ਨਵੀਂ ਦਿੱਲੀ, 6 ਅਗਸਤ (ਪੋਸਟ ਬਿਊਰੋ): ਤੇਂਦੁਲਕਰ ਦੇ ਦੋਸਤ ਵਿਨੋਦ ਕਾਂਬਲੀ ਠੀਕ ਤਰ੍ਹਾਂ ਨਾਲ ਚੱਲ ਨਹੀਂ ਪਾ ਰਹੇ। ਵਿਨੋਦ ਕਾਂਬਲੀ ਦਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਤੁਰਨ-ਫਿਰਨ ਵਿੱਚ ਅਸਮਰੱਥ ਦਿਖਾਈ ਦੇ ਰਹੇ ਹਨ।
ਸਚਿਨ ਤੇਂਦੁਲਕਰ ਨਾਲ ਰਿਕਾਰਡ ਤੋੜ ਸਾਂਝੇਦਾਰੀ ਲਈ ਮਸ਼ਹੂਰ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇਨ੍ਹੀਂ ਦਿਨੀਂ ਆਪਣੀ ਜਿ਼ੰਦਗੀ ਦੇ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੇ ਹਨ। 52 ਸਾਲਾ ਕਾਂਬਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪਤਾ ਚਲਦਾ ਹੈ ਕਿ ਕਿ ਉਹ ਗੰਭੀਰ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ।