Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਅੰਤਰਰਾਸ਼ਟਰੀ

ਪੁਤਿਨ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ : ਟਰੰਪ

May 26, 2025 05:52 AM

ਵਾਸਿ਼ੰਗਟਨ, 26 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਤਿਨ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ। ਟਰੰਪ ਨੇ ਇਹ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕੀਤਾ।
ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਹਮੇਸ਼ਾ ਰੂਸ ਦੇ ਵਲਾਦੀਮੀਰ ਪੁਤਿਨ ਨਾਲ ਬਹੁਤ ਚੰਗੇ ਸਬੰਧ ਰਹੇ ਹਨ, ਪਰ ਉਨ੍ਹਾਂ ਨਾਲ ਕੁਝ ਤਾਂ ਹੋਇਆ ਹੈ। ਉਹ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ।
ਟਰੰਪ ਨੇ ਕਿਹਾ ਕਿ ਯੂਕਰੇਨ ਦੇ ਸ਼ਹਿਰਾਂ ਵਿੱਚ ਬਿਨ੍ਹਾਂ ਕਿਸੇ ਕਾਰਨ ਮਿਜ਼ਾਈਲਾਂ ਅਤੇ ਡਰੋਨ ਦਾਗੇ ਜਾ ਰਹੇ ਹਨ। ਇਸ ਵਿੱਚ ਬਹੁਤ ਸਾਰੇ ਲੋਕ ਮਾਰੇ ਜਾ ਰਹੇ ਹਨ। ਟਰੰਪ ਨੇ ਲਿਖਿਆ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਉਹ ਸਿਰਫ਼ ਯੂਕਰੇਨ ਦਾ ਇੱਕ ਟੁਕੜਾ ਨਹੀਂ, ਸਗੋਂ ਪੂਰਾ ਯੂਕਰੇਨ ਚਾਹੁੰਦੇ ਹਨ ਅਤੇ ਹੋ ਸਕਦਾ ਹੈ ਕਿ ਇਹ ਸਹੀ ਸਾਬਤ ਹੋ ਰਿਹਾ ਹੈ, ਪਰ ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਇਹ ਰੂਸ ਦੇ ਪਤਨ ਵੱਲ ਲੈ ਜਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਰੂਸ 'ਤੇ ਹੋਰ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ।
ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਜ਼ੇਲੈਂਸਕੀ ਗੱਲ ਕਰਦੇ ਹਨ, ਉਹ ਆਪਣੇ ਦੇਸ਼ ਦਾ ਕੋਈ ਭਲਾ ਨਹੀਂ ਕਰ ਰਹੇ। ਉਨ੍ਹਾਂ ਦੇ ਮੂੰਹੋਂ ਨਿਕਲਦੀ ਹਰ ਚੀਜ਼ ਮੁਸੀਬਤ ਪੈਦਾ ਕਰਦੀ ਹੈ, ਮੈਨੂੰ ਇਹ ਪਸੰਦ ਨਹੀਂ ਹੈ, ਅਤੇ ਜੇਕਰ ਇਸਨੂੰ ਰੋਕ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ। ਟਰੰਪ ਦਾ ਇਹ ਬਿਆਨ ਰੂਸ ਵੱਲੋਂ ਯੂਕਰੇਨ 'ਤੇ 3 ਸਾਲਾਂ ਵਿੱਚ ਕੀਤੇ ਗਏ ਸਭ ਤੋਂ ਵੱਡੇ ਹਵਾਈ ਹਮਲੇ ਤੋਂ ਬਾਅਦ ਆਇਆ ਹੈ। ਯੂਕਰੇਨੀ ਹਵਾਈ ਸੈਨਾ ਅਨੁਸਾਰ, ਰੂਸ ਨੇ ਸ਼ਨੀਵਾਰ ਰਾਤ ਨੂੰ ਕੀਵ 'ਤੇ 9 ਬੈਲਿਸਟਿਕ ਮਿਜ਼ਾਈਲਾਂ, 60 ਕਰੂਜ਼ ਮਿਜ਼ਾਈਲਾਂ ਅਤੇ 298 ਡਰੋਨਾਂ ਨਾਲ ਹਮਲਾ ਕੀਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਵਿਚ ਸੰਸਦ ਮੈਂਬਰ ਨੇ ਆਪਣੀ ਸਾਥੀ ਮੁਸਲਿਮ ਸੰਸਦ ਮੈਂਬਰ ਨੂੰ ਸ਼ਰਾਬ ਪੀਣ ਅਤੇ ਮੇਜ਼ 'ਤੇ ਨੱਚਣ ਲਈ ਕਿਹਾ ਮਨੁੱਖੀ ਹੱਡੀਆਂ ਤੋਂ ਬਣੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ 21 ਸਾਲਾ ਬ੍ਰਿਟਿਸ਼ ਲੜਕੀ ਸ਼੍ਰੀਲੰਕਾ ਵਿੱਚ ਗ੍ਰਿਫ਼ਤਾਰ ਅਮਰੀਕਾ ਨੇ ਵਿਦਿਆਰਥੀ ਵੀਜ਼ਾ ਦੇ ਇੰਟਰਵਿਊ 'ਤੇ ਲਗਾਈ ਰੋਕ ਗਾਜ਼ਾ ਵਿੱਚ ਖਾਣੇ ਲਈ ਮੱਚੀ ਭਗਦੜ `ਚ 3 ਮੌਤਾਂ, 46 ਜ਼ਖਮੀ, 7 ਲਾਪਤਾ ਮਸਕ ਦਾ ਸਟਾਰਸਿ਼ਪ ਲਾਂਚ ਤੋਂ 30 ਮਿੰਟ ਬਾਅਦ 9ਵੇਂ ਟੈਸਟ `ਚ ਵੀ ਫੇਲ੍ਹ ਕੈਨੇਡਾ ਅਮਰੀਕੀ ਰਾਜ ਬਣਦੈ ਤਾਂ ਉਸ ਲਈ ਗੋਲਡਨ ਡੋਮ ਹੋਵੇਗਾ ਮੁਫ਼ਤ : ਟਰੰਪ ਕੁਵੈਤ ਨੇ 37 ਹਜ਼ਾਰ ਲੋਕਾਂ ਦੀ ਨਾਗਰਿਕਤਾ ਕੀਤੀ ਰੱਦ ਬੰਗਲਾਦੇਸ਼ ਵਿੱਚ ਫੌਜ ਨੇ ਗਸ਼ਤ ਵਧਾਈ, 2 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ, ਜੀ-7 ਲਈ ਕੈਨੇਡਾ ਆਉਣਗੇ ਟਰੰਪ ਅਮਰੀਕਾ `ਚ ਇਜ਼ਰਾਈਲੀ ਦੂਤਾਵਾਸ ਦੇ ਦੋ ਮੁਲਾਜ਼ਮਾਂ ਦੇ ਮਾਰੀਆਂ ਗੋਲੀਆਂ, ਮੌਤ, ਮੁਲਜ਼ਮ ਹਿਰਾਸਤ `ਚ