Welcome to Canadian Punjabi Post
Follow us on

04

December 2024
ਬ੍ਰੈਕਿੰਗ ਖ਼ਬਰਾਂ :
ਟਰੱਕਿੰਗ ਇੰਡਸਟਰੀ ਨਾਲ ਜੁੜੀ ਨਵੀਂ ਟੈਕਨਾਲੌਜੀ, ਨੈੱਟਵਰਕਿੰਗ, ਚੋਰੀ, ਫਰਾਡ ਤੇ ਹੋਰ ਪੱਖਾਂ ‘ਤੇ ਵਿਚਾਰ ਕਰਨ ਲਈ ਆਯੋਜਿਤ ਹੋਈ ‘ਫ਼ਲੀਟ ਐਗਜੈ਼ੱਕਟਿਵ ਸੰਮਿਟ ਟੋਰਾਂਟੋ-2024’ਟੋਰਾਂਟੋ ਵਿੱਚ ਬੁੱਧਵਾਰ ਨੂੰ ਪਹਿਲੀ ਬਰਫਬਾਰੀ ਹੋਣ ਦੀ ਸੰਭਾਵਨਾ, ਐਡਵਇਜ਼ਰੀ ਜਾਰੀਟੀਟੀਸੀ ਬੋਰਡ ਨੇ ਈ-ਬਾਈਕ ਅਤੇ ਈ-ਸਕੂਟਰ `ਤੇ ਸਰਦੀਆਂ ਦੇ ਚਲਦੇ ਰੋਕ ਨੂੰ ਦਿੱਤੀ ਮਨਜ਼ੂਰੀ ਮੈਕਸੀਕਨ ਰਾਸ਼ਟਰਪਤੀ ਨੇ ਕਿਹਾ: ਕੈਨੇਡਾ ਵਿੱਚ ਫੇਂਟੇਨਾਇਲ ਦੀ ਬਹੁਤ ਗੰਭੀਰ ਸਮੱਸਿਆਮੁੱਖ ਮੰਤਰੀ ਦਾ ਐਲਾਨ: ਪੰਜਾਬ ਸਰਕਾਰ ਨੇ 32 ਮਹੀਨਿਆਂ 'ਚ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਹੋਰ ਨੌਕਰੀਆਂ ਵੀ ਛੇਤੀਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਅਲਾਵਲਪੁਰ ’ਚ 10.61 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਖਣੀ ਕੋਰੀਆ ਵਿਖੇ ਯੂਨੈਸਕੋ ਫੋਰਮ ਵਿੱਚ ਪਾਈ ਪੰਜਾਬ ਦੇ ਨਵੇਂ ਸਿੱਖਿਆ ਮਾਡਲ ਦੀ ਬਾਤਸ਼ਹਿਰੀ ਖੇਤਰਾਂ ਵਿਚ 100 ਫੀਸਦੀ ਆਬਾਦੀ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾਬੰਦੀ : ਡਾ.ਰਵਜੋਤ ਸਿੰਘ
 
ਅੰਤਰਰਾਸ਼ਟਰੀ

ਟਰੰਪ ਨੇ ਜ਼ੁਕਰਬਰਗ ਨੂੰ ਡਿਨਰ ਲਈ ਘਰ ਬੁਲਾਇਆ

November 28, 2024 11:20 AM

ਵਾਸਿ਼ੰਗਟਨ, 28 ਨਵੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨਾਲ ਮੁਲਾਕਾਤ ਕੀਤੀ। ਜ਼ੁਕਰਬਰਗ, ਜਿਸ ਨੂੰ ਟਰੰਪ ਨੇ ਇਕ ਵਾਰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਸੀ, ਨੇ ਉਨ੍ਹਾਂ ਨੂੰ ਫਲੋਰੀਡਾ ਵਿਚ ਆਪਣੇ ਰਿਜ਼ੋਰਟ ਮਾਰ-ਏ-ਲਾਗੋ ਵਿਚ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਸੀ। ਟਰੰਪ ਦੇ ਦੂਜੇ ਕਾਰਜਕਾਲ ਲਈ ਡਿਪਟੀ ਚੀਫ ਆਫ ਸਟਾਫ ਨਿਯੁਕਤ ਕੀਤੇ ਗਏ ਸਟੀਫਨ ਮਿਲਰ ਨੇ ਇਹ ਜਾਣਕਾਰੀ ਦਿੱਤੀ।
ਮਿਲਰ ਨੇ ਕਿਹਾ ਕਿ ਜ਼ੁਕਰਬਰਗ ਹੋਰ ਕਾਰੋਬਾਰੀਆਂ ਵਾਂਗ ਟਰੰਪ ਦੀਆਂ ਆਰਥਿਕ ਯੋਜਨਾਵਾਂ ਦਾ ਸਮਰਥਨ ਕਰਨਾ ਚਾਹੁੰਦੇ ਹਨ। ਟਰੰਪ ਦੇ ਨਾਲ ਖਰਾਬ ਸਬੰਧਾਂ ਤੋਂ ਬਾਅਦ, ਤਕਨੀਕੀ ਸੀਈਓ ਆਪਣੀ ਕੰਪਨੀ ਦਾ ਅਕਸ ਬਦਲਣ ਦੀ ਕੋਸਿ਼ਸ਼ ਕਰ ਰਹੇ ਹਨ।
ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ, ਮਿਲਰ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ, ਮਾਰਕ ਦੇ ਆਪਣੇ ਹਿੱਤ ਹਨ, ਉਨ੍ਹਾਂ ਦੀ ਆਪਣੀ ਕੰਪਨੀ ਹੈ ਅਤੇ ਉਨ੍ਹਾਂ ਦਾ ਆਪਣਾ ਏਜੰਡਾ ਹੈ, ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਦੇ ਰਾਸ਼ਟਰੀ ਵਿਕਾਸ ਦਾ ਸਮਰਥਨ ਕਰਨਾ ਚਾਹੁੰਦੇ ਹਨ।
ਜਨਵਰੀ 2021 ਵਿੱਚ ਯੂਐੱਸ ਕੈਪੀਟਲ ਵਿੱਚ ਹਿੰਸਾ ਤੋਂ ਬਾਅਦ ਮਾਰਕ ਜ਼ੁਕਰਬਰਗ ਨੇ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਉੱਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ 2 ਸਾਲ ਬਾਅਦ 2023 ਵਿੱਚ ਹਟਾਈ ਗਈ ਸੀ। ਇਸ ਕਾਰਨ ਟਰੰਪ ਅਤੇ ਜ਼ੁਕਰਬਰਗ ਦੇ ਰਿਸ਼ਤੇ ਵਿਗੜ ਗਏ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਦੀ ਹਮਾਸ ਨੂੰ ਧਮਕੀ: ਕਿਹਾ- 20 ਜਨਵਰੀ ਤੱਕ ਬੰਧਕਾਂ ਨੂੰ ਛੱਡੋ, ਨਹੀਂ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ ਇਜ਼ਰਾਈਲ 'ਚ ਮਸਜਿਦਾਂ 'ਚੋਂ ਹਟਾਏ ਜਾਣਗੇ ਸਪੀਕਰ: ਸਪੀਕਰਾਂ ਨੂੰ ਜ਼ਬਤ ਕਰਨ ਦੇ ਹੁਕਮ ਟਰੰਪ ਨੇ ਦੋ ਸੰਬੰਧੀਆਂ ਨੂੰ ਵੱਡੀ ਜਿੰ਼ਮੇਵਾਰੀ ਦਿੱਤੀ, ਇੱਕ ਨੂੰ ਮੱਧ ਪੂਰਬ ਦੇ ਮਾਮਲਿਆਂ ਦੇ ਸਲਾਹਕਾਰਅ ਤੇ ਦੂਜੇ ਨੂੰ ਫਰਾਂਸ ਦੇ ਰਾਜਦੂਤ ਬਣਾਉਣਗੇ ਅਫਰੀਕੀ ਦੇਸ਼ ਗਿਨੀ 'ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ, 100 ਮੌਤਾਂ, ਰੈਫਰੀ ਦੇ ਵਿਵਾਦਿਤ ਫੈਸਲੇ 'ਤੇ ਭੜਕੇ ਲੋਕ ਹੁਣ ਟਰੰਪ ਨੇ ਬ੍ਰਿਕਸ ਦੇਸ਼ਾਂ 'ਤੇ ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਜੇਕਰ ਡਾਲਰ ਤੋਂ ਇਲਾਵਾ ਹੋਰ ਕਰੰਸੀ ਵਿੱਚ ਵਪਾਰ ਕੀਤਾ ਤਾਂ 100 ਫੀਸਦੀ ਲੱਗੇਗਾ ਟੈਰਿਫ 9 ਮਈ ਦੀ ਹਿੰਸਾ 'ਚ ਇਮਰਾਨ ਖਾਨ ਨੂੰ ਦੋਸ਼ੀ ਕਰਾਰ ਨਿੱਜੀ ਕਲੱਬ 'ਚ ਹੋਈ ਟਰੰਪ-ਟਰੂਡੋ ਦੀ ਮੁਲਾਕਾਤ, ਇਕੱਠੇ ਕੀਤਾ ਡਿਨਰ ਭਾਰਤੀ ਮੂਲ ਦੇ ਕਾਸ਼ ਪਟੇਲ ਟਰੰਪ ਸਰਕਾਰ `ਚ ਹੋਣਗੇ ਐੱਫਬੀਆਈ ਦੇ ਡਾਇਰੈਕਟਰ ਸੁਨੀਤਾ ਵਿਲੀਅਮਜ਼ ਨੇ ਸਪੇਸ ਸਟੇਸ਼ਨ ਵਿੱਚ ਬੁਚ ਵਿਲਮੋਰ ਅਤੇ ਸਹਿਕਰਮੀਆਂ ਨਾਲ ਥੈਂਕਸਗਿਵਿੰਗ ਡੇ ਮਨਾਇਆ ਲੇਬਨਾਨ 'ਚ ਜੰਗਬੰਦੀ ਦੇ ਅਗਲੇ ਹੀ ਦਿਨ ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਇੱਕ ਦੂਜੇ 'ਤੇ ਜੰਗਬੰਦੀ ਨੂੰ ਤੋੜਨ ਦਾ ਲਗਾਇਆ ਦੋਸ਼