ਟੋਰਾਂਟੋ, 15 ਮਈ (ਪੋਸਟ ਬਿਊਰੋ): ਬੁੱਧਵਾਰ ਰਾਤ ਓਸ਼ਾਵਾ ਵਿੱਚ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਾਮ 7 ਵਜੇ ਤੋਂ ਬਾਅਦ ਜੌਨ ਸਟਰੀਟ ਵੈਸਟ ਅਤੇ ਸਿਮਕੋ ਸਟਰੀਟ ਸਾਊਥ ਦੇ ਖੇਤਰ ਵਿੱਚ ਕਾਰਵਾਈ ਕੀਤੀ। ਜਦੋਂ ਉਹ ਪਹੁੰਚੇ, ਤਾਂ ਅਧਿਕਾਰੀਆਂ ਨੂੰ ਇੱਕ ਜ਼ਖ਼ਮੀ ਵਿਅਕਤੀ ਮਿਲਿਆ, ਜਿਸਨੂੰ ਬਾਅਦ ਵਿੱਚ ਟੋਰਾਂਟੋ-ਖੇਤਰ ਦੇ ਹਸਪਤਾਲ ਲਿਜਾਇਆ ਗਿਆ, ਜਿਸ ਨੂੰ ਕੋਈ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਹਨ ਜਦਕਿ ਦੂਜਾ ਜ਼ਖਮੀ ਖੁਦ ਹਸਪਤਾਲ ਪਹੁੰਚ ਗਿਆ। ਉਸ ਦੀਆਂ ਸੱਟਾਂ ਵੀ ਜਾਨਲੇਵਾ ਨਹੀਂ ਸਨ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਵਿਚੋਂ ਇਕ ਨਾਬਾਲਗ ਹੈ। ਇਸ ਦੌਰਾਨ, ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ। ਗੋਲੀਬਾਰੀ ਦੇ ਕਾਰਨਾਂ ਦਾ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।