ਓਟਵਾ, 20 ਸਤੰਬਰ (ਪੋਸਟ ਬਿਊਰੋ): ਓਟਵਾ ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ ਹੈ।
ਸ਼ਾਮ ਕਰੀਬ 7:40 ਵਜੇ ਵਾਕਲੀ ਅਤੇ ਹੇਰਾਨ ਰੋਡ ਦੇ ਇਲਾਕੇ ਵਿੱਚ ਐਂਮਰਜੈਂਸੀ ਦਲ ਨੂੰ ਬੁਲਾਇਆ ਗਿਆ। ਪੈਰਾਮੇਡਿਕਸ ਦਾ ਕਹਿਣਾ ਹੈ ਕਿ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਣ ਤੋਂ ਪਹਿਲਾਂ ਪੀੜਤ ਨੂੰ ਗੋਲੀ ਲੱਗਣ ਦੇ ਜ਼ਖਮਾਂ ਦਾ ਇਲਾਜ ਕੀਤਾ ਗਿਆ। ਪੁਲਿਸ ਨੇ ਪੀੜਤ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।
ਸੋਸ਼ਲ ਮੀਡੀਆ `ਤੇ ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਰਹਿਣ ਦੌਰਾਨ ਹੇਰਾਨਗੇਟ ਮਾਲ ਇਲਾਕੇ ਵਿੱਚ ਮਹੱਤਵਪੂਰਣ ਹਾਜਰੀ ਦੀ ਉਮੀਦ ਹੈ।ਇਹ ਓਟਵਾ ਦੀ 2024 ਦੀ 20ਵਾਂ ਕਤਲ ਹੈ।