Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਖਾਲਸਾ ਸੇਵਾ ਸੁਸਾਇਟੀ ਮੋਗਾ ਨੇ ਲਗਾਇਆ ਠੰਢੀ ਛਾਂ ਦਾ ਲੰਗਰ

July 14, 2025 08:58 AM

ਮੋਗਾ, 14 ਜੁਲਾਈ (ਗਿਆਨ ਸਿੰਘ): ਮੋਗਾ ਸ਼ਹਿਰ ਦੀ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਸੰਸਥਾ ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ 9ਵਾਂ ਠੰਡੀ ਛਾਂ ਦਾ ਲੰਗਰ ਜੀ ਟੀ ਰੋਡ ਮੋਗਾ ਵਿਖੇ ਵੱਡੇ ਪੱਧਰ ਤੇ ਲਗਾਇਆ ਗਿਆ। ਸ ਗੁਰਮੁਖ ਸਿੰਘ ਖਾਲਸਾ ਵਲੋਂ ਅਰਦਾਸ ਤੋਂ ਬਾਅਦ ਵਿਸ਼ੇਸ ਤੌਰ ਤੇ ਪਹੁੰਚੇ ਮੋਟੀਵੇਸ਼ਨਲ ਸਪੀਕਰ ਭਾਈ ਪ੍ਰਭਸਿਮਰਨਜੀਤ ਸਿੰਘ ਨੇ ਇਸ ਲੰਗਰ ਦੀ ਸ਼ੁਰੁਆਤ ਰਸਮੀ ਤੌਰ ਤੇ ਰਿਬਨ ਕੱਟ ਕੇ ਕੀਤੀ ਅਤੇ ਬਹੁਤ ਹੀ ਜਜਬੇ ਨਾਲ ਭਰੇ ਸ਼ਬਦਾਂ ਨਾਲ ਉਹਨਾਂ ਨੇ ਦੱਸਿਆ ਕਿ ਰੁੱਖ ਜੀਵਿਤ ਆਤਮਾਵਾਂ ਹਨ ਇਹ ਸਾਡੇ ਸ਼ਰੀਰ ਦਾ ਅੰਗ ਹਨ, ਇਹਨਾਂ ਤੋਂ ਬਿਨਾ ਜੀਵਨ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਉਹਨਾਂ ਖਾਲਸਾ ਸੇਵਾ ਸੁਸਾਇਟੀ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕੀਤੀ ਅਤੇ ਸੁਸਾਇਟੀ ਮੈਂਬਰਾਂ ਨੂੰ ਇਸ ਉਪਰਾਲੇ ਦੀ ਵਧਾਈ ਵੀ ਦਿੱਤੀ। ਮਾਸਟਰ ਗੁਰਪ੍ਰੀਤ ਸਿੰਘ ਮਾਸਟਰ ਪਵਨਜੀਤ ਸਿੰਘ ਅਤੇ ਮਾਸਟਰ ਪ੍ਰਦੀਪ ਰੱਖੜਾ ਅਤੇ ਭੈਣ ਰਮਨ ਵਲੋਂ ਬੂਟੇ ਲੈਣ ਵਾਲੀ ਸੰਗਤ ਦੇ ਨਾਮ ਨੰਬਰ ਨੋਟ ਕਰ ਕੇ ਪਰਚੀਆਂ ਕੱਟ ਕੇ ਦਿੱਤੀਆਂ , ਹਰ ਇਕ ਪਰਚੀ ਤੇ 2 ਬੂਟੇ ਦਿੱਤੇ ਗਏ।
ਇਸ ਸਮੇ ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤਕ ਹਜ਼ਾਰਾਂ ਦੀ ਗਿਣਤੀ ਵਿਚ ਬੂਟੇ ਵੰਡੇ ਜਾ ਚੁਕੇ ਹਨ ਤੇ ਇਸ ਵਾਰ 4500 ਦੇ ਕਰੀਬ ਬੂਟੇ ਸੰਗਤ ਨੂੰ ਦਿੱਤੇ ਜਾ ਰਹੇ ਹਨ ਸਤਨਾਮ ਸਿੰਘ ਕਾਰਪੇਂਟਰ , ਕੁਲਦੀਪ ਸਿੰਘ ਕਲਸੀ, ਦਲਜੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਵਾਰ ਅੰਬ , ਜਾਮੁਣ , ਅਮਰੂਦ , ਡੇਕ , ਨਿੰਮ , ਪਿੱਪਲ , ਬੋਹੜ , ਕਚਨਾਰ , ਕਨੇਰ , ਫ਼ੇਵਿਕਸ , ਬੋਤਲ ਬੁਰਸ਼ , ਟਕੋਮਾ , ਨਿੰਬੂ , ਟਾਹਲੀ , ਸੁਖਚੈਨ , ਖੰਜੂਰ , ਚਾਂਦਨੀ , ਸੁਹੰਝਣਾ ਅਤੇ ਸਜਾਵਟੀ ਬੂਟੇ ਵੰਡੇ ਗਏ। ਸਤਿੰਦਰਪਾਲ ਸਿੰਘ , ਪਰਮਜੀਤ ਸਿੰਘ ਬਿੱਟੂ , ਹਰਦੀਪ ਸਿੰਘ ਮਨੀ ਨੇ ਜੋ ਵੀ ਬੂਟੇ ਲਗਾ ਕੇ ਫੋਟੋ ਭੇਜਣਗੇ ਉਹਨਾਂ ਸਬ ਦਾ ਲੱਕੀ ਡਰਾਅ 25 ਜੁਲਾਈ ਨੂੰ ਕੱਢਿਆ ਜਾਵੇਗਾ ਜਿਸ ਵਿਚ ਵੱਖ ਵੱਖ ਤਰਾਂ ਦੇ ਇਨਾਮ ਦਿੱਤੇ ਜਾਣਗੇ। ਗੁਰਜੰਟ ਸਿੰਘ, ਤ੍ਰਿਸ਼ਨਜੀਤ ਸਿੰਘ , ਮਾਨਵ ਸਿੱਧੂ ਅਤੇ ਲਵਪ੍ਰੀਤ ਸਿੰਘ ਆਦਿ ਵੀਰਾਂ ਵਲੋਂ ਠੰਡੀ ਛਾਂ ਦੇ ਲੰਗਰ ਤੇ ਨਾਲ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਲ ਦਾ ਉਪਰਾਲਾ ਵੀ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਆਂ ਅਤੇ ਬਹੁਪੱਖੀ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਐਮ ਸੀ ਅਰਵਿੰਦਰ ਸਿੰਘ ਕਾਹਨਪੁਰੀਆ, ਕੁਲਵੰਤ ਕੌਰ, ਗੁਰਨਾਮ ਸਿੰਘ ਲਵਲੀ, ਰਾਜਵੰਤ ਸਿੰਘ ਮਾਹਲਾ, ਕੁਲਵਿੰਦਰ ਸਿੰਘ ਸੋਨੂ, ਬਲਕਰਨ ਸਿੰਘ ਢਿਲੋਂ ,ਬਲਜੀਤ ਸਿੰਘ ਖੀਵਾ, ਕ੍ਰਿਸ਼ਨ ਪ੍ਰਤਾਪ, ਸੁਖਮਨੀ ਸਟੀਲ, ਭੁਪਿੰਦਰ ਸਿੰਘ, ਸੁਖਚੈਨ ਸਿੰਘ ਰਾਮੂਵਾਲੀਆਂ, ਸੁਸ਼ੀਲ ਮਿੱਢਾ, ਬਲਜੀਤ ਸਿੰਘ ਵਿਕੀ, ਗੁਲਾਬੀਜਿੰਦਰ ਸਿੰਘ, ਹਰਜਿੰਦਰ ਸਿੰਘ ਹੈਪੀ, ਮਨਦੀਪ ਸਿੰਘ ਆਦਿ ਨੇ ਹਾਜ਼ਰੀ ਭਰੀ ਅਤੇ ਸੇਵਾ ਵਿਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਰਸ਼ਪਾਲ ਸਿੰਘ, ਕੁਲਜੀਤ ਸਿੰਘ ਰਾਜਾ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮਾ, ਹਰਪ੍ਰੀਤ ਸਿੰਘ ਰੋਧ, ਗੁਰਜੰਟ ਸਿੰਘ ਸਾਹੋ ਕੇ, ਅਮਨਦੀਪ ਸਿੰਘ ਟੋਨੀ, ਰਮਨਦੀਪ ਸਿੰਘ, ਸੁਖਪਾਲ ਸਿੰਘ ਸੋਨੀ, ਦਿਲਬਾਗ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਸਤਵੀਰ ਸਿੰਘ ਰਿਕੀ, ਹਰਪ੍ਰੀਤ ਸਿੰਘ ਖੀਵਾ, ਜੋਤ ਨਿਰੰਜਣ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ, ਰਾਜਿਨਿਰ ਸਿੰਘ, ਚਮਕੌਰ ਸਿੰਘ, ਮਨਮਿੰਦਰ ਸਿੰਘ, ਬਲਦੇਵ ਸਿੰਘ ਜੰਡੂ, ਹਰਚਰਨ ਬਰਾੜ, ਹਰਗੁਨ ਸਿੰਘ, ਅਨੰਤਜੋਤ ਸਿੰਘ, ਭੁਪਿੰਦਰ ਸਿੰਘ, ਗੁਰਜੋਤ ਸਿੰਘ, ਬਲਦੀਪ ਸਿੰਘ, ਫਤਿਹਵੀਰ ਸਿੰਘ, ਮਨਦੀਪ ਸਿੰਘ, ਸਾਹਿਬਜੋਤ ਸਿੰਘ, ਚਰਨਪ੍ਰੀਤ ਸਿੰਘ, ਗੁਰ ਅੰਸ਼ਦੀਪ ਸਿੰਘ ਆਦਿ ਵੀਰ ਸੇਵਾ ਵਿਚ ਹਾਜ਼ਿਰ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਯੁੱਧ ਨਸਿ਼ਆਂ ਵਿਰੁੱਧ: ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ : ਬਰਿੰਦਰ ਕੁਮਾਰ ਗੋਇਲ ਲੁਧਿਆਣਾ ਵਿਖੇ ਹੋਇਆ "ਯਾਦਾਂ ਵਿਰਦੀ ਦੀਆਂ" ਸਾਹਿਤਕ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ