ਕੈਲਗਰੀ, 1 ਅਕਤੂਬਰ (ਪੋਸਟ ਬਿਊਰੋ): 14 ਸਾਲਾ ਇੱਕ ਲੜਕੀ ਦੋ ਹਫ਼ਤੇ ਤੋਂ ਮਾਰਲਬੋਰੋ ਤੋਂ ਲਾਪਤਾ ਹੈ ਅਤੇ ਪੁਲਿਸ ਨੇ ਲੋਕਾਂ ਤੋਂ ਉਸਨੂੰ ਲੱਭਣ ਵਿੱਚ ਮਦਦ ਮੰਗੀ ਹੈ।
ਪੁਲਿਸ ਵੱਲੋਂ ਪਹਿਚਾਣੀ ਗਈ ਲੜਕੀ ਈਲਿਅਟ ਦੇ ਰੂਪ ਵਿੱਚ ਕੀਤੀ ਗਈ ਹੈ, ਜਿਸਨੂੰ ਆਖਰੀ ਵਾਰ 16 ਸਤੰਬਰ ਨੂੰ ਦੁਪਹਿਰ 3:30 ਵਜੇ ਦੇ ਆਸਪਾਸ ਉੱਤਰ-ਪੂਰਵ ਕੈਲਗਰੀ ਕਮਿਊਨਿਟੀ ਵਿੱਚ ਵੇਖਿਆ ਗਿਆ ਸੀ।ਪੁਲਿਸ ਅਨੁਸਾਰ ਕਿਸੇ ਗੜਬੜੀ ਦਾ ਕੋਈ ਸੰਕੇਤ ਨਹੀਂ ਹੈ ਪਰ ਈਲਿਅਟ ਦੀ ਭਲਾਈ ਲਈ ਚਿੰਤਾ ਹੈ।
ਪੁਲਿਸ ਨੇ ਇਲਿਅਟ ਨੂੰ ਲਗਭਗ 5 ਫੁੱਟ 6 ਇੰਚ ਲੰਬਾ ਅਤੇ 158 ਪਾਊਂਡ ਭਾਰ, ਨੀਲੀਆਂ ਅੱਖਾਂ ਅਤੇ ਨੀਲੇ ਹਾਈਲਾਈਟ ਵਾਲੇ ਕਾਲੇ ਵਾਲਾਂ ਵਾਲੀ ਦੱਸਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਤਾਂ 403-266-1234 `ਤੇ ਜਾਂ ਕ੍ਰਾਈਮ ਸਟਾਪਰਜ਼ ਨੂੰ 1-800-222-8477 `ਤੇ ਸੰਪਰਕ ਕਰ ਸਕਦਾ ਹੈ।