ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ): ਭੁਵਨੇਸ਼ਵਰ ਵਿੱਚ ਚੱਲ ਰਹੇ ਐਥਲੈਟਿਕਸ ਫੈਡਰੇਸ਼ਨ ਕੱਪ 2024 ਦੇ ਜੈਵਲਿਨ ਥਰੋਅ ਈਵੈਂਟ ਦੇ ਨਤੀਜੇ ਆ ਗਏ ਹਨ। ਭਾਰਤ ਦੇ ਸਟਾਰ ਅਥਲੀਟ ਅਤੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਵੀ ਇਸ ਵਿੱਚ ਹਿੱਸਾ ਲਿਆ ਅਤੇ ਸੋਨ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਨੀਰਜ ਤੋਂ ਇਲਾਵਾ ਕਿਸ਼ੋਰ ਜੇਨਾ ਅਤੇ ਡੀਪੀ ਮਨੂ ਨੇ ਵੀ ਭਾਗ ਲਿਆ।
ਨੀਰਜ ਅਤੇ ਜੇਨਾ ਪਹਿਲਾਂ ਹੀ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰ ਚੁੱਕੇ ਹਨ ਅਤੇ ਇਸ ਲਈ ਸਿੱਧੇ ਫਾਈਨਲ ਵਿੱਚ ਦਾਖਲ ਹੋਏ ਹਨ। ਨੀਰਜ ਨੇ 82.27 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਿਆ। ਜਦੋਂਕਿ, ਡੀਪੀ ਮਨੂ 82.06 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਦੂਜੇ ਸਥਾਨ ‘ਤੇ ਰਿਹਾ। ਉੱਤਮ ਪਾਟਿਲ ਨੇ 78.39 ਮੀਟਰ ਦੀ ਸਰਵੋਤਮ ਕੋਸਿ਼ਸ਼ ਨਾਲ ਕਾਂਸੀ ਦਾ ਤਮਗਾ ਜਿੱਤਿਆ।