ਓਟਵਾ, 16 ਸਤੰਬਰ (ਪੋਸਟ ਬਿਊਰੋ): ਮਾਰਿਸਬਰਗ, ਓਂਟਾਰੀਓ ਵਿੱਚ ਅਪਰ ਕੈਨੇਡਾ ਵਿਲੇਜ ਵਿੱਚ ਇੱਕ ਨਵੀਂ ਯਾਦਗਾਰ ਸਥਾਪਿਤ ਕੀਤੀ ਗਈ ਹੈ ਅਤੇ ਇਹ ਕੈਨੇਡੀਅਨ ਘੋੜੇ ਦੇ ਇਤਿਹਾਸ ਲਈ ਸ਼ਰਧਾਂਜ਼ਲੀ ਹੈ।
ਮੂਰਤੀ ਦੇ ਕਲਾਕਾਰ ਡੇਵ ਸ਼ੇਰੀਡਨ ਨੇ ਕਿਹਾ ਕਿ ਮੈਂ ਮਾਣ ਵੀ ਮਹਿਸੂਸ ਕਰ ਰਿਹਾ ਹਾਂ ਅਤੇ ਹੈਰਾਨੀ ਵੀ ਕਿ ਸਾਨੂੰ ਇਸਨੂੰ ਇਸ ਸ਼ਾਨਦਾਰ ਸਥਾਨ `ਤੇ ਰੱਖਣ ਦਾ ਮੌਕਾ ਮਿਲਿਆ ਹੈ। ਕਲਾਕਾਰਾਂ ਲਈ ਆਪਣੇ ਕੰਮ ਨੂੰ ਇਸ ਤਰ੍ਹਾਂ ਪੇਸ਼ ਕਰਣਾ ਇੱਕ ਸਪਨੇ ਦੇ ਸੱਚ ਹੋਣ ਵਰਗਾ ਹੈ।
ਘੋੜੇ ਨੂੰ ਅਪਰ ਕੈਨੇਡਾ ਵਿਲੇਜ ਦੇ ਪ੍ਰਵੇਸ਼ ਦੁਆਰ `ਤੇ ਰੱਖਿਆ ਗਿਆ ਹੈ ਅਤੇ ਨਿਰਮਾਤਾ ਡਾਨ ਕੁਕ ਅਨੁਸਾਰ ਇਹ ਕੈਨੇਡੀਅਨ ਇਤਿਹਾਸ ਵਿੱਚ ਘੋੜਿਆਂ ਦੁਆਰਾ ਨਿਭਾਈ ਗਈ ਭੂਮਿਕਾ ਦਾ ਸਬੂਤ ਹੈ।
ਜੇਕਰ ਤੁਸੀਂ 1800 ਦੇ ਦਹਾਕੇ ਵਿੱਚ ਵਾਪਿਸ ਜਾਂਦੇ ਹੋ ਤਾਂ ਕੈਨੇਡਾ ਵਿੱਚ ਸਾਡੀ ਦੁਨੀਆਂ ਅਤੇ ਹਰ ਜਗ੍ਹਾ ਘੋੜੇ ਹੋਣਗੇ ਅਤੇ ਇਹ ਹਰ ਪਰਿਵਾਰ ਦਾ ਇੱਕ ਵੱਡਾ ਹਿੱਸਾ ਹੁੰਦੇ ਸਨ। ਲੱਗਭੱਗ ਇੱਕ ਸਾਲ ਪਹਿਲਾਂ ਵਲੰਟੀਅਰਜ਼ ਦੇ ਇੱਕ ਸਮੂਹ ਨੇ ਮੂਰਤੀ ਲਈ ਪੈਸਾ ਜੁਟਾਉਣ ਲਈ ਸੇਂਟ ਲਾਰੇਂਸ ਪਾਰਕ ਕਮਿਸ਼ਨ ਨਾਲ ਭਾਈਵਾਲੀ ਕੀਤੀ।
ਉਨ੍ਹਾਂ ਨੇ 200,000 ਡਾਲਰ ਤੋਂ ਜਿ਼ਆਦਾ ਦੀ ਰਾਸ਼ੀ ਜੁਟਾਈ, ਜਿਸਦਾ ਸਿਹਰਾ ਇਸ ਖੇਤਰ ਦੇ ਘੋੜਾ ਪ੍ਰੇਮੀਆਂ ਨੂੰ ਜਾਂਦਾ ਹੈ।