Welcome to Canadian Punjabi Post
Follow us on

23

June 2025
 
ਅੰਤਰਰਾਸ਼ਟਰੀ

ਸੀਰੀਆ ਦੀ ਚਰਚ ਵਿੱਚ ਆਤਮਘਾਤੀ ਹਮਲਾ `ਚ 22 ਮੌਤਾਂ, 63 ਜ਼ਖਮੀ

June 23, 2025 03:51 AM

* ਅੱਤਵਾਦੀ ਨੇ ਬੰਬ ਨਾਲ ਖੁਦ ਨੂੰ ਉਡਾਇਆ
ਦਮਿਸ਼ਕ, 23 ਜੂਨ (ਪੋਸਟ ਬਿਊਰੋ): ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਐਤਵਾਰ ਰਾਤ ਨੂੰ ਇੱਕ ਭਿਆਨਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 22 ਲੋਕ ਮਾਰੇ ਗਏ ਅਤੇ 63 ਜ਼ਖਮੀ ਹੋ ਗਏ। ਇਹ ਹਮਲਾ ਗ੍ਰੀਕ ਆਰਥੋਡਾਕਸ ਸੇਂਟ ਇਲਿਆਸ ਚਰਚ ਵਿੱਚ ਉਸ ਸਮੇਂ ਹੋਇਆ ਜਦੋਂ ਦਰਜਨਾਂ ਲੋਕ ਪ੍ਰਾਰਥਨਾ ਵਿੱਚ ਸ਼ਾਮਿਲ ਹੋ ਰਹੇ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਇਸਲਾਮਿਕ ਸਟੇਟ ਨਾਲ ਸਬੰਧਤ ਇੱਕ ਅੱਤਵਾਦੀ ਚਰਚ ਵਿੱਚ ਦਾਖਲ ਹੋਇਆ, ਪਹਿਲਾਂ ਗੋਲੀਬਾਰੀ ਕੀਤੀ ਅਤੇ ਫਿਰ ਆਪਣੇ ਆਪ ਨੂੰ ਉਡਾ ਲਿਆ।
ਇਹ ਹਮਲਾ ਐਤਵਾਰ ਰਾਤ ਨੂੰ ਹੋਇਆ। ਚਸ਼ਮਦੀਦਾਂ ਅਨੁਸਾਰ, ਹਮਲਾਵਰ ਦੇ ਨਾਲ ਇੱਕ ਹੋਰ ਬੰਦੂਕਧਾਰੀ ਵੀ ਸੀ, ਉਸਨੇ ਭੀੜ 'ਤੇ ਗੋਲੀਬਾਰੀ ਵੀ ਕੀਤੀ ਪਰ ਉਸਨੇ ਧਮਾਕਾ ਨਹੀਂ ਕੀਤਾ। ਉਸ ਸਮੇਂ ਚਰਚ ਵਿੱਚ ਲਗਭਗ 150 ਤੋਂ 350 ਲੋਕ ਮੌਜੂਦ ਸਨ। ਧਮਾਕੇ ਕਾਰਨ ਅੰਦਰਲੇ ਬੈਂਚ ਚਕਨਾਚੂਰ ਹੋ ਗਏ।
ਸੀਰੀਆਈ ਸੁਰੱਖਿਆ ਬਲ ਹਮਲੇ ਦੀ ਜਾਂਚ ਕਰ ਰਹੇ ਹਨ ਅਤੇ ਚਰਚ ਖੇਤਰ ਨੂੰ ਘੇਰ ਲਿਆ ਗਿਆ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਨਵੀਂ ਸਰਕਾਰ (ਹਯਾਤ ਤਹਿਰੀਰ ਅਲ-ਸ਼ਾਮ) ਦੇ ਸਾਬਕਾ ਇਸਲਾਮੀ ਬਾਗ਼ੀ ਆਗੂਆਂ ਦੁਆਰਾ ਚਲਾਈ ਜਾ ਰਹੀ ਹੈ, ਜੋ ਪਹਿਲਾਂ ਵੀ ਆਈ ਐੱਸ ਵਿਰੁੱਧ ਲੜ ਚੁੱਕੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕਾਂਗੇ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਖਤਮ ਕਰਾਂਗੇ ਪਾਕਿਸਤਾਨ ਨੇ ਸਿੰਧ ਵਿੱਚ ਤੇਲ ਅਤੇ ਗੈਸ ਦੇ ਨਵੇਂ ਭੰਡਾਰ ਲੱਭੇ ਫਰਾਂਸ ਵਿੱਚ ਲਾੜੇ ਅਤੇ ਲਾੜੀ 'ਤੇ ਚਲਾਈਆਂ ਗੋਲੀਆਂ, ਲਾੜੀ ਦੀ ਮੌਤ ਰੂਸ ਨੇ ਕੀਵ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ ਬੀ2 ਬੰਬਾਰਜ਼ ਨੇ ਈਰਾਨ 'ਤੇ ਹਮਲਾ ਕਰਨ ਲਈ 37 ਘੰਟੇ ਉਡਾਣ ਭਰੀ, 14 ਹਜ਼ਾਰ ਕਿਲੋ ਦੇ ਬੰਬ ਸੁੱਟੇ ਪੁਤਿਨ ਨੇ ਕਿਹਾ- ਯੂਕਰੇਨ ਸਾਡਾ, ਦੋਨਾਂ ਦੇਸ਼ਾਂ ਦੇ ਲੋਕ ਇੱਕ ਹਨ, ਸੁਮੀ ਸ਼ਹਿਰ 'ਤੇ ਕਬਜ਼ਾ ਕਰਨ ਦੀ ਦਿੱਤੀ ਚਿਤਾਵਨੀ ਪਾਕਿਸਤਾਨ ਵਿਚ ਫੌਜ ਮੁਖੀ ਮੁਨੀਰ ਕ੍ਰਿਪਟੋ ਕਾਰੋਬਾਰ ਦੀ ਜਿ਼ੰਮੇਵਾਰੀ ਸੰਭਾਲਣਗੇ ਪਾਕਿਸਤਾਨ ਨੇ ਟਰੰਪ ਨੂੰ ਨੋਬਲ ਪੁਰਸਕਾਰ ਲਈ ਕੀਤਾ ਨਾਮਜ਼ਦ, ਕਿਹਾ- ਭਾਰਤ-ਪਾਕਿਸਤਾਨ ਜੰਗ ਰੋਕੀ ਬ੍ਰਾਜ਼ੀਲ ਵਿੱਚ ਗਰਮ ਹਵਾ ਵਾਲੇ ਗੁਬਾਰੇ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ, 13 ਜ਼ਖਮੀ ਗਾਜ਼ਾ ਵਿੱਚ ਰਾਹਤ ਸਮੱਗਰੀ ਉਡੀਕਦੇ 45 ਫ਼ਲਸਤੀਨੀਆਂ ਦੀ ਮੌਤ, ਮੌਤਾਂ ਦਾ ਕਾਰਨ ਸਪੱਸ਼ਟ ਨਹੀਂ