Welcome to Canadian Punjabi Post
Follow us on

20

April 2025
 
ਕੈਨੇਡਾ

ਪੋਲੀਏਵਰ ਨੇ ਕੰਜ਼ਰਵੇਟਿਵ ਅਭਿਆਨ ਕੀਤਾ ਸ਼ੁਰੂ, ਕਿਹਾ- ਲਿਬਰਲਜ਼ ਨੇ ਸਰਕਾਰ ਵਿੱਚ ਲੱਗਭੱਗ 10 ਸਾਲਾਂ ਵਿੱਚ ਕੈਨੇਡਾ ਨੂੰ ਕਮਜ਼ੋਰ ਕੀਤਾ

March 24, 2025 08:30 AM

ਓਟਵਾ, 24 ਮਾਰਚ (ਪੋਸਟ ਬਿਊਰੋ): ਪਿਅਰੇ ਪੋਲੀਏਵਰ ਨੇ ਐਤਵਾਰ ਨੂੰ ਕਿਹਾ ਕਿ ਕੰਜ਼ਰਵੇਟਿਵ ਸਰਕਾਰ ਡੋਨਾਲਡ ਟਰੰਪ ਨਾਲ ਨਜਿੱਠਣ ਲਈ ਸਨਮਾਨ ਭਰੇ ਅਤੇ ਦ੍ਰਿੜ ਦ੍ਰਿਸ਼ਟੀਕੋਣ ਅਪਨਾਏਗੀ ਕਿਉਂਕਿ ਉਨ੍ਹਾਂ ਨੇ ਪਾਰਟੀ ਦੇ ਨੇਤਾ ਦੇ ਰੂਪ ਵਿੱਚ ਆਪਣਾ ਪਹਿਲਾ ਅਭਿਆਨ ਸ਼ੁਰੂ ਕੀਤਾ ਹੈ, ਜਿਸ `ਤੇ ਅਮਰੀਕੀ ਰਾਸ਼ਟਰਪਤੀ ਦਾ ਅਸਰ ਹੋਣ ਦੀ ਸੰਭਾਵਨਾ ਹੈ। ਚੋਣ ਦੀ ਆਧਿਕਾਰਿਕ ਘੋਸ਼ਣਾ ਤੋਂ ਲੱਗਭੱਗ ਇੱਕ ਘੰਟੇ ਪਹਿਲਾਂ, ਕਿਊਬੇਕ ਦੇ ਗੈਟਿਨਿਊ ਵਿੱਚ ਬੋਲਦੇ ਹੋਏ ਪੋਲਿਏਵਰ ਨੇ ਕਿਹਾ ਕਿ ਲਿਬਰਲਜ਼ ਨੇ ਸਰਕਾਰ ਵਿੱਚ ਲੱਗਭੱਗ 10 ਸਾਲਾਂ ਵਿੱਚ ਕੈਨੇਡਾ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਉੱਤੇ ਜ਼ੋਰ ਦੇਣਗੇ ਕਿ ਟਰੰਪ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਅਤੇ ਟੈਰਿਫ ਖ਼ਤਮ ਕਰਨ। ਜਦਕਿ ਅਭਿਆਨ ਚੱਲ ਰਿਹਾ ਹੈ, ਇਸੇ ਦੌਰਾਨ 2 ਅਪ੍ਰੈਲ ਨੂੰ ਅਮਰੀਕੀ ਟੈਰਿਫ ਦਾ ਇੱਕ ਨਵਾਂ ਸੈੱਟ ਲਾਗੂ ਹੋਣ ਵਾਲਾ ਹੈ ।
ਪੋਲਿਏਵਰ ਨੇ ਲਿਬਰਲਜ਼ ਉੱਤੇ ਕੈਨੇਡਾ ਵਲੋਂ ਨੌਕਰੀਆਂ ਅਤੇ ਨਿਵੇਸ਼ ਖਤਮ ਕਰਨ, ਕੁਦਰਤੀ ਸਰੋਤਾਂ ਵਿਕਾਸ ਯੋਜਨਾਵਾਂ ਨੂੰ ਖਤਮ ਕਰਨ ਅਤੇ ਕੈਨੇਡਾ ਦੀ ਫੌਜ ਅਤੇ ਸੀਮਾ ਨੂੰ ਕਮਜੋਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਰਾਸ਼ਟਰਪਤੀ ਟਰੰਪ ਦੇ ਹੱਥਾਂ ਵਿੱਚ ਹੈ। ਉਹ ਬਹੁਤ ਸਪੱਸ਼ਟ ਰੂਪ ਨਾਲ ਕਹਿ ਰਹੇ ਹਨ ਕਿ ਉਹ ਇਕ ਕਮਜ਼ੋਰ ਕੈਨੇਡਾ ਚਾਹੁੰਦੇ ਹਨ, ਜਿਸ ਨੂੰ ਉਹ ਟਾਰਗੇਟ ਕਰ ਸਕਣ। ਐਤਵਾਰ ਨੂੰ ਅਲਬਰਟਾ ਪ੍ਰੀਮੀਅਰ ਡੇਨੀਏਲ ਸਮਿਥ ਤੋਂ ਉਨ੍ਹਾਂ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਜਵਾਬ ਦੇਣ ਤੋਂ ਪਰਹੇਜ ਕੀਤਾ।
ਪੋਲਿਏਵਰ ਨੇ ਕਥਿਤ ਕਾਰਬਨ ਕਰ ਨੂੰ ਹਮੇਸ਼ਾ ਲਈ ਖਤਮ ਕਰਣ ਦਾ ਆਪਣਾ ਦਾਅਵਾ ਵੀ ਦੁਹਰਾਇਆ ਅਤੇ ਕਿਹਾ ਕਿ ਉਹ ਸਰੋਤ ਯੋਜਨਾਵਾਂ ਅਤੇ ਨੌਕਰੀਆਂ ਨੂੰ ਬੜਾਵਾ ਦੇਣ ਲਈ ਕਦਮ ਚੁੱਕਣਗੇ। ਇਸ ਤੋਂ ਬਾਅਦ ਪੋਲੀਵਰੇ ਨੇ ਆਪਣੇ ਗ੍ਰਹਿ ਖੇਤਰ ਕਾਰਲਟਨ ਵਿੱਚ ਆਧਿਕਾਰਿਕ ਅਭਿਆਨ ਦੀ ਸ਼ੁਰੂਆਤ ਕੀਤੀ। ਉਹ ਅਤੇ ਉਨ੍ਹਾਂ ਦੀ ਪਤਨੀ ਅਨਾਏਡਾ ਅਤੇ ਉਨ੍ਹਾਂ ਦੇ ਦੋ ਬੱਚੇ ਲਗਭਗ 200 ਸਮਰਥਕਾਂ, ਕਰਮਚਾਰੀਆਂ ਅਤੇ ਸਵੈ ਸੇਵਕਾਂ ਦੇ ਇਕੱਠ ਦਾ ਅਭਿਆਨ ਬਸ ਤੋਂ ਉਤਰ ਕੇ ਧੰਨਵਾਦ ਕੀਤਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕਾਰਨੀ ਪਲੇਟਫਾਰਮ `ਚ 2029 ਤੱਕ 130 ਬਿਲੀਅਨ ਡਾਲਰ ਦੇ ਨਵੇਂ ਖਰਚ ਸ਼ਾਮਿਲ ਕਾਨੂੰਨ `ਚ ਕਰਾਂਗੇ ਬਦਲਾਅ ਤਾਂ ਜੋ ਨਸ਼ਾ ਪੀੜਤਾਂ ਨੂੰ ਨਵੀਂ ਜਿ਼ੰਦਗੀ ਮਿਲ ਸਕੇ : ਪੋਇਲੀਵਰ ਟਰੰਪ ਵਪਾਰ ਯੁੱਧ ਕੈਨੇਡੀਅਨਾਂ 'ਤੇ ਨਹੀਂ ਬਣਨ ਦੇਵਾਂਗੇ ਬੋਝ : ਜਗਦੀਪ ਸਿੰਘ ਲਾਸ ਵੇਗਾਸ ਤੋਂ ਟੋਰਾਂਟੋ ਜਾ ਰਹੀ ਏਅਰ ਕੈਨੇਡਾ ਦੀ ਉਡਾਣ ਦੀ ਆਇਓਵਾ ਵਿੱਚ ਹੋਈ ਐਮਰਜੈਂਸੀ ਲੈਂਡਿੰਗ ਵੈਸਟ ਇੰਡ ਕਤਲ ਮਾਮਲੇ ਵਿਚ ਵਿਨੀਪੈੱਗ ਪੁਲਸ ਵੱਲੋਂ ਛੇ ਗ੍ਰਿਫ਼ਤਾਰ ਓਂਟਾਰੀਓ ਦੇ ਏਜੰਡੇ-ਸੈੱਟਿੰਗ ਥ੍ਰੋਨ ਭਾਸ਼ਣ `ਚ ਟੈਰਿਫ ਅਤੇ ਟਰੰਪ ਰਹੇ ਹਾਵੀ ਕੈਨੇਡੀਅਨ ਯੂਨੀਵਰਸਿਟੀ ਅਧਿਆਪਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਵਿਰੁੱਧ ਚੇਤਾਵਨੀ ਜਾਰੀ ਪੁਲਿਸ ਵੱਲੋਂ ਓ-ਟ੍ਰੇਨ ਯਾਤਰੀ ਤੋਂ ਬੀਬੀ ਗੰਨ ਦੀ ਨਕਲ ਜ਼ਬਤ ਕੋਲਿੰਗਵੁੱਡ ਖੇਤਰੀ ਹਵਾਈ ਅੱਡੇ ਨੇੜੇ ਜਹਾਜ਼ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ ਸਰਕਾਰ ਬਣਨ `ਤੇ ਸ਼ੈਡੋ ਲਾਬਿੰਗ `ਤੇ ਲਾਵਾਂਗੇ ਪਾਬੰਦੀ: ਪੋਇਲੀਵਰ