਾਲ ਦੀ ਤਰ੍ਹਾਂ ਸਲਾਨਾ ਪਿਕਨਿਕ ਸੱਭ ਪ੍ਰੀਵਾਰਾਂ ਦੇ ਸਹਿਯੋਗ ਨਾਲ 23 ਅਗੱਸਤ 2025 ਦਿਨ ਸਨਿਚਰਵਾਰ ਨੂੰ 10-00 ਵਜੇ ਤੋਂ 5-00 ਵਜੇ ਤੱਕ ਬੜੀ ਧੂੰਮ ਧਾਮ ਨਾਲ ਮਨਾਈ ਜਾਏਗੀ । ਇਸ ਵਾਰ ਪਿਕਨਿਕ ਮਿਲਟਨ ਵਿਖੇ ਗੋਲਫ ਲਾਈਨ ਰੋਡ 9319 ਉਪਰ ਰਮਨੀਕ ਸਥਾਨ ਤੇ ਮਨਾਈ ਜਾਏਗੀ। ਯਾਦ ਰਹੇ ਪਿਛਲੇ ਸਾਲ ਵੀ ਇਸੇ ਸਥਾਨ ਤੇ ਮਨਾਈ ਸੀ । ਇਹ ਸਥਾਨ ਕਸੀਨੋ ਦੇ ਬਿਲਕੁਲ ਸਾਹਮਣੇ ਹੈ। ਕਾਰਜ ਕਾਰੀ ਕਮੇਟੀ ਵੱਲੋਂ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ । ਬੈਠਣ ਲਈ ਰੁੱਖਾਂ ਦੀ ਛਾਂ, ਕੁਰਸੀਆਂ ਮੇਜ ਟੈਂਟ ਸਾਊਂਡ ਦਾ ਪ੍ਰਬੰਧ ਕੀਤਾ ਗਿਆ ਹੈ । ਸਵੀਟ ਮਹਿਲ ਐਂਡ ਰੈਸਟੋ ਰੈਂਟ ਵਾਲਿਆਂ ਦਾ ਸੁਆਦਲਾ ਭੋਜਨ ਸਾਰਾ ਦਿਨ ਖਾਣ ਲਈ ਹੋਵੇਗਾ । ਬੱਚਿਆਂ ਬੀਬੀਆਂ ਪੁਰਸ਼ਾਂ ਲਈ ਖੇਡਾਂ ਦਾ ਪ੍ਰਬੰਧ ਹੋਵੇਗਾ । ਜੇਤੂਆਂ ਨੂੰ ਇਨਾਮ ਦਿਤੇ ਜਾਣਗੇ । ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ ,ਗਿੱਧਾ ਹੋਵੇਗਾ । ਸੱਭ ਪ੍ਰੀਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸੂਚਨਾ ਇੱਕ ਦੂਜੇ ਪ੍ਰੀਵਾਰ ਨਾਲ ਸਾਂਝੀ ਕਰਨ ਤਾਂ ਕਿ ਕੋਈ ਪ੍ਰੀਵਾਰ ਇਸ ਦਿਨ ਨੂੰ ਭੁੱਲ ਨਾ ਜਾਏ । ਜ਼ਿਲਾ ਫਿਰਜ਼ਪੁਰ ਤੋਂ ਬੇਟੀਆਂ ਅਤੇ ਵਿਜਟਰ ਪ੍ਰੀਵਾਰਾਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਹੈ । ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਆਉ ਪ੍ਰੀਵਾਰ ਰਲ ਮਿਲ ਕੇ ਅਨੰਦ ਮਾਣੀਏ ਵਿਛੜਿਆਂ ਨੂੰ ਸਾਲ ਬਾਅਦ ਮਿਲੀਏ । ਅਪਣੇ ਜ਼ਿਲੇ ਫਿਰੋਜ਼ਪੁਰ ਨਾਲ ਡੂਘੀ ਸਾਂਝ ਰੱਖਦੇ ਇਨ੍ਹਾ ਦਾਨੀ ਸਪੌਂਸਰਜ਼ ਨੇ ਕਲੱਬ ਦੀ ਦਿਲ ਖੋਹਲ ਕੇ ਮਦਦ ਕੀਤੀ ਹੈ1 ਸਵੀਟ ਮਹਿਲ ਰੈਸਟੋਰੈਂਟ ਐਂਡ ਪਰੈਜੀਡੈਂਟ ਕਨਵੈਨਸ਼ਨ ਸੈਟਰ ਸੁਖਰਾਜ ਕੰਗ , ਸੰਧੂ ਲਾਅ ਆਫਿਸ ਬਲਜਿੰਦਰ ਸਿੰਘ ਸੰਧੂ , ਸੇਵ ਮੈਕਸ ਈਲਾਈਟ ਰੀਅਲ ਸਟੇਟ ਇੰਕ ਬਰੋਕਰੇਜ ਜੱਸੀ ਸਿੰਘ , ਜਸਵਿੰਦਰ ਸਿੰਘ ਈਗਲ ਸੰਟ ਟਰੱਕਿੰਗ ਕੰਪਨੀ , ਫਰੈਸ਼ ਫੂਡ ਸੈਂਟਰ ਕੈਲਡਨ ਰਵਨੀਤ ਕੌਰ , ਆਟੋ ਇਂਨਸੋਰੈਂਸ ਯਸਪਾਲ ਸ਼ਰਮਾ , ਹੋਮ ਲਾਈਫ ਮਿਰਕਰਨ ਸਰਬਜੀਤ ਕੌਰ , ,ਸਿਮਕੋ ਹੋਮ ਫਰਨੀਚਰ ਜੱਸ ,ਮੀਰਕਾ ਮਾਰੀਆ , ਪੰਜਾਬੀ ਭੰਗੜਾ ਐਂਡ ਕਲਚਰਲ ਅਕੈਡਮੀ ਇੰਦਰਜੀਤ ਸਿੰਘ ਅਤੇ ਰਾਜੀਵ ਧਵਨ ਅਸਟੇਟ ਵੰਨ ਰੀਐਲਟੀ ।
ਹੋਰ ਜਾਣਕਾਰੀ ਲਈ ਫੋਨ ਨੰਬਰ ਬਲਰਾਜ ਗਿੱਲ 416-450-0566 ਭੁਪਿੰਦਰ ਸਿੰਘ ਖੋਸਾ 416-450-2434 ਸੁਖਜੀਤ ਸਿੰਘ ਕੰਗ 647-200-5264 ਸੁਖਦੇਵ ਸਿੰਘ ਕਾਹਲੋਂ 905-673-0040 ਹਰਚੰਦ ਸਿੰਘ ਬਾਸੀ 437-772-3854