ਮੋਗਾ, 24 ਜੂਨ (ਗਿਆਨ ਸਿੰਘ): ਮੋਗਾ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਪ੍ਰਸ਼ੰਸਾ ਯੋਗ ਹਨ ਅਤੇ ਸਮੇਂ ਸਮੇਂ ਤੇ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਰਹਿੰਦੀਆਂ ਹਨ।
ਇਸੇ ਦੌਰਾਨ ਹੀ ਅਗਰਵਾਲ ਸਮਾਜ ਸਭਾ ਮੋਗਾ ਦੇ ਆਗੂ ਡਾਕਟਰ ਅਜੇ ਕਾਂਸਲ ਦੀ ਅਗਵਾਈ ਹੇਠ ਅਗਰਵਾਲ ਸਮਾਜ ਸਭਾ ਦੇ ਸਮੂਹ ਮੈਂਬਰ ਨੇ ਸਿਵਲ ਸੱਜਣ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਅਤੇ ਡਾਕਟਰ ਗਗਨਦੀਪ ਸਿੰਘ ਸਿੱਧੂ ਐਸਐਮਓ ਮੋਗਾ ਨੂੰ ਸਿਵਿਲ ਹਸਪਤਾਲ ਦੇ ਮਰੀਜ਼ਾਂ ਲਈ ਦਾਨ ਕੀਤੀਆਂ ਬੈਡ ਸ਼ੀਟਾਂ ਅਤੇ ਹੋਰ ਚਾਦਰਾਂ ਅਰਪਣ ਕੀਤੀਆਂ ਇਸ ਮੌਕੇ ਡਾਕਟਰ ਅਜੇ ਕਾਸਲ ਨੇ ਕਿਹਾ ਕਿ ਅਗਰਵਾਲ ਸਮਾਜ ਸਭਾ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਹਾਜ਼ਰ ਰਹਿੰਦੀ ਹੈ ਅਤੇ ਅੱਗੇ ਤੋਂ ਵੀ ਅਸੀਂ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਰਹਾਂਗੇ। ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਅਗਰਵਾਲ ਸਮਾਜ ਸਭਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਡਾਕਟਰ ਗਗਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅਗਰਵਾਲ ਸਮਾਜ ਸਭਾ ਹਮੇਸ਼ਾ ਸਿਹਤ ਵਿਭਾਗ ਦੇ ਦੇ ਕੰਮਾਂ ਵਿੱਚ ਨਿਜਸਵਾਰਥ ਸਹਿਯੋਗ ਦਿੰਦੇ ਰਹਿੰਦੇ ਹਨ।ਇਸ ਮੌਕੇ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫਸਰ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਤੇ ਹਾਜਿ਼ਰ ਕ੍ਰਿਸ਼ਨ ਕੁਮਾਰ ਗੋਇਲ, ਸਮੀਰ ਸਿੰਗਲਾ, ਰਾਜਨ ਮਿੱਤਲ, ਦਵਿੰਦਰ ਸਿੰਗਲਾ, ਰਾਜਕੁਮਾਰ ਗਰਗ, ਪ੍ਰਿੰਸ ਸਿੰਘਲਾ ਸੌਰਵ ਗੋਇਲ, ਰਵਦੀਪ ਸਿੰਘ ਸੋਡੀ, ਡਾਕਟਰ ਨਿਰਪ੍ਮਾ, ਡਾਕਟਰ ਮਨੀਸ਼ਾ ਸਿੰਗਲਾ, ਲਵਲੀ ਸਿੰਗਲਾ, ਦਵਿੰਦਰ ਸਿੰਘਲਾ, ਮਨਦੀਪ ਗੋਇਲ, ਦਿਨੇਸ਼ ਗੁਲਾਟੀ ਜਿਲਾ ਅਕਾਊਂਟ ਅਫਸਰ, ਪਰਡਾਕਟਰ ਕਰਨ ਮਿੱਤਲ, ਡਾਕਟਰ ਅਕਾਂਸ਼ਾ ਇੰਚਾਰਜ ਬਲੱਡ ਬੈਂਕ ਵੀ ਹਾਜ਼ਿਰ ਪਰਵੀਨ ਸ਼ਰਮਾ ਡੀਪੀਐਮ ਮੋਗਾ,ਓਮ ਅਰੋੜਾ ਪੀਐਨਡੀਟੀ ਕੋਆਰਡੀਨੇਟਰ , ਸਮਿਤ ਬਜਾਜ ਵੀ ਹਾਜਿ਼ਰ ਸਨ।