ਵਿੰਡਸਰ, 20 ਮਈ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਗੋਤਾਖੋਰਾਂ ਨੇ ਇੱਕ ਨਾਬਾਲਗ ਤੈਰਾਕ ਦੀ ਲਾਸ਼ ਬਰਾਮਦ ਕੀਤੀ ਹੈ ਜੋ ਐਤਵਾਰ ਨੂੰ ਸੈਂਡਪੁਆਇੰਟ ਬੀਚ ਦੇ ਨੇੜੇ ਪਾਣੀ ਵਿੱਚ ਲਾਪਤਾ ਹੋ ਗਿਆ ਸੀ। ਵਿੰਡਸਰ ਪੁਲਿਸ ਸੇਵਾ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਨਾਬਾਲਿਗ ਦੀ ਲਾਸ਼ ਸੋਮਵਾਰ ਦੁਪਹਿਰ ਦੇ ਕਰੀਬ ਉਸ ਖੇਤਰ ਵਿੱਚ ਮਿਲੀ ਜਿੱਥੇ ਉਸਨੂੰ ਆਖਰੀ ਵਾਰ ਤੈਰਾਕੀ ਕਰਦੇ ਦੇਖਿਆ ਗਿਆ ਸੀ।
ਵਿੰਡਸਰ ਪੁਲਿਸ ਮਰੀਨ ਯੂਨਿਟ ਨੂੰ ਐਤਵਾਰ ਦੁਪਹਿਰ ਕਰੀਬ 3 ਵਜੇ ਨਾਬਾਲਿਗ ਦੇ ਡੁੱਬਣ ਦੀ ਸੂਚਨਾ ਮਿਲੀ ਸੀ। ਉਸ ਦੇ ਦੂਜੇ ਸਾਥੀ ਨੇ ਇੱਕ ਕਿਸ਼ਤੀ ਚਾਲਕ ਨੂੰ ਰੋਕਿਆ ਅਤੇ ਪੁਲਿਸ ਸਹਾਇਤਾ ਲਈ ਬੁਲਾਇਆ। ਵਿੰਡਸਰ ਪੁਲਿਸ ਨੇ ਕੋਸਟ ਗਾਰਡ, ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੋਂ ਸਹਾਇਤਾ ਪ੍ਰਾਪਤ ਕੀਤੀ।