Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਫਰਾਂਸ 'ਚ 12 ਸਾਲਾ ਯਹੂਦੀ ਲੜਕੀ ਨਾਲ ਸਮੂਹਿਕ ਬਲਾਤਕਾਰ

June 20, 2024 03:49 AM

ਪੈਰਿਸ, 20 ਜੂਨ (ਪੋਸਟ ਬਿਊਰੋ): ਫਰਾਂਸ 'ਚ 12 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਕਾਰਨ ਪੂਰੇ ਦੇਸ਼ 'ਚ ਗੁੱਸੇ ਦਾ ਮਾਹੌਲ ਹੈ। (Gangrape of a 12-year-old Jewish girl in France) ਦੋਸ਼ ਹੈ ਕਿ ਲੜਕੀ ਨਾਲ ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਉਹ ਯਹੂਦੀ ਸੀ। ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਿਲ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫਰਾਂਸ ਵਿੱਚ ਇਸ ਮਹੀਨੇ 30 ਜੂਨ ਨੂੰ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਵਾਪਰੀ ਇਸ ਘਟਨਾ ਕਾਰਨ ਦੋਵਾਂ ਭਾਈਚਾਰਿਆਂ ਵਿਚਾਲੇ ਤਣਾਅ ਵਧਣ ਦਾ ਖਤਰਾ ਹੈ। ਇਜ਼ਰਾਈਲ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਯਹੂਦੀ ਫਰਾਂਸ ਵਿਚ ਹਨ। ਯੂਰਪ ਵਿੱਚ, ਸਭ ਤੋਂ ਵੱਧ ਮੁਸਲਮਾਨ ਫਰਾਂਸ ਵਿੱਚ ਰਹਿੰਦੇ ਹਨ।
ਫਰਾਂਸ 24 ਦੀ ਰਿਪੋਰਟ ਮੁਤਾਬਕ ਇਹ ਘਟਨਾ ਪੈਰਿਸ ਨੇੜੇ ਕੋਰਬੀਵੋ ਸ਼ਹਿਰ ਦੀ ਹੈ। ਘਟਨਾ ਤੋਂ ਬਾਅਦ ਲੜਕੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਜਾਂਚ ਕੀਤੀ ਗਈ। ਇਸ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਸੀ।
ਨਾਬਾਲਿਗਾ ਨੇ ਪੁਲਸ ਨੂੰ ਦੱਸਿਆ ਕਿ ਸ਼ਨੀਵਾਰ ਸ਼ਾਮ ਜਦੋਂ ਉਹ ਆਪਣੇ ਦੋਸਤ ਨਾਲ ਘਰ ਦੇ ਨੇੜੇ ਪਾਰਕ 'ਚ ਬੈਠੀ ਸੀ ਤਾਂ ਤਿੰਨ ਲੜਕੇ ਉਸ ਦੇ ਨੇੜੇ ਆਏ। ਇਹ ਸਾਰੇ ਇੱਕ ਹੀ ਉਮਰ ਦੇ ਸਨ। ਉਹ ਉਸ ਨੂੰ ਘੜੀਸ ਕੇ ਇੱਕ ਸ਼ੈੱਡ ਕੋਲ ਲੈ ਗਏ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਦੌਰਾਨ ਉਹ ਯਹੂਦੀ ਵਿਰੋਧੀ ਟਿੱਪਣੀਆਂ ਵੀ ਕਰ ਰਹੇ ਸਨ।
ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਲੜਕਿਆਂ ਨੇ ਲੜਕੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਰਿਪੋਰਟਾਂ ਮੁਤਾਬਕ ਨਾਬਾਲਿਗ ਲੜਕੀ ਨੇ ਦੋ ਲੜਕਿਆਂ ਦੀ ਪਛਾਣ ਕੀਤੀ ਹੈ। ਇਸ ਤੋਂ ਬਾਅਦ ਤੀਜਾ ਲੜਕਾ ਵੀ ਫੜ੍ਹਿਆ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ