ਓਟਵਾ, 13 ਮਾਰਚ (ਪੋਸਟ ਬਿਊਰੋ): ਓਟਵਾ ਪੁਲਿਸ ਪਿਛਲੇ ਸਾਲ ਦੇ ਆਖ਼ਰ ਵਿੱਚ ਵੇਨਿਅਰ ਦੇ ਨਜ਼ਦੀਕ ਹੋਈ ਇੱਕ ਸ਼ੱਕੀ ਅੱਗ ਲੱਗਣ ਦੀ ਘਟਨਾ ਦੇ ਸੰਬੰਧ ਵਿੱਚ ਇੱਕ ਵਿਅਕਤੀ ਦੀ ਪਛਾਣ ਕਰਨ ਵਿੱਚ ਜਨਤਾ ਤੋਂ ਮਦਦ ਮੰਗ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਓਟਵਾ ਫਾਇਰ ਸਰਵਿਸੇਜ਼ ਨੂੰ 21 ਦਸੰਬਰ, 2024 ਨੂੰ ਰਾਤ ਕਰੀਬ ਇੱਕ ਵਜੇ ਨੇ ਕੈਂਟਿਨ ਸਟਰੀਟ ਦੇ 200 ਬਲਾਕ ਵਿੱਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੂੰ ਅੱਗ ਲੱਗਣ ਵਾਲੇ ਸਥਾਨ ਦੇ ਕੋਲ ਵੇਖਿਆ ਗਿਆ ਸੀ। ਉਹ ਇਕ ਗੋਰਾ ਵਿਅਕਤੀ ਸੀ। ਉਸ ਸਮੇਂ ਉਸ ਨੇ ਕਾਲੀ ਪੈਂਟ, ਕਾਲੇ ਜੁੱਤੇ ਅਤੇ ਲਾਲ ਸਵੈਟਰ ਪਹਿਨਿਆ ਹੋਇਆ ਸੀ। ਉਸ ਨੇ ਪੀਲੇ ਰੰਗ ਦੀ ਕਿਨਾਰੀ ਵਾਲੀ ਕਾਲੀ ਜੈਕੇਟ ਵੀ ਪਾਈ ਹੋਈ ਸੀ। ਪੁਲਿਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੂੰ ਘਟਨਾ ਬਾਰੇ ਜਾਣਕਾਰੀ ਹੋ ਸਕਦੀ ਹੈ।