Welcome to Canadian Punjabi Post
Follow us on

26

March 2025
ਬ੍ਰੈਕਿੰਗ ਖ਼ਬਰਾਂ :
ਟੈਰਿਫ ਲਾਗੂ ਰਹਿਣ ਤੱਕ ਟੈਸਲਾ ਇਨਸੈਂਟਿਵ ਪ੍ਰੋਗਰਾਮਾਂ ਲਈ ਰਹੇਗੀ ਅਯੋਗ : ਫ੍ਰੀਲੈਂਡ ਡਾਊਨਟਾਉਨ ਟੋਰਾਂਟੋ ਸਟੋਰ ਡਕੈਤੀ ਦੇ ਮਾਮਲੇ ਵਿੱਚ ਸ਼ੱਕੀ ਲੜਕੀ ਦੀ ਭਾਲ `ਚ ਪੁਲਿਸਟੋਰਾਂਟੋ ਦੇ ਪੂਰਵੀ ਏਂਡ `ਤੇ ਯੌਨ ਉਤਪੀੜਨ ਮਾਮਲੇ ‘ਚ ਕਰ ਰਹੀ ਸ਼ੱਕੀ ਦੀ ਭਾਲਪੰਜਾਬ ਸਰਕਾਰ ਦੀ ਇਕ ਹੋਰ ਪਹਿਲ: ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾਪੰਜਾਬ ਬਜਟ ਵਿੱਚ ਪੇਂਡੂ ਵਸੋਂ ਲਈ ਪੀਣ ਵਾਲਾ ਸਾਫ ਪਾਣੀ ਅਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਨੂੰ ਮਿਲੀ ਤਰਜੀਹਓਕਵਿਲੇ ਵਿੱਚ ਸ਼ੱਕੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੀ ਪਛਾਣ ਕੀਤੀ ਜਾਰੀਗ੍ਰੀਨਲੈਂਡ ਅਮਰੀਕੀ ਉਪ ਰਾਸ਼ਟਰਪਤੀ ਦੀ ਪਤਨੀ ਦੀ ਫੇਰੀ ਦਾ ਬਾਈਕਾਟ ਕਰੇਗਾ, ਪ੍ਰਧਾਨ ਮੰਤਰੀ ਨੇ ਫੇਰੀ ਨੂੰ ਕਿਹਾ ਉਕਸਾਵਾਜ਼ਰਦਾਰੀ ਪਾਕਿਸਤਾਨ ਦਿਵਸ 'ਤੇ ਭਾਸ਼ਣ ਨੂੰ ਸਹੀ ਢੰਗ ਨਾਲ ਨਹੀਂ ਪੜ੍ਹ ਸਕੇ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਡਾਇਆ ਮਜ਼ਾਕ
 
ਕੈਨੇਡਾ

ਬਾਰਡਰ ਗਾਰਡ ਹੁਣ ਅਸਥਾਈ ਵੀਜ਼ੇ ਕਰ ਸਕਣਗੇ ਰੱਦ

February 14, 2025 03:26 AM

-ਬਾਰਡਰ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੀਆਂ ਸ਼ਕਤੀਆਂ ਪ੍ਰਤੀ ਵੀ ਦਿੱਤਾ ਗਿਆ ਸਪੱਸ਼ਟੀਕਰਨ
ਓਟਵਾ, 14 ਫਰਵਰੀ (ਪੋਸਟ ਬਿਊਰੋ) : ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਬੁੱਧਵਾਰ ਨੂੰ ਪ੍ਰਕਾਸ਼ਿਤ ਇੱਕ ਨੋਟਿਸ ‘ਚ ਕਿਹਾ ਗਿਆ ਹੈ ਕਿ ਬਾਰਡਰ ਗਾਰਡਾਂ ਨੂੰ ਕੁਝ ਖਾਸ ਹਾਲਾਤਾਂ ਵਿੱਚ ਅਸਥਾਈ ਨਿਵਾਸੀ ਵੀਜ਼ਾ ਅਤੇ ਇਲੈਕਟ੍ਰਾਨਿਕ ਯਾਤਰਾ ਦਸਤਾਵੇਜ਼ਾਂ ਨੂੰ ਰੱਦ ਕਰਨ ਦਾ ਸਪੱਸ਼ਟ ਅਧਿਕਾਰ ਹੈ। ਜੇਕਰ ਸਰਹੱਦੀ ਗਾਰਡ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਉਸ ਨੂੰ ਕੈਨੇਡਾ ਵਿਚ ਰੁਕਣ ਦੇ ਸਮੇਂ ਤੋਂ ਵੱਧ ਰਹੇਗਾ ਤਾਂ ਬਾਰਡਰ ਗਾਰਡ ਉਸ ਵਿਅਕਤੀ ਦਾ ਅਸਥਾਈ ਵੀਜ਼ਾ ਰੱਦ ਕਰਨ ਦੇ ਯੋਗ ਹੈ। ਇਸ ਦੇ ਨਾਲ ਹੀ ਬਾਰਡਰ ਅਤੇ ਇਮੀਗ੍ਰੇਸ਼ਨ ਅਧਿਕਾਰੀ ਵੀ ਹੁਣ ਦਸਤਾਵੇਜ਼ਾਂ ਨੂੰ ਰੱਦ ਕਰਨ ਦੇ ਯੋਗ ਹਨ ਜੇਕਰ ਕੋਈ ਧਾਰਕ ਕੈਨੇਡਾ ਲਈ ਅਯੋਗ ਮੰਨਿਆ ਜਾਂਦਾ ਹੈ।
ਇੰਮੀਗ੍ਰੇਸ਼ਨ ਵਕੀਲ ਜ਼ੂਲ ਸੁਲੇਮਾਨ ਇਸ ਤਬਦੀਲੀ ਨੂੰ ਬਾਰਡਰ ਗਾਰਡਾਂ ਦੀਆਂ ਸ਼ਕਤੀਆਂ ਦੇ ਸਪੱਸ਼ਟੀਕਰਨ ਵਜੋਂ ਵੇਖਦੇ ਹਨ, ਹਾਲਾਂਕਿ ਸਰਹੱਦੀ ਗਾਰਡ ਲੰਬੇ ਸਮੇਂ ਤੋਂ ਗੈਰ-ਨਿਵਾਸੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਯੋਗ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਵਾਧੂ ਨਿਗਰਾਨੀ ਦੀ ਲੋੜ ਹੋ ਸਕਦੀ ਹੈ। ਸਮੱਸਿਆ ਇਹ ਹੈ ਕਿ ਜਦੋਂ ਲੋਕ ਕੈਨੇਡਾ ਆ ਰਹੇ ਹੁੰਦੇ ਹਨ, ਤਾਂ ਉਹਨਾਂ ਨੂੰ ਆਮ ਤੌਰ 'ਤੇ ਆਪਣੇ ਅਧਿਕਾਰਾਂ ਦਾ ਪਤਾ ਨਹੀਂ ਹੁੰਦਾ। ਉਹਨਾਂ ਕੋਲ ਕੋਈ ਵਕੀਲ ਨਹੀਂ ਹੁੰਦਾ ਅਤੇ ਅਕਸਰ ਉਨ੍ਹਾਂ ਨੂੰ ਫ਼ੈਸਲਾ ਮਨਜ਼ੂਰ ਕਰਨਾ ਪੈਂਦਾ ਹੈ। ਜੇਕਰ ਤੁਸੀਂ ਦੇਸ਼ ਤੋਂ ਬਾਹਰ ਹੋ, ਤਾਂ ਆਪਣੇ ਅਧਿਕਾਰਾਂ ਦੀ ਅਪੀਲ ਕਰਨਾ ਬਹੁਤ ਔਖਾ ਹੁੰਦਾ ਹੈ। ਕੈਨੇਡਾ ਆਉਣ ਵਾਲੇ ਸੈਲਾਨੀਆਂ, ਵਿਦਿਆਰਥੀਆਂ ਅਤੇ ਕਾਮਿਆਂ ਨੂੰ ਅਸਥਾਈ ਨਿਵਾਸੀ ਵੀਜ਼ਾ ਜਾਰੀ ਕੀਤੇ ਜਾਂਦੇ ਹਨ ਪਰ ਉਹ ਦੇਸ਼ ਵਿੱਚ ਦਾਖਲੇ ਦੀ ਗਰੰਟੀ ਨਹੀਂ ਦਿੰਦੇ ਹਨ। ਇਮੀਗ੍ਰੇਸ਼ਨ ਅਤੇ ਬਾਰਡਰ ਅਧਿਕਾਰੀ ਇਨ੍ਹਾਂ ਦਸਤਾਵੇਜ਼ਾਂ ਨੂੰ ਰੱਦ ਕਰਨ ਦੇ ਯੋਗ ਵੀ ਹਨ ਜੇਕਰ ਕੋਈ ਧਾਰਕ ਸਥਾਈ ਨਿਵਾਸੀ ਬਣ ਜਾਂਦਾ ਹੈ, ਮਰ ਜਾਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਪ੍ਰਸ਼ਾਸਕੀ ਗਲਤੀ ਰਾਹੀਂ ਵੀਜ਼ਾ ਜਾਰੀ ਕੀਤਾ ਗਿਆ ਸੀ।
ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਦਫ਼ਤਰ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਕੀਤੇ ਗਏ ਬਦਲਾਅ ਅਸਥਾਈ ਵੀਜ਼ਿਆਂ ਨੂੰ ਹਟਾਉਣ ਵਿੱਚ ਮਦਦ ਕਰਨਗੇ ਜੋ ਫੈਡਰਲ ਸਰਕਾਰ ਵੱਲੋਂ ਮੌਜੂਦਾ ਵੀਜ਼ਿਆਂ ਦੀ ਸੂਚੀ ਬਣਾਉਣ 'ਤੇ ਬੇਲੋੜੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਦਾਹਰਣ ਵਜੋਂ ਜੇਕਰ ਕੋਈ ਕੰਮ ਕਰਨ ਲਈ ਵੀਜ਼ਾ ਲੈ ਕੇ ਕੈਨੇਡਾ ਆਉਂਦਾ ਹੈ, ਪਰ ਬਾਅਦ ਵਿੱਚ ਸਥਾਈ ਨਿਵਾਸੀ ਬਣ ਜਾਂਦਾ ਹੈ, ਤਾਂ ਉਸਦਾ ਵੀਜ਼ਾ ਅਜੇ ਵੀ ਕਿਰਿਆਸ਼ੀਲ ਮੰਨਿਆ ਜਾ ਸਕਦਾ ਹੈ ਜੇਕਰ ਇਸਨੂੰ ਰੱਦ ਨਹੀਂ ਕੀਤਾ ਜਾਂਦਾ ਹੈ। ਇਹ ਸਰਕਾਰ ਦੀ ਵਿਆਪਕ ਇਮੀਗ੍ਰੇਸ਼ਨ ਯੋਜਨਾ ਦਾ ਹਿੱਸਾ ਹੈ, ਜਿਸ ਵਿੱਚ ਅਗਲੇ ਦੋ ਸਾਲਾਂ ਵਿੱਚ ਜਾਰੀ ਕੀਤੇ ਜਾ ਰਹੇ ਅਸਥਾਈ ਵੀਜ਼ਿਆਂ ਦੀ ਗਿਣਤੀ ਨੂੰ ਸੀਮਤ ਕਰਨਾ ਸ਼ਾਮਲ ਹੈ

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟੈਰਿਫ ਲਾਗੂ ਰਹਿਣ ਤੱਕ ਟੈਸਲਾ ਇਨਸੈਂਟਿਵ ਪ੍ਰੋਗਰਾਮਾਂ ਲਈ ਰਹੇਗੀ ਅਯੋਗ : ਫ੍ਰੀਲੈਂਡ ਓਕਵਿਲੇ ਵਿੱਚ ਸ਼ੱਕੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੀ ਪਛਾਣ ਕੀਤੀ ਜਾਰੀ ਕੈਲਗਰੀ `ਚ ਟਰੇਨ ਦੀ ਉਡੀਕ ਕਰ ਰਹੀ ਔਰਤ `ਤੇ ਕੀਤਾ ਹਮਲਾ, ਮਾਮਲਾ ਦਰਜ ਟਰੰਪ ਨਾਲ ਗੱਲ ਕਰਨ ਲਈ ਹਮੇਸ਼ਾ ਤਿਆਰ ਹਾਂ : ਕਾਰਨੀ ਨਿੱਜੀ ਆਮਦਨ ਕਰ ਬਰੈਕਟ ਨੂੰ ਕੀਤਾ ਜਾਵੇਗਾ 12.75 ਫ਼ੀਸਦੀ : ਪੋਇਲੀਵਰ ਪੋਲੀਏਵਰ ਨੇ ਕੰਜ਼ਰਵੇਟਿਵ ਅਭਿਆਨ ਕੀਤਾ ਸ਼ੁਰੂ, ਕਿਹਾ- ਲਿਬਰਲਜ਼ ਨੇ ਸਰਕਾਰ ਵਿੱਚ ਲੱਗਭੱਗ 10 ਸਾਲਾਂ ਵਿੱਚ ਕੈਨੇਡਾ ਨੂੰ ਕਮਜ਼ੋਰ ਕੀਤਾ ਲਿਬਰਲ, ਕੰਜ਼ਰਵੇਟਿਵ ਆਗੂ ਸਿਰਫ਼ ਅਮੀਰ ਕੈਨੇਡੀਅਨਾਂ ਲਈ ਲੜਨਗੇ : ਜਗਮੀਤ ਸਿੰਘ ਟੈਰਿਫ਼ਾਂ ਦਾ ਸਹਾਮਣਾ ਕਰਨ ਲਈ ਕਾਰਨੀ ਨੇ ਕੈਨੇਡੀਅਨਾਂ ਤੋਂ ਮੰਗਿਆ ਮਜ਼ਬੂਤ ਫ਼ਤਵਾ, 28 ਨੂੰ ਹੋਣਗੀਆਂ ਫੈਡਰਲ ਚੋਣਾਂ ਏਬਾਟਸਫੋਰਡ ਵਿੱਚ ਪਿਕਅਪ ਟਰੱਕ ਟੈਲੀਫੋਨ ਪੋਲ ਨਾਲ ਟਕਰਾਇਆ, 2 ਲੋਕਾਂ ਦੀ ਮੌਤ ਮੈਨੀਟੋਬਾ ਸਰਕਾਰ ਛੂਤ ਦੀਆਂ ਬੀਮਾਰੀਆਂ ਵਾਲੇ ਲੋਕਾਂ ਲਈ ਜੇਲ੍ਹਾਂ ਦੀ ਵਰਤੋਂ ਬੰਦ ਕਰਨ ਦੀ ਬਣਾ ਰਹੀ ਹੈ ਯੋਜਨਾ