Welcome to Canadian Punjabi Post
Follow us on

10

July 2025
 
ਅੰਤਰਰਾਸ਼ਟਰੀ

ਕੋਰੋਨਾ ਵਰਗੀ ਮਹਾਮਾਰੀ ਦਾ ਫਿਰ ਆਉਣਾ ਯਕੀਨੀ : ਬ੍ਰਿਟਿਸ਼ ਵਿਗਿਆਨੀ ਦਾ ਦਾਅਵਾ

May 28, 2024 08:58 AM

-ਦੁਨੀਆਂ ਇਸ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ
ਲੰਡਨ, 28 ਮਈ (ਪੋਸਟ ਬਿਊਰੋ): ਬ੍ਰਿਟਿਸ਼ ਸਰਕਾਰ ਦੇ ਸਾਬਕਾ ਮੁੱਖ ਵਿਗਿਆਨਕ ਸਲਾਹਕਾਰ ਪੈਟਰਿਕ ਵੈਲੇਂਸ ਨੇ ਇਕ ਹੋਰ ਮਹਾਂਮਾਰੀ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਇਕ ਹੋਰ ਮਹਾਂਮਾਰੀ ਦਾ ਆਉਣਾ ਨਿਸ਼ਚਿਤ ਹੈ। ਸਾਬਕਾ ਵਿਗਿਆਨਕ ਸਲਾਹਕਾਰ ਨੇ ਆਉਣ ਵਾਲੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਵਰਗੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਹਾਲੇ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹਾਂ। ਬ੍ਰਿਟਿਸ਼ ਵੈੱਬਸਾਈਟ 'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ ਇਕ ਈਵੈਂਟ ਨੂੰ ਸੰਬੋਧਨ ਕਰਦੇ ਹੋਏ ਵੈਲੈਂਸ ਨੇ ਕਿਹਾ ਕਿ ਸਾਨੂੰ ਸ਼ੁਰੂਆਤ 'ਚ ਖਤਰਿਆਂ ਦਾ ਪਤਾ ਲਗਾਉਣ ਲਈ ਬਿਹਤਰ ਨਿਗਰਾਨੀ ਪ੍ਰਣਾਲੀ ਸਥਾਪਤ ਕਰਨ ਦੀ ਲੋੜ ਹੈ।
ਵੈਲੈਂਸ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਦੇਸ਼ ਵਿੱਚ ਚੋਣਾਂ ਹੋ ਰਹੀਆਂ ਹਨ। ਮਹਾਂਮਾਰੀ ਦੇ ਖਤਰੇ ਨੂੰ ਚੋਣਾਂ ਵਿੱਚ ਮੁੱਦਾ ਬਣਾਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਨੂੰ ਤੇਜ਼ ਡਾਇਗਨੌਸਟਿਕ ਟੈਸਟਾਂ ਅਤੇ ਮਹਾਮਾਰੀ ਦੀ ਸਥਿਤੀ ਵਿੱਚ ਵੈਕਸੀਨ ਨੂੰ ਜਲਦੀ ਉਪਲਬਧ ਕਰਾਉਣ ਵਰਗੀਆਂ ਚੀਜ਼ਾਂ 'ਤੇ ਕੰਮ ਕਰਨ ਦੀ ਸਲਾਹ ਦਿੱਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ