Welcome to Canadian Punjabi Post
Follow us on

23

June 2025
 
ਅੰਤਰਰਾਸ਼ਟਰੀ

ਰੂਸ ਨੇ ਕੀਵ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ

June 23, 2025 04:10 AM

ਕੀਵ, 23 ਜੂਨ (ਪੋਸਟ ਬਿਊਰੋ): ਰੂਸ ਨੇ ਸੋਮਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਵਿੱਚ ਪੰਜ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਹੁਣ ਤੱਕ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਯੂਕਰੇਨੀ ਐਮਰਜੈਂਸੀ ਸੇਵਾ ਅਨੁਸਾਰ, ਹਮਲਾ ਇੱਕ ਅਪਾਰਟਮੈਂਟ ਬਿਲਡਿੰਗ 'ਤੇ ਹੋਇਆ, ਜਿਸ ਕਾਰਨ ਇਸ ਦੀਆਂ ਪੰਜ ਮੰਜਿ਼ਲਾਂ ਵਿੱਚੋਂ ਇੱਕ ਢਹਿ ਗਈ। ਰਾਹਤ ਅਤੇ ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਕੱਢਣ ਵਿੱਚ ਰੁੱਝੀਆਂ ਹੋਈਆਂ ਹਨ।
ਹਮਲੇ ਵਿੱਚ ਕੀਵ ਦੇ ਕਈ ਇਲਾਕਿਆਂ ਵਿੱਚ ਰਿਹਾਇਸ਼ੀ ਇਮਾਰਤਾਂ, ਹਸਪਤਾਲਾਂ ਅਤੇ ਖੇਡ ਕੇਂਦਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸਭ ਤੋਂ ਵੱਧ ਤਬਾਹੀ ਸ਼ੇਵਚੇਨਕੀਵਸਕੀ ਜਿ਼ਲ੍ਹੇ ਵਿੱਚ ਹੋਈ।
ਇਸ ਤੋਂ ਇਲਾਵਾ, ਕੀਵ ਤੋਂ ਲਗਭਗ 85 ਕਿਲੋਮੀਟਰ ਦੂਰ ਬਿਲਾ ਤਸੇਰਕਵਾ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕਾਂਗੇ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਖਤਮ ਕਰਾਂਗੇ ਪਾਕਿਸਤਾਨ ਨੇ ਸਿੰਧ ਵਿੱਚ ਤੇਲ ਅਤੇ ਗੈਸ ਦੇ ਨਵੇਂ ਭੰਡਾਰ ਲੱਭੇ ਫਰਾਂਸ ਵਿੱਚ ਲਾੜੇ ਅਤੇ ਲਾੜੀ 'ਤੇ ਚਲਾਈਆਂ ਗੋਲੀਆਂ, ਲਾੜੀ ਦੀ ਮੌਤ ਬੀ2 ਬੰਬਾਰਜ਼ ਨੇ ਈਰਾਨ 'ਤੇ ਹਮਲਾ ਕਰਨ ਲਈ 37 ਘੰਟੇ ਉਡਾਣ ਭਰੀ, 14 ਹਜ਼ਾਰ ਕਿਲੋ ਦੇ ਬੰਬ ਸੁੱਟੇ ਸੀਰੀਆ ਦੀ ਚਰਚ ਵਿੱਚ ਆਤਮਘਾਤੀ ਹਮਲਾ `ਚ 22 ਮੌਤਾਂ, 63 ਜ਼ਖਮੀ ਪੁਤਿਨ ਨੇ ਕਿਹਾ- ਯੂਕਰੇਨ ਸਾਡਾ, ਦੋਨਾਂ ਦੇਸ਼ਾਂ ਦੇ ਲੋਕ ਇੱਕ ਹਨ, ਸੁਮੀ ਸ਼ਹਿਰ 'ਤੇ ਕਬਜ਼ਾ ਕਰਨ ਦੀ ਦਿੱਤੀ ਚਿਤਾਵਨੀ ਪਾਕਿਸਤਾਨ ਵਿਚ ਫੌਜ ਮੁਖੀ ਮੁਨੀਰ ਕ੍ਰਿਪਟੋ ਕਾਰੋਬਾਰ ਦੀ ਜਿ਼ੰਮੇਵਾਰੀ ਸੰਭਾਲਣਗੇ ਪਾਕਿਸਤਾਨ ਨੇ ਟਰੰਪ ਨੂੰ ਨੋਬਲ ਪੁਰਸਕਾਰ ਲਈ ਕੀਤਾ ਨਾਮਜ਼ਦ, ਕਿਹਾ- ਭਾਰਤ-ਪਾਕਿਸਤਾਨ ਜੰਗ ਰੋਕੀ ਬ੍ਰਾਜ਼ੀਲ ਵਿੱਚ ਗਰਮ ਹਵਾ ਵਾਲੇ ਗੁਬਾਰੇ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ, 13 ਜ਼ਖਮੀ ਗਾਜ਼ਾ ਵਿੱਚ ਰਾਹਤ ਸਮੱਗਰੀ ਉਡੀਕਦੇ 45 ਫ਼ਲਸਤੀਨੀਆਂ ਦੀ ਮੌਤ, ਮੌਤਾਂ ਦਾ ਕਾਰਨ ਸਪੱਸ਼ਟ ਨਹੀਂ