ਬਰੈਂਪਟਨ, (ਡਾ. ਝੰਡ): ਮੈਰਾਥਨ ਦੌੜਾਕ ਸ. ਫ਼ੌਜਾ ਸਿੰਘ ਨੂੰ ਯਾਦ ਕਰਦਿਆਂ ਲੰਘੇ ਐਤਵਾਰ 3 ਅਗਸਤ ਨੂੰ ਬਰੈਂਪਟਨ ਦੀ ਟੀ.ਪੀ.ਏ.ਆਰ. ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿੱਚ 5 ਕਿਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਟੀਪੀਏਆਰਕਲੱਬ ਦੇ ਮੈਂਬਰ, ਨੌਜੁਆਨ, ਮਰਦ, ਇਸਤਰੀਆਂ ਤੇ ਬਜ਼ੁਰਗ ਇਸ ਦੌੜ ਵਿੱਚ ਸ਼ਾਮਲ ਹੋਏ, ਉੱਥੇ ਬੱਚਿਆਂ ਨੇ ਵੀ ਇਸ ਦੌੜ ਵਿੱਚ ਵੱਧ-ਚੜ੍ਹ ਕੇ ਭਾਗ ਲਿਆ ਜਿਨ੍ਹਾਂ ਵਿੱਚ 4-5 ਸਾਲ ਤੋਂ ਲੈ ਕੇ 10-12 ਸਾਲ ਦੇ ਬੱਚੇ ਸ਼ਾਮਲ ਸਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸਈਵੈਂਟ ਵਿੱਚ ਸ਼ਾਮਲ ਹੋਣ ਲਈ ਸਕਾਰਬਰੋ ਤੋਂ ਦੌੜਾਕਾਂ ਤੇ ਵਾਲੰਟੀਅਰਾਂ ਦੀ ਭਰੀ ਹੋਈ ਬੱਸ ਸਵੇਰੇ 9.30 ਵਜੇ ਚਿੰਗੂਆਕੂਜ਼ੀ ਪਾਰਕ ਵਿੱਚ ਪਹੁੰਚ ਗਈ।
ਮੈਰਾਥਨ ਦੌੜਾਕ 114 ਸਾਲਾ ਬਾਬਾ ਫ਼ੌਜਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਇਹ ਨਿਵੇਕਲਾ ਤੇ ਅਤੀ ਉਤਸ਼ਾਹੀ ਤਰੀਕਾ ਸੀ ਜਿਸ ਵਿੱਚ ਹਰੇਕ ਵਰਗ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। 5 ਕਿਲੋਮੀਟਰ ਦੌੜ ਦਾ ਇਹ ਈਵੈਂਟ ਚਿੰਗੂਆਕੂਜ਼ੀ ਪਾਰਕ ਵਿੱਵ ਸਵੇਰੇ 10.00 ਆਰੰਭ ਹੋਇਆ ਇਸ ਈਵੈਂਟਦਾ ਮਕਸਦ ਨਾ ਕੇਵਲ ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਨ ਕਰਨਾ ਹੀ ਸੀ, ਸਗੋਂ ਇਸ ਦਾ ਉਦੇਸ਼ਲੋਕਾਂ ਨਾਲ ਉਨ੍ਹਾਂ ਦੀ ਮੈਰਾਥਨ ਦੌੜਾਕੀ ਦੇ ਲੰਮੇਂ ਤੇ ਵਿਲੱਖਣ ਸਫ਼ਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇਮਾਰਗ ਬਾਰੇ ਸਾਂਝੀ ਕਰਨਾ ਸੀ ਜਿਸ ਵਿੱਚ ਪ੍ਰਬੰਧਕ ਪੂਰੀ ਤਰ੍ਹਾਂ ਸਫ਼ਲ ਹੋਏ। ਦੌੜ ਦੇ ਇਸ ਈਵੈਂਟ ਵਿੱਚ 100 ਤੋਂ ਵਧੇਰੇ ਦੌੜਾਕ ਤੇ ਵਾੱਕਰ ਸ਼ਾਮਲ ਹੋਏ ਜਿਨ੍ਹਾਂ ਵਿੱਚ ਅੱਧੇ ਤੋਂ ਵੱਧ ਬਰੈਂਪਟਨ ਦੀ ਟੀਪੀਏਆਰ ਕਲੱਬ ਦੇ ਮੈਂਬਰ ਸਨ ਜੋ ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਦੂਰੋਂ ਹੀ ਪਛਾਣੇ ਜਾ ਰਹੇ ਸਨ। ਇਨ੍ਹਾਂ ਦੌੜਾਕਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ ਜੋ ਬੜੇ ਹੀ ਸ਼ੌਕ ਤੇ ਉਤਸ਼ਾਹ ਨਾਲ ਦੌੜ ਰਹੇ ਸਨ।
ਦੌੜ ਦੀ ਸਮਾਪਤੀ ‘ਤੇ ਇਸ ਈਵੈਂਟ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਪੀਜ਼ੇ, ਫਲ਼, ਚਾਹ ਤੇ ਗਰਮ-ਕਾਫ਼ੀ ਦੀ ਰਿਫ਼ਰੈੱਸ਼ਮੈਂਟ ਦਿੱਤੀ ਗਈ। ਈਵੈਂਟ ਦੀ ਸਮਾਪਤੀ ਸਮੇਂ ਕੁਝ ਬੁਲਾਰਿਆਂ ਵੱਲੋਂ ਬਾਬਾ ਫ਼ੌਜਾ ਸਿੰਘ ਵੱਲੋਂ ਦਿੱਤੇ ਗਏ ਚੰਗੀ ਸਿਹਤ, ਚੜ੍ਹਦੀ-ਕਲਾਅਤੇ ਬੁਲੰਦ ਹੌਸਲੇ ਦੇ ਸੁਨੇਹਿਆਂ ਨਾਲ ਸੰਬੋਧਨ ਕੀਤਾ ਗਿਆ ਜਿਨ੍ਹਾਂ ਨੂੰ ਬਾਬਾ ਜੀ ਨੇ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਅਪਨਾਇਆ ਅਤੇ ਇਨ੍ਹਾਂ ਨੂੰ ਅਖ਼ੀਰ ਤੱਕ ਹੱਡੀਂ ਹੰਡਾਇਆ।
ਅਖ਼ੀਰ ਵਿੱਚ ਪ੍ਰਬੰਧਕਾਂ ਵਿੱਚ ਸ਼ਾਮਲ ‘ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ’ ਦੇ ਮੁੱਖ-ਪ੍ਰਬੰਧਕ ਨਰਿੰਦਰ ਪਾਲ ਬੈਂਸ ਅਤੇ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂਇਸ ਈਵੈਂਟ ਵਿੱਚ ਸ਼ਾਮਲ ਹੋਏ ਸਮੂਹ ਦੌੜਾਕਾਂ, ਵਾੱਕਰਾਂ, ਵਾਲੰਟੀਅਰਾਂ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਵਾਲਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਬਾਬਾ ਫ਼ੌਜਾ ਸਿੰਘ ਦੀ ਯਾਦ ਨੂੰ ਇੰਜ ਹੀ ਹਰ ਸਾਲ ਮਨਾਉਣ ਦਾ ਵਾਅਦਾ ਕੀਤਾ ਗਿਆ।