Welcome to Canadian Punjabi Post
Follow us on

16

May 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਅਮਰੀਕਾ ਦੇ ਓਕਲਾਹੋਮਾ ਵਿੱਚ ਦੋ ਦਿਨਾਂ ਵਿੱਚ 35 ਟਾਰਨੇਡੋ ਆਏ, 4 ਮੌਤਾਂ, 500 ਘਰ ਹੋਏ ਤਬਾਹ

April 29, 2024 11:25 AM

ਓਕਲਾਹੋਮਾ, 29 ਅਪ੍ਰੈਲ (ਪੋਸਟ ਬਿਊਰੋ): ਅਮਰੀਕਾ ਦੇ ਆਇਓਵਾ ਅਤੇ ਓਕਲਾਹੋਮਾ ਰਾਜਾਂ ਵਿੱਚ ਪਿਛਲੇ ਦੋ ਦਿਨਾਂ ਵਿੱਚ 35 ਤੋਂ ਵੱਧ ਤੂਫ਼ਾਨ ਆਏ ਹਨ। ਜਾਣਕਾਰੀ ਮੁਤਾਬਕ ਤੂਫਾਨ ਕਾਰਨ ਹੁਣ ਤੱਕ ਇੱਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 100 ਤੋਂ ਵੱਧ ਲੋਕ ਜ਼ਖਮੀ ਹਨ।
ਤੂਫਾਨ ਕਾਰਨ ਇਕੱਲੇ ਸਲਫਰ ਸ਼ਹਿਰ ਵਿਚ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇੱਥੋਂ ਦੀਆਂ ਜਿ਼ਆਦਾਤਰ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਆਇਓਵਾ ਅਤੇ ਓਕਲਾਹੋਮਾ ਵਿੱਚ 500 ਤੋਂ ਵੱਧ ਘਰ ਤੂਫਾਨ ਨਾਲ ਤਬਾਹ ਹੋ ਗਏ ਹਨ।
ਓਕਲਾਹੋਮਾ ਦੇ ਗਵਰਨਰ ਕੇਵਿਨ ਸਟਿੱਟ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਤਬਾਹੀ ਮਚੀ ਹੋਈ ਹੈ। ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੋਇਆ ਹੈ। 20 ਹਜ਼ਾਰ ਤੋਂ ਵੱਧ ਘਰਾਂ ਵਿੱਚ ਬਿਜਲੀ ਚਲੀ ਗਈ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ ਇੱਕੋ ਸਮੇਂ 35 ਤੂਫਾਨ ਰਿਕਾਰਡ ਕੀਤੇ ਗਏ। ਜਦੋਂਕਿ ਸ਼ੁੱਕਰਵਾਰ ਨੂੰ ਇਹ ਅੰਕੜਾ 70 ਤੋਂ ਪਾਰ ਸੀ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਜੋਅ ਬਿਡੇਨ ਨੇ ਐਤਵਾਰ ਨੂੰ ਓਕਲਾਹੋਮਾ ਦੇ ਗਵਰਨਰ ਨਾਲ ਗੱਲ ਕੀਤੀ ਅਤੇ ਮੱਦਦ ਦਾ ਭਰੋਸਾ ਦਿੱਤਾ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਰਾਤ ਨੂੰ ਸ਼ਹਿਰ 'ਚ ਤੂਫਾਨ ਕਾਰਨ ਭਾਰੀ ਮੀਂਹ ਪਿਆ, ਜਿਸ ਕਾਰਨ ਇਲਾਕੇ 'ਚ ਹੜ੍ਹ ਆ ਗਿਆ। ਇਸ ਦੇ ਪ੍ਰਭਾਵ ਕਾਰਨ ਕਈ ਕਾਰਾਂ ਪਲਟ ਗਈਆਂ ਅਤੇ ਇਮਾਰਤਾਂ ਦੀਆਂ ਛੱਤਾਂ ਅਤੇ ਕੰਧਾਂ ਟੁੱਟ ਗਈਆਂ। ਇਸ ਤੋਂ ਬਾਅਦ ਲੋਕਾਂ ਦੀ ਮਦਦ ਲਈ ਐਮਰਜੈਂਸੀ ਟੀਮਾਂ ਭੇਜੀਆਂ ਗਈਆਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਲਜੀਰੀਆ ਵਿਚ 26 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ, ਗੁਆਂਢੀ ਨੇ ਹੀ ਕੀਤਾ ਸੀ ਅਗਵਾ ਯੂਕਰੇਨ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ 'ਰਾਕ ਏਂਥਮ 'ਰੌਕਿਨ ਇਨ ਦ ਫ੍ਰੀ ਵਰਲਡ' ਗਾਇਆ ਗਾਜ਼ਾ 'ਤੇ ਇਜ਼ਰਾਈਲੀ ਹਮਲੇ ਵਿਚ ਸਾਬਕਾ ਭਾਰਤੀ ਸੈਨਿਕ ਦੀ ਮੌਤ 'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦ ਜੇਕਰ ਵਿਰੋਧੀ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਵੇਗਾ : ਸੁਨਕ ਫਲੋਰੀਡਾ 'ਚ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ, 40 ਜ਼ਖਮੀ ਫਰਾਂਸ 'ਚ ਪੁਲਿਸ ਵੈਨ 'ਤੇ ਹਮਲਾ ਕਰਕੇ ਕੈਦੀ ਨੂੰ ਭਜਾ ਕੇ ਲੈ ਗਏ ਬੰਦੂਕਧਾਰੀ, 2 ਪੁਲਿਸ ਮੁਲਾਜ਼ਮਾਂ ਦੀ ਮੌਤ ਅਮਰੀਕੀ ਸੰਸਦ ਮੈਂਬਰ ਦਾ ਬਿਆਨ: ਇਜ਼ਰਾਈਲ ਗਾਜ਼ਾ 'ਤੇ ਸੁੱਟੇ ਪਰਮਾਣੂ ਬੰਬ ਇੰਡੋਨੇਸ਼ੀਆ 'ਚ ਹੜ੍ਹ ਨੇ ਮਚਾਈ ਤਬਾਹੀ, 37 ਲੋਕਾਂ ਦੀ ਮੌਤ ਪਾਕਿਸਤਾਨ ਵਾਲੇ ਪੰਜਾਬ 'ਚ ਪੁਲਿਸ ਨੇ ਚਾਰ ਅੱਤਵਾਦੀਆਂ ਨੂੰ ਕੀਤਾ ਢੇਰ