Welcome to Canadian Punjabi Post
Follow us on

10

October 2024
ਬ੍ਰੈਕਿੰਗ ਖ਼ਬਰਾਂ :
ਨਹੀਂ ਰਹੇ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ, 86 ਸਾਲ ਦੀ ਉਮਰ 'ਚ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਇਗੀਮੁਸਕੋਕਾ `ਚ ਭਿਆਨਕ ਹਾਦਸੇ ਦੀ ਜਾਂਚ ਜਾਰੀ, ਇੱਕ ਔਰਤ ਦੀ ਹੋ ਗਈ ਸੀ ਮੌਤਕੈਲਗਰੀ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ 1 ਵਿਅਕਤੀ ਜ਼ਖਮੀ, ਹਸਪਤਾਲ ਦਾਖਲਕੈਲਗਰੀ ਆਟੋ ਡੀਲਰਸ਼ਿਪ `ਤੇ ਕਈ ਚੋਰੀ ਦੀਆਂ ਕਾਰਾਂ ਮਿਲੀਆਂ, ਇੱਕ ਮੁਲਜ਼ਮ ਕਾਬੂਦੋ ਟੀਟੀਸੀ ਬੱਸਾਂ ਦੀ ਹੋਈ ਟੱਕਰ, ਹਾਦਸੇ ਵਿਚ ਚੋਰੀ ਦੇ ਇੱਕ ਹੋਰ ਵਾਹਨ ਦੇ ਸ਼ਾਮਿਲ ਹੋਣ ਦੀ ਸੰਭਾਵਨਾਲਾਇਡਮਿਨਸਟਰ ਵਿੱਚ ਦੇਖਿਆ ਗਿਆ ਕੌਗਰਅਮਰੀਕੀ ਅਖਬਾਰ ਦੇ ਪੱਤਰਕਾਰ ਨੇ ਆਪਣੀ ਕਿਤਾਬ ਵਿਚ ਕੀਤਾ ਦਾਅਵਾ: ਟਰੰਪ ਨੇ ਪੁਤਿਨ ਨੂੰ ਭੇਜੀ ਸੀ ਕੋਰੋਨਾ ਟੈਸਟਿੰਗ ਕਿੱਟਫਰਾਂਸ ਨੇ ਲਾਦੇਨ ਦੇ ਬੇਟੇ ਨੂੰ ਦੇਸ਼ ਵਿਚੋਂ ਕੱਢਿਆ, ਪਿਤਾ ਦੇ ਜਨਮਦਿਨ ਮੌਕੇ ਪਿਤਾ ਦੀ ਕੀਤੀ ਸੀ ਤਾਰੀਫ
 
ਪੰਜਾਬ

ਮਾਨ ਸਰਕਾਰ ਵਪਾਰੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਵਿਨੀਤ ਵਰਮਾ

October 01, 2024 11:09 AM

ਚੰਡੀਗੜ੍ਹ, 1 ਅਕਤੂਬਰ (ਪੋਸਟ ਬਿਊਰੋ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਪਾਰੀਆਂ ਲਈ ਸੁਖਾਵਾਂ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਸਮਰਪਿਤ ਹੈ। ਅੱਜ ਮੋਹਾਲੀ ਵਿਉਪਾਰ ਮੰਡਲ ਅਤੇ ਮੋਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਖਾਸ ਕਰਕੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਪਾਰੀਆਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਇਹ ਮੀਟਿੰਗ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਪਰਸਨ ਅਨਿਲ ਠਾਕੁਰ ਦੇ ਨਿਰਦੇਸ਼ਾਂ ਹੇਠ ਬੁਲਾਈ ਗਈ ਸੀ।
ਵਿਨੀਤ ਵਰਮਾ ਨੇ ਮੁੜ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਪਾਰੀ ਪੱਖੀ ਮਾਹੌਲ ਸਿਰਜਣ ਅਤੇ ਵਪਾਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਕੇਂਦਰਿਤ ਹੈ। ਵਪਾਰੀਆਂ ਵੱਲੋਂ ਉਠਾਏ ਗਏ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ ਉਨ੍ਹਾਂ ਚੋਂ ਬਹੁਤਿਆਂ ਨੂੰ ਹੱਲ ਕਰਨ ਲਈ ਫੌਰੀ ਕਦਮ ਵੀ ਚੁੱਕੇ ਗਏ। ਸੂਬਾ ਸਰਕਾਰ , ਪੰਜਾਬ ਵਿੱਚ ਵਪਾਰਕ ਵਾਤਾਵਰਣ ਨੂੰ ਵਧਾਉਣ ਲਈ ਵਪਾਰੀਆਂ ਨਾਲ ਮਿਲ ਕੇ ਕੰਮ ਕਰਨ ਲਈ ਸਮਰਪਿਤ ਹੈ।
ਮੀਟਿੰਗ ਵਿੱਚ ਮੁੱਖ ਮਹਿਮਾਨਾਂ ਵਿੱਚ ਸ਼ੀਤਲ ਸਿੰਘ, ਚੇਅਰਮੈਨ ਵਿਉਪਾਰ ਮੰਡਲ, ਸੁਰੇਸ਼ ਗੋਇਲ, ਸਰਪ੍ਰਸਤ ਵਿਉਪਾਰ ਮੰਡਲ, ਫੌਜਾ ਸਿੰਘ, ਖਜ਼ਾਨਚੀ ਵਿਉਪਾਰ ਮੰਡਲ ਅਤੇ ਫੇਜ਼ 1 ਕਮਲਾ ਮਾਰਕੀਟ ਦੇ ਮਾਰਕੀਟ ਪ੍ਰਧਾਨ, ਡਾ. ਅਕਬਿੰਦਰ ਸਿੰਘ ਗੋਸਲ, ਫੇਜ਼ 3ਬੀ2 ਦੇ ਮਾਰਕੀਟ ਪ੍ਰਧਾਨ, ਡਾ. ਰਾਜਪਾਲ ਸਿੰਘ ਚੌਧਰੀ, ਫੇਜ਼ 5 ਦੇ ਮਾਰਕੀਟ ਪ੍ਰਧਾਨ; ਡਾ. ਹਰੀਸ਼ ਸਿੰਗਲਾ, ਫੇਜ਼ 1 ਅਤੇ ਅਗਰਵਾਲ ਸਮਾਜ ਮੁਹਾਲੀ ਮਾਰਕੀਟ ਦੇ ਪ੍ਰਧਾਨ, ਡਾ. ਸੁਰੇਸ਼ ਵਰਮਾ, ਫੇਜ਼ 7 ਮਾਰਕੀਟ ਦੇ ਪ੍ਰਧਾਨ; ਡਾ. ਰਤਨ ਸਿੰਘ, ਫੇਜ਼ 3ਬੀ1 ਦੇ ਮਾਰਕੀਟ ਪ੍ਰਧਾਨ, ਡਾ. ਸਰਬਜੀਤ ਸਿੰਘ ਪ੍ਰਿੰਸ, ਬੂਥ ਮਾਰਕੀਟ ਇੰਚਾਰਜ ਮੋਹਾਲੀ; ਨੀਟਾ, ਸੈਕਟਰ 55 ਦੇ ਮਾਰਕੀਟ ਪ੍ਰਧਾਨ, ਡਾ. ਜਸਵਿੰਦਰ ਸਿੰਘ, ਜਨਤਾ ਮਾਰਕੀਟ ਸੈਕਟਰ 60 ਦੇ ਮਾਰਕੀਟ ਪ੍ਰਧਾਨ ਸਮੇਤ ਸੈਕਟਰ 60 ਮਾਰਕੀਟ ਐਸੋਸੀਏਸ਼ਨ ਦੇ ਨਰਮਾਇੰਦੇ ਤੇ ਡਾ. ਹਰਪ੍ਰੀਤ ਲਾਕਰਾ, ਆਤਮਾ ਰਾਮ ਅਗਰਵਾਲ, ਕਰਮਜੀਤ ਸਿੰਘ ਸ਼ਾਮਲ ਸਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਆਈ.ਏ.ਐੱਸ. ਅਧਿਕਾਰੀ ਕੇ.ਏ.ਪੀ. ਸਿਨਹਾ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ ਖੇਤੀ ਨੀਤੀ ਨੂੰ ਲੈ ਕੇ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ, ਮੰਤਰੀ ਨੇ ਕਿਹਾ- ਕਿਸਾਨਾਂ ਦੇ ਸੁਝਾਵਾਂ 'ਤੇ ਵਿਚਾਰ ਕਰਾਂਗੇ ਗੁਰਦੁਆਰਾ ਨਾਨਕਸਰ ਠਾਠ 'ਚ ਕੀਰਤਨ ਕਰਨ ਵਾਲੇ ਬਾਬੇ ਖਿਲਾਫ ਮਾਮਲਾ ਦਰਜ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫਤਰ ਰਹਿਣਗੇ ਬੰਦ, ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਖੰਨਾ 'ਚ ਕਾਰ ਦੇ ਬੋਨਟ 'ਤੇ ਨੌਜਵਾਨ ਨੂੰ ਬਿਠਾਕੇ ਕਾਰ ਭਜਾਈ, ਕੰਧ ਨਾਲ ਟਕਰਾਈ ਕਾਰ, ਨੌਜਵਾਨ ਗੰਭੀਰ ਜ਼ਖਮੀ ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2024-25 ਲਈ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀ ਵਿਜੀਲੈਂਸ ਬਿਊਰੋ ਵੱਲੋਂ ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਫੰਡਾਂ ਵਿੱਚ ਗਬਨ ਕਰਨ ਵਿਰੁੱਧ ਕੇਸ ਦਰਜ ਹੁਸਿ਼ਆਰਪੁਰ 'ਚ ਹਾਈਵੇਅ 'ਤੇ ਜੰਮੂ ਤੋਂ ਲੁਧਿਆਣਾ ਜਾਂਦੇ ਸਮੇਂ ਖੜ੍ਹੇ ਟਰੱਕ ਨਾਲ ਐਂਬੂਲੈਂਸ ਦੀ ਟੱਕਰ, ਔਰਤ ਦੀ ਮੌਤ, 5 ਜ਼ਖਮੀ ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ