Welcome to Canadian Punjabi Post
Follow us on

11

December 2024
ਬ੍ਰੈਕਿੰਗ ਖ਼ਬਰਾਂ :
ਜੀਟੀਏ ਦੇ ਘਰਾਂ ਵਿੱਚ ਦਾਖਲ ਹੋ ਕੇ ਲੁੱਟਾਂ ਕਰਨ ਵਾਲੇ ਆਪਰਾਧਿਕ ਨੈੱਟਵਰਕ ਦਾ ਪਰਦਾਫਾਸ਼, ਪ੍ਰੋਜੈਕਟ ਸਕਾਈਫਾਲ ਤਹਿਤ 17 ਮੁਲਜ਼ਮ ਗ੍ਰਿਫ਼ਤਾਰਓਂਟਾਰੀਓ ਦੀ ਔਰਤ ਨੂੰ ਟੈਕਸੀ ਘੋਟਾਲੇ `ਚ ਲੱਗਾ 14 ਹਜ਼ਾਰ ਡਾਲਰ ਦਾ ਚੂਨਾਪੁਲਿਸ ਨੇ ਟੋ ਟਰੱਕ ਡਰਾਈਵਰਾਂ ਖਿਲਾਫ 19 ਚਾਰਜਿਜ਼ ਲਗਾਏਧਨਖੜ ਖਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤੇ ਦਾ ਨੋਟਿਸ, 60 ਸੰਸਦ ਮੈਂਬਰਾਂ ਦਾ ਸਮਰਥਨਮੁੱਖ ਮੰਤਰੀ ਭਜਨਲਾਲ ਸੋਨੂੰ ਨਿਗਮ ਦਾ ਸ਼ੋਅ ਛੱਡਕੇ ਚੇ ਗਏ, ਤਾਂ ਸੋਨੂੰ ਨਿਗਮ ਹੋਏ ਨਾਰਾਜ਼ਝਾਰਖੰਡ 'ਚ ਨਾਬਾਲਿਗ ਬੇਟੀ ਸਮੇਤ ਮਾਂ ਨੂੰ ਜੁੱਤੀਆਂ-ਚੱਪਲਾਂ ਦੇ ਹਾਰ ਪਾ ਕੇ ਪਿੰਡ 'ਚ ਘੁੰਮਾਇਆਟਰੰਪ ਨੇ ਭਾਰਤੀ-ਅਮਰੀਕੀ ਵਕੀਲ ਹਰਮੀਤ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦਧਰਮ ਦੇ ਅਧਾਰ ’ਤੇ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ : ਸੁਪਰੀਮ ਕੋਰਟ
 
ਅਪਰਾਧ

ਮਹਿਲਾ ਰਿਅਲਟਰ ਦੇ ਕਤਲ ਦਾ ਸ਼ੱਕੀ ਮੁਲਜ਼ਮ ਭੱਜਿਆ ਹਾਂਗਕਾਂਗ

August 30, 2024 07:54 AM

ਟੋਰਾਂਟੋ, 30 ਅਗਸਤ (ਪੋਸਟ ਬਿਊਰੋ): ਬਾਰਡਰ ਏਜੰਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਓਂਟਾਰੀਓ ਰਿਅਲਟਰ ਦੇ ਕਤਲ ਵਿੱਚ ਫ੍ਰਸਟ ਡਿਗਰੀ ਕਤਲ ਲਈ ਲੋੜੀਂਦਾ ਵਿਅਕਤੀ ਮਾਰਖਮ-ਖੇਤਰ ਦੇ ਪੇਸ਼ੇ ਨਾਲ ਜੁੜਿਆ ਹੋਇਆ ਹੈ ਅਤੇ ਔਰਤ ਦੇ ਸੜੇ ਹੋਏ ਅੰਗ ਮਿਲਣ ਦੇ ਦਿਨ ਹੀ ਉਹ ਦੇਸ਼ ਤੋਂ ਭੱਜ ਗਿਆ ਸੀ।
ਪੁਲਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ 47 ਸਾਲਾ ਜਿਕਸਯੋਂਗ ਮਾਰਕੋ ਹੂ ਦੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ, ਜੋ ਮਾਰਖਮ ਦੀ ਰਿਅਲਟਰ ਯੁਕ-ਯਿੰਗ (ਅਨੀਤਾ) ਮੁਈ ਦੀ ਮੌਤ ਦੇ ਮਾਮਲੇ ਵਿੱਚ ਹੈ। ਉਸਦੇ ਪਰਿਵਾਰ ਵਲੋਂ ਲਾਪਤਾ ਹੋਣ ਦੀ ਰਿਪੋਰਟ ਤੋਂ ਤਿੰਨ ਦਿਨ ਬਾਅਦ ਉਸ ਦੇ ਸੜੇ ਹੋਏ ਅੰਗ 12 ਅਗਸਤ ਨੂੰ ਮਿਲੇ ਸਨ।
ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੱਸਿਆ ਕਿ ਹੂ 12 ਅਗਸਤ ਨੂੰ ਦੇਸ਼ ਛੱਡਕੇ ਭੱਜ ਗਿਆ ਸੀ।
ਯਾਰਕ ਖੇਤਰੀ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਾਂਚ ਕਰ ਰਹੀ ਹੈ ਕਿ ਦੋਵੇਂ ਕਿਵੇਂ ਆਪਸ ਵਿਚ ਸੰਪਰਕ ਵਿਚ ਸਨ।
ਕਾਂਸਟੇਬਲ ਲਿਸਾ ਮੋਸਕਾਲੁਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੀਬੀਐੱਸਏ ਨੇ ਪੁਸ਼ਟੀ ਕੀਤੀ ਹੈ ਕਿ ਹੂ ਦੇਸ਼ ਛੱਡਕੇ ਭੱਜ ਗਿਆ ਹੈ ਅਤੇ ਉਹ ਹਾਂਗਕਾਂਗ ਗਿਆ ਹੈ। ਇਸਦੇ ਬਾਵਜੂਦ ਜਾਂਚ ਜਾਰੀ ਹੈ। ਜਾਂਚਕਰਤਾ ਹਾਲੇ ਵੀ ਮੁਈ ਅਤੇ ਹੂ ਵਿਚਕਾਰ ਸੰਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

 
Have something to say? Post your comment