Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਦਿੱਲੀ `ਚ ਨੌਜਵਾਨ ਨੇ ਕੁੜੀ ਦਾ ਕਤਲ ਕਰਕੇ ਲਾਸ਼ ਸਾੜੀ

June 03, 2025 10:47 PM

* ਮ੍ਰਿਤਕ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ
ਨਵੀਂ ਦਿੱਲੀ, 3 ਜੂਨ (ਪੋਸਟ ਬਿਊਰੋ): ਦਿੱਲੀ ਵਿਚ ਇੱਕ ਨੌਜਵਾਨ ਨੇ ਮਹਿਰੌਲੀ ਦੇ ਜੰਗਲਾਂ `ਚ ਇੱਕ ਵਿਦਿਆਰਥਣ ਦਾ ਕਤਲ ਕਰਕੇ ਉਸਦੀ ਲਾਸ਼ ਸਾੜ ਦਿੱਤੀ। ਮ੍ਰਿਤਕ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਮਹਿਕ (ਉਮਰ ਕਰੀਬ 18 ਸਾਲ) ਐਤਵਾਰ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਕਾਲਜ ਜਾ ਰਹੀ ਹੈ। ਮੁਲਜ਼ਮ ਨੇ ਉਸਨੂੰ ਜਹਾਂਗੀਰਪੁਰੀ ਤੋਂ ਬੁਲਾਇਆ ਅਤੇ ਉਸਦੇ ਉੱਤੇ ਚਾਕੂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਦੀ ਜਾਣਕਾਰੀ ਦੇ ਆਧਾਰ `ਤੇ ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ।
ਪੁਲਿਸ ਮੁਤਾਬਕ ਮੁਲਜ਼ਮ ਇਸ ਗੱਲ ਤੋਂ ਗੁੱਸਾ ਸੀ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮ ਨੂੰ ਦੂਰ ਰਹਿਣ ਲਈ ਕਿਹਾ ਸੀ। ਸੋਮਵਾਰ ਨੂੰ ਲਾਸ਼ ਬਰਾਮਦ ਕਰਨ ਤੋਂ ਬਾਅਦ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮਹਿਕ ਡੀਯੂ ਐਸਓਐਲ ਤੋਂ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਸ ਦੀਆਂ ਸ਼ਨੀਵਾਰ ਅਤੇ ਐਤਵਾਰ ਕਲਾਸਾਂ ਲੱਗਦੀਆਂ ਸਨ। ਅਰਸ਼ ਰਾਣੀਬਾਗ ਇਲਾਕੇ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਡੀਯੂ ਐਸਓਐਲ ‘ਚ ਪਹਿਲੇ ਸਾਲ ਦਾ ਵਿਦਿਆਰਥੀ ਵੀ ਹੈ। ਦੋਵੇਂ ਇੱਕ ਸਾਲ ਪਹਿਲਾਂ ਕਿਤੇ ਮਿਲੇ ਸਨ। ਦੋਵੇਂ ਦੋਸਤ ਬਣ ਗਏ ਸਨ। ਮਹਿਕ ਦੇ ਪਰਿਵਾਰ ਨੂੰ ਅਰਸ਼ ਪਸੰਦ ਨਹੀਂ ਸੀ। ਮਹਿਕ, ਮੂਲ ਰੂਪ ‘ਚ ਯੂਪੀ ਦੇ ਮਥੁਰਾ ਦੀ ਰਹਿਣ ਵਾਲੀ ਹੈ, ਜਹਾਂਗੀਰਪੁਰੀ’ਚ ਰਹਿੰਦੀ ਸੀ। ਉਸਦੇ ਪਿਤਾ ਰਾਕੇਸ਼ ਕੁਮਾਰ ਅਤੇ ਮਾਂ ਤੋਂ ਇਲਾਵਾ, ਪਰਿਵਾਰ ‘ਚ ਉਸਦੀ ਇੱਕ ਵੱਡੀ ਭੈਣ ਹੈ।
ਦੋ ਪੁਲਿਸ ਮੁਲਾਜ਼ਮਾਂ, ਪ੍ਰੀਤੀ ਅਤੇ ਰਾਕੇਸ਼ ਨੇ 18 ਘੰਟੇ ਮਹਿਕ ਦੀ ਭਾਲ ਕੀਤੀ ਪਰ ਨਹੀਂ ਲੱਭੀ। ਸੰਜੇ ਵਾਨ ਦੇ ਜੰਗਲਾਂ ‘ਚ ਵੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਇਸ ਦੌਰਾਨ ਅਰਸ਼ ਨਾਲ ਵੀਡੀਓ ਕਾਲ ‘ਤੇ ਵੀ ਗੱਲ ਕੀਤੀ ਗਈ ਪਰ ਉਹ ਇਧਰ-ਉਧਰ ਗੱਲ ਟਾਲਦਾ ਰਿਹਾ। ਪੁਲਿਸ ਕਰਮਚਾਰੀ ਵਾਪਸ ਆ ਗਏ। ਇਸ ਦੌਰਾਨ, ਜਦੋਂ ਥਾਣਾ ਇੰਚਾਰਜ ਪਹੁੰਚੇ ਤਾਂ ਉਨ੍ਹਾਂ ਨੇ ਰਾਤ ਨੂੰ ਤਿੰਨ ਟੀਮਾਂ ਬਣਾ ਕੇ ਸਵੇਰੇ ਰਾਣੀਬਾਗ ਤੋਂ ਅਰਸ਼ ਨੂੰ ਚੁੱਕਿਆ। ਸਖ਼ਤ ਪੁੱਛਗਿੱਛ ‘ਤੇ, ਉਸਦੇ ਇਸ਼ਾਰੇ ‘ਤੇ ਸੰਜੇ ਵਾਨ ਤੋਂ ਮਹਿਕ ਦੀ ਅੱਧ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ।
ਮਾਮਲੇ ਸੰਬੰਧੀ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਸੰਜੇ ਵਨ ਦੇ ਗੇਟ ਨੰਬਰ 5 ‘ਤੇ ਲੱਗੇ ਸੀਸੀਟੀਵੀ ਫੁਟੇਜ `ਚ ਅਰਸ਼ ਸਵੇਰੇ 8.30 ਵਜੇ ਉੱਥੇ ਪਹੁੰਚਿਆ ਸੀ ਅਤੇ ਮਹਿਕ ਵੀ ਸਵੇਰੇ 9.45 ਵਜੇ ਉੱਥੇ ਪਹੁੰਚੀ। ਪੁਲਿਸ ਮੁਤਾਬਕ ਦੁਪਹਿਰ ਲਗਭਗ 12.57 ਵਜੇ ਮੁਲਜ਼ਮ ਨੂੰ ਜ਼ਖਮੀ ਹਾਲਤ ‘ਚ ਇਕੱਲਾ ਬਾਹਰ ਆਉਂਦਾ ਦੇਖਿਆ ਗਿਆ। ਇਸ ਦੇ ਆਧਾਰ ‘ਤੇ ਪੁਲਿਸ ਨੇ ਉਸਨੂੰ ਉਸਦੇ ਘਰੋਂ ਫੜ ਲਿਆ। ਪੁਲਿਸ ਅਨੁਸਾਰ ਮੁਲਜ਼ਮ ਚਾਕੂ ਅਤੇ ਪੈਟਰੋਲ ਲੈ ਕੇ ਪਹੁੰਚਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਦਾ ਕੀਤਾ ਉਦਘਾਟਨ ਰਾਜਿਸਥਾਨ ਵਿਚ ਫਾਰਮ ਦੇ ਤਲਾਬ ਵਿੱਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ ਭਿਲਵਾੜਾ ਵਿੱਚ ਸੈਂਕੜੇ ਟਨ ਪੱਥਰਾਂ ਹੇਠਾਂ ਦੱਬੇ 2 ਨੌਜਵਾਨ, ਮੌਤ ਬੰਗਲੁਰੂ ਭਗਦੜ ਮਾਮਲੇ `ਚ ਮੁੱਖ ਮੰਤਰੀ ਸਿੱਧਰਮਈਆ ਤੇ ਉਪ ਮੁੱਖ ਮੰਤਰੀ ਖ਼ਿਲਾਫ ਸ਼ਿਕਾਇਤ ਦਰਜ ਹਿਮਾਚਲ ਪ੍ਰਦੇਸ਼ ਦੀਆਂ ਨਦੀਆਂ `ਤੇ ਬਣੇ ਡੈਮ ਮਾਨਸੂਨ ਤੋਂ ਪਹਿਲਾਂ ਹੀ ਭਰਨੇ ਸ਼ੁਰੂ, 80 ਤੋਂ 90 ਪ੍ਰਤੀਸ਼ਤ ਤੱਕ ਭਰੇ ਡੈਮ ਰਾਜ ਠਾਕਰੇ ਨੇ ਕਿਹਾ: ਮਹਾਰਾਸ਼ਟਰ ਵਿੱਚ ਸਿਰਫ਼ ਮਰਾਠੀ ਅਤੇ ਅੰਗਰੇਜ਼ੀ ਪੜ੍ਹਾਈ ਜਾਵੇ ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਬੀਜੇਡੀ ਨੇਤਾ ਨਾਲ ਜਰਮਨੀ ਵਿੱਚ ਕਰਵਾਇਆ ਵਿਆਹ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਰਾਜਨਾਥ ਸਿੰਘ ਨੂੰ ਮਿਲੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਬਰਫਬਾਰੀ, ਬਰਫ਼ਬਾਰੀ ਦੇ ਬਾਵਜੂਦ ਸ਼ਰਧਾਲੂ ਪਵਿੱਤਰ ਸਰੋਵਰ ‘ਚ ਕਰ ਰਹੇ ਇਸ਼ਨਾਨ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਜਿੱਤ ਪਰੇਡ ਦੌਰਾਨ ਮੱਚੀ ਭਗਦੜ ਵਿਚ 7 ਮੌਤਾਂ