Welcome to Canadian Punjabi Post
Follow us on

01

July 2025
 
ਅੰਤਰਰਾਸ਼ਟਰੀ

ਏ.ਆਈ. ਮਾਡਲਾਂ ਦਾ ਵਿਸ਼ਵ ਦਾ ਪਹਿਲਾ ਸੁੰਦਰਤਾ ਮੁਕਾਬਲਾ: ਟਾਪ-10 ਵਿੱਚ ਭਾਰਤ ਦੀ ਏਆਈ ਜ਼ਾਰਾ

June 20, 2024 03:52 AM

ਨਵੀਂ ਦਿੱਲੀ, 20 ਜੂਨ (ਪੋਸਟ ਬਿਊਰੋ): ਮਿਸ ਵਰਲਡ ਅਤੇ ਮਿਸ ਯੂਨੀਵਰਸ ਵਰਗੇ ਬਿਊਟੀ ਪੇਜੈਂਟ ਤੋਂ ਬਾਅਦ ਹੁਣ ਦੁਨੀਆਂ ਦਾ ਪਹਿਲਾ ਏਆਈ ਬਿਊਟੀ ਪੇਜੈਂਟ ਹੋਣ ਜਾ ਰਿਹਾ ਹੈ। (World's first AI model beauty contest: India's AI Zara in top-10) ਫੋਰਬਸ ਦੀ ਰਿਪੋਰਟ ਅਨੁਸਾਰ, ਏਆਈ ਮਾਡਲਾਂ ਵਿੱਚ ਇਹ ਮੁਕਾਬਲਾ ਬ੍ਰਿਟੇਨ ਦੀ ਫੈਨਵਿਊ ਕੰਪਨੀ ਦੁਆਰਾ ਵਰਲਡ ਏਆਈ ਕ੍ਰਿਏਟਰ ਅਵਾਰਡਸ (ਡਬਲਯੂਏਆਈਸੀਏ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਦੋ ਏਆਈ ਜੱਜਾਂ ਤੋਂ ਇਲਾਵਾ, ਪੀਆਰ ਸਲਾਹਕਾਰ ਐਂਡਰਿਊ ਬਲੋਚ ਅਤੇ ਕਾਰੋਬਾਰੀ ਸੈਲੀ ਐਨ-ਫਾਵਸੇਟ ਵੀ ਇਸ ਮੁਕਾਬਲੇ ਵਿੱਚ ਜੱਜ ਵਜੋਂ ਮੌਜੂਦ ਹੋਣਗੇ। ਪ੍ਰਤੀਯੋਗਿਤਾ ਦੇ ਪਹਿਲੇ ਪੜਾਅ ਵਿੱਚ, 1500 ਪ੍ਰਤੀਭਾਗੀਆਂ ਵਿੱਚੋਂ ਚੋਟੀ ਦੇ 10 ਮਾਡਲਾਂ ਦੀ ਚੋਣ ਕੀਤੀ ਗਈ ਹੈ। ਹੁਣ ਪਹਿਲੀਆਂ 3 ਪੁਜ਼ੀਸ਼ਨਾਂ ਜਿੱਤਣ ਵਾਲੇ ਮਾਡਲਾਂ ਨੂੰ ਇਨਾਮ ਦਿੱਤਾ ਜਾਵੇਗਾ।
10.84 ਲੱਖ ਰੁਪਏ ਤੋਂ ਇਲਾਵਾ ਮਿਸ ਏਆਈ ਬਣਨ ਵਾਲੀ ਮਾਡਲ ਨੂੰ ਜਨ ਸੰਪਰਕ ਲਈ 4.17 ਲੱਖ ਰੁਪਏ ਦਿੱਤੇ ਜਾਣਗੇ। ਭਾਰਤ ਦੀ ਏਆਈ ਮਾਡਲ ਜ਼ਾਰਾ ਸ਼ਤਾਵਰੀ ਵੀ ਮੁਕਾਬਲੇ ਦੇ ਸਿਖਰਲੇ 10 ਪ੍ਰਤੀਭਾਗੀਆਂ ਵਿੱਚ ਸ਼ਾਮਿਲ ਹੈ। ਜ਼ਾਰਾ ਨੂੰ ਇੱਕ ਮੋਬਾਈਲ ਐਡ ਏਜੰਸੀ ਦੇ ਸਹਿ-ਸੰਸਥਾਪਕ ਰਾਹੁਲ ਚੌਧਰੀ ਦੁਆਰਾ ਬਣਾਇਆ ਗਿਆ ਸੀ।
ਜ਼ਾਰਾ ਇੱਕ ਸਿਹਤ ਅਤੇ ਤੰਦਰੁਸਤੀ ਪ੍ਰਭਾਵਕ ਹੈ। ਉਸ ਦਾ ਇੱਕ ਸੋਸ਼ਲ ਮੀਡੀਆ ਪੇਜ ਵੀ ਹੈ, ਜਿੱਥੇ ਉਹ ਸਿਹਤ ਅਤੇ ਫੈਸ਼ਨ ਨਾਲ ਸਬੰਧਤ ਟਿਪਸ ਦਿੰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 8 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਆਪਣੀਆਂ ਜਿ਼ਆਦਾਤਰ ਤਸਵੀਰਾਂ 'ਚ ਜ਼ਾਰਾ ਯੋਗਾ ਦੇ ਨਾਲ-ਨਾਲ ਸਿਹਤਮੰਦ ਖਾਣ-ਪੀਣ ਦੀਆਂ ਗੱਲਾਂ ਦੱਸ ਰਹੀ ਹੈ। ਜ਼ਾਰਾ ਇਸ ਸੁੰਦਰਤਾ ਏਜੰਟ ਵਿੱਚ ਏਸ਼ੀਆ ਤੋਂ ਚੁਣੇ ਗਏ 2 ਮਾਡਲਾਂ ਵਿੱਚੋਂ ਇੱਕ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ