Welcome to Canadian Punjabi Post
Follow us on

05

May 2024
ਬ੍ਰੈਕਿੰਗ ਖ਼ਬਰਾਂ :
ਕਜ਼ਾਕਿਸਤਾਨ ਦੇ ਸਾਬਕਾ ਮੰਤਰੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ: ਨਿੱਝਰ ਕਤਲ ਕੇਸ 'ਚ ਗ੍ਰਿਫ਼ਤਾਰੀ ਉਨ੍ਹਾਂ ਦਾ ਅੰਦਰੂਨੀ ਮਾਮਲਾਬ੍ਰਾਜ਼ੀਲ ਵਿਚ ਭਾਰੀ ਮੀਂਹ ਤੇ ਹੜ੍ਹ ਕਾਰਨ 58 ਮੌਤਾਂ, 70 ਹਜ਼ਾਰ ਲੋਕ ਬੇਘਰਸੋਨੇ ਦੀ ਤਸਕਰੀ ਮਾਮਲੇ `ਚ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ ਨੇ ਦਿੱਤਾ ਅਸਤੀਫਾ, ਕੱਪੜਿਆਂ ਵਿੱਚ ਲੁਕਾਇਆ ਸੀ 25 ਕਿਲੋ ਸੋਨਾਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾ
 
ਪੰਜਾਬ

ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ

April 25, 2024 01:12 PM

*ਲੋਹਮਣੀ ਦਾ ਅੰਕ ਅਤੇ ਕਲਾਕਾਰ ਵੱਲੋ ਡਾ. ਸੁਰਜੀਤ ਬਰਾੜ ਵਿਸ਼ੇਸ ਅੰਕ ਰਿਲੀਜ਼, ਸਮਾਗਮ ਵਿਚ ਸੱਤ ਸਾਹਿਤਕ ਪੁਸਤਕਾਂ ਲੋਕ ਅਰਪਣ

*ਕਵੀ ਦਰਬਾਰ ਵਿਚ ਕਵੀਆਂ ਨੇ ਬੰਨ੍ਹਿਆ ਖੂਬ ਰੰਗ
ਮੋਗਾ, 25 ਅਪ੍ਰੈਲ (ਪੋਸਟ ਬਿਉਰੋ): ਬੀਤੇ ਦਿਨ ਅਦਾਰਾ ਲੋਹਮਣੀ ਅਤੇ ਅੰਤਰਰਾਸ਼ਟਰੀ ਲੇਖਕ ਪਾਠਕ ਮੰਚ ਵੱਲੋਂ, ਸਵ: ਨਛੱਤਰ ਕੌਰ ਗਿੱਲ ਦੀ ਯਾਦ ਵਿੱਚ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਮੋਹਨ

  

ਤਿਆਗੀ, ਡਾ ਅਰਵਿੰਦਰ ਕੌਰ ਕਾਕੜਾ, ਗੁਰਬਚਨ ਸਿੰਘ ਚਿੰਤਕ, ਕੰਵਰਜੀਤ ਸਿੰਘ ਭੱਠਲ, ਡਾ ਸੁਰਜੀਤ ਬਰਾੜ ਘੋਲੀਆ ਨੂੰ ਸਾਮਲ ਕੀਤਾ ਗਿਆ ਅਤੇ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਕੇ ਐਲ ਗਰਗ ਨੇ ਕੀਤੀ। ਮੁੱਖ ਮਹਿਮਾਨ ਡਾ ਮੋਹਨ ਤਿਆਗੀ ਨੇ 'ਸਮਕਾਲੀ ਪ੍ਰਸਥਿਤੀਆਂ ਅਤੇ ਪੰਜਾਬੀ ਕਵਿਤਾ' ਵਿਸ਼ੇ ਉੱਤੇ ਆਪਣਾ ਭਾਸ਼ਨ ਦਿੱਤਾ ਅਤੇ ਬੜੀ ਬਾਰੀਕੀ ਨਾਲ ਵਿਸ਼ੇ ਨੂੰ ਛੂਹਿਆ। ਉਨ੍ਹਾਂ ਕਿਹਾ ਕਿ ਲੇਖਕਾਂ ਨੂੰ ਇਸ ਕਿਸਮ ਦੀ ਕਵਿਤਾ ਰਚਣ ਦੀ ਲੋੜ ਹੈ ਜੋ ਲੋਕਾਈ ਨੂੰ ਚੇਤਨ ਕਰਦੀ ਹੋਵੇ ਅਤੇ ਸਮਾਜ ਨੂੰ ਨਰੋਈ ਸੇਧ ਦਿੰਦੀ ਹੋਵੇ। ਡਾ ਅਰਵਿੰਦਰ ਕੌਰ ਕਾਕੜਾ ਨੇ ਆਪਣੇ ਭਾਸ਼ਨ ਵਿੱਚ ਵਿਸ਼ੇ ਨੂੰ ਅੱਗੇ ਤੋਰਦਿਆਂ ਕਿਹਾ ਕਿ ਅਸਲ ਵਿੱਚ ਕਵਿਤਾ ਉਹ ਹੁੰਦੀ ਹੈ ਜਿਸ ਤੋਂ ਹਨ੍ਹੇਰੇ ਡਰਨ। ਹਨ੍ਹੇਰਿਆਂ ਦੇ ਨਾਲ ਖੜ੍ਹਨ ਵਾਲੀ ਕਵਿਤਾ, ਕਵਿਤਾ ਨਹੀਂ ਹੁੰਦੀ। ਗੁਰਮੇਲ ਸਿੰਘ ਬੌਡੇ ਨੇ ਲੋਹਮਣੀ ਦੇ ਸਫਰ ਅਤੇ ਸਵਰਗੀ ਨਛੱਤਰ ਕੌਰ ਗਿੱਲ ਦੀ ਸ਼ਖ਼ਸੀਅਤ ਬਾਰੇ ਬਾਖੂਬੀ ਚਾਨਣਾ ਪਾਇਆ। ਡਾ ਸੁਰਜੀਤ ਬਰਾੜ ਘੋਲੀਆ ਨੇ ਲੋਹਮਣੀ ਅਤੇ ਸਮਾਗਮ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ। ਅਦਾਰੇ ਦੇ ਮੁੱਖ ਅਹੁਦੇਦਾਰ ਜੰਗੀਰ ਖੋਖਰ ਨੇ ਕਿਹਾ ਕਿ ਲੋਹਮਣੀ ਨੂੰ ਅਗੇ ਚਲਾਉਣ ਲਈ ਨਵੀ ਬੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਗੁਰਦੀਪ ਲੋਪੋਂ, ਹਰਵਿੰਦਰ ਬਿਲਾਸਪੁਰ, ਚਰਨਜੀਤ ਸਮਾਲਸਰ, ਜੰਗੀਰ ਖੋਖਰ,ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, ਕਰਮਜੀਤ ਕੌਰ ਲੰਡੇ ਕੇ ਆਦਿ ਮੈਂਬਰ ਸ਼ਾਮਿਲ ਕੀਤੇ ਗਏ ਹਨ।
ਸਰੋਤਿਆਂ ਦੀ ਭਰਵੀਂ ਸ਼ਮੂਲੀਅਤ ਵਾਲੇ ਇਸ ਸਮਾਗਮ ਦੌਰਾਨ ਦੋ ਮੈਗਜ਼ੀਨ ਅਤੇ ਸੱਤ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਲੋਹਮਣੀ ਦੇ ਮੈਨੇਜਿੰਗ ਡਾਇਰੈਕਟਰ ਨਛੱਤਰ ਸਿੰਘ ਗਿੱਲ(ਕੈਨੇਡਾ) ਦੀਆਂ ਛੇ ਕਿਤਾਬਾਂ ਕਹਾਣੀ ਚਾਰ ਵਾਕਾਂ ਦੀ, ਕਥਾ ਤਿੰਨ ਅੱਖਰਾਂ ਦੀ, ਕੜਵਾ ਬਦਲਾ, ਚੱਕ ਦੋ ਬਟਾ ਚਾਰ ਅਤੇ ਟੁਰਲੇ ਵਾਲੀ ਪੱਗ, ਨੌਜਵਾਨ ਕਵਿੱਤਰੀ ਕਿਮਰਨ ਕੌਰ ਗਿੱਲ ਦੀ ਕਿਤਾਬ 'ਇਫਤ', ਲੋਹਮਣੀ ਦਾ ਨਵਾਂ ਅੰਕ ਅਤੇ ਮੈਗਜ਼ੀਨ 'ਕਲਾਕਾਰ' ਦਾ ਸੁਰਜੀਤ ਬਰਾੜ ਵਿਸ਼ੇਸ ਅੰਕ ਸ਼ਾਮਿਲ ਹਨ।
ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ ਮੋਹਨ ਤਿਆਗੀ, ਡਾ ਅਰਵਿੰਦਰ ਕੌਰ ਕਾਕੜਾ, ਗੁਰਬਚਨ ਸਿੰਘ ਚਿੰਤਕ, ਸਮਾਜ ਸੇਵੀ ਅਤੇ ਕਵਿੱਤਰੀ ਡਾ ਸਰਬਜੀਤ ਕੌਰ ਬਰਾੜ, ਅਮਰ ਘੋਲੀਆ ਅਤੇ ਕਿਮਰਨ ਕੌਰ ਦਾ ਵਿਸ਼ੇਸ਼ ਤੌਰ ਤੇ ਲੋਈਆਂ/ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਮਨਧੀਰ ਕੌਰ ਮੰਨੂ, ਮਾਲਕ ਅਤੇ ਸੰਚਾਲਕ ਰੇਡੀਓ/ ਟੀ ਵੀ ਆਪਣਾ, ਵਿੰਨੀਪੈਗ ਕਨੇਡਾ ਨੇ ਆਪਣਾ ਲਿਖਤੀ ਸੰਦੇਸ਼ ਭੇਜ ਕੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ, ਅਦਾਰਾ ਲੋਹਮਣੀ ਨਾਲ ਸਬੰਧਿਤ ਸਾਰੇ ਸਾਹਿਤਕਾਰਾਂ/ਲੇਖਕਾਂ ਨੂੰ ਰੇਡੀਓ/ਟੀ ਵੀ ਆਪਣਾ ਉੱਤੇ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ। ਸਮਾਗਮ ਪਹਿਲੇ ਭਾਗ ਵਿਚ ਚਰਨਜੀਤ ਸਮਾਲਸਰ ਨੇ ਮੰਚ ਸੰਚਾਲਨ ਕੀਤਾ ਤੇ ਸੁਰੂਆਤ ਸੋਨੀ ਮੋਗਾ ਦੇ ਗੀਤ ਨਾਲ ਹੋਈ।

ਸਮਾਗਮ ਦੇ ਦੂਸਰੇ ਭਾਗ ਵਿਚ 'ਕਵੀ ਦਰਬਾਰ' ਦੇ ਮੰਚ ਦਾ ਸੰਚਾਲਨ ਗੁਰਦੀਪ ਲੋਪੋਂ ਨੇ ਬਾਖੂਬੀ ਨਿਭਾਇਆ।ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਸੰਘਾ, ਗੁਰਦੇਵ ਸਿੰਘ ਦਰਦੀ, ਸੀਰਾ ਗਰੇਵਾਲ, ਪ੍ਰਸ਼ੋਤਮ ਪੱਤੋ, ਰਾਮ ਸਰੂਪ ਸ਼ਰਮਾ, ਡਾ ਤਰਸਪਾਲ ਕੌਰ ਬਰਨਾਲਾ, ਰਣਜੀਤ ਸਰਾਂਵਾਲੀ, ਧਾਮੀ ਗਿੱਲ, ਗੁਰਪ੍ਰੀਤ ਧਰਮਕੋਟ, ਹਰਜਿੰਦਰ ਕੌਰ ਗਿੱਲ, ਕਰਮ ਸਿੰਘ ਕਰਮ, ਹਰਭਜਨ ਸਿੰਘ ਨਾਗਰਾ, ਤਰਸੇਮ ਗੋਪੀ ਕਾ, ਅਵਤਾਰ ਸਮਾਲਸਰ, ਗੁਰਬਚਨ ਕਮਲ, ਜਸਵੰਤ ਰਾਊਕੇ, ਕਿਮਰਨ ਕੌਰ ਗਿੱਲ, ਜਗਦੀਸ਼ ਸਿੰਘ ਕਮਲ, ਅਮਰੀਕ ਸੈਦੋਕੇ,ਜਗਸੀਰ ਲੁਹਾਰਾ, ਕਮਲਜੀਤ ਧਾਲੀਵਾਲ, ਦਿਲਬਾਗ ਬੁੱਕਣਵਾਲਾ, ਡਾ ਸਰਬਜੀਤ ਕੌਰ ਬਰਾੜ, ਸੁਖਵਿੰਦਰ ਸਿੰਘ ਪਟਿਆਲਾ, ਲਾਲੀ ਟਿੱਬੇ, ਜੋਬਨ ਭੈਰੋਂ ਭੱਟੀ, ਗੁਰਪਿਆਰ ਹਰੀ ਨੌਂ, ਨਿਰਮਲ ਪੱਤੋ, ਪ੍ਰੇਮ ਕੁਮਾਰ, ਅਭਿਰਿਤ ਕੌਰ, ਜੀਵਨ ਸਿੰਘ ਹਾਣੀ, ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ, ਅਮਰਜੀਤ ਸਨੇਰਵੀ, ਲਖਵੀਰ ਕੋਮਲ, ਸ਼ਮਸ਼ੇਰ ਸਿੰਘ ਕੋਟ ਈਸੇ ਖਾਂ, ਆਤਮਾ ਸਿੰਘ ਆਲਮਗੀਰ, ਅਮਰਪ੍ਰੀਤ ਸਮਾਲਸਰ, ਉਜਾਗਰ ਸਿੰਘ ਮਾਨ ,ਸਾਗਰ ਸਫਰੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ । ਉਘੇ ਵਿਅੰਗਕਾਰ ਕੇ. ਐਲ ਗਰਗ ਨੇ ਸੰਖੇਪ ਜਿਹੇ ਪ੍ਰਭਾਵਸ਼ਾਲੀ ਪ੍ਰਧਾਨਗੀ ਭਾਸ਼ਨ ਦੌਰਾਨ ਕਿਹਾ ਕਿ ਅਦਾਰਾ ਲੋਹਮਣੀ ਸਾਹਿਤ ਦੇ ਖੇਤਰ ਵਿਚ ਨਿੱਗਰ ਕੰਮ ਕਰ ਰਿਹਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਅਤੇ ਮਾਨਤਾ ਦੇਣ ਦੀ ਲੋੜ ਹੈ। ਇਸ ਮੌਕੇ ਜਸਵੀਰ ਕਲਸੀ ,
ਗਿਆਨ ਸਿੰਘ ਸਾਬਕਾ ਡੀਪੀਆਰਓ , ਗੁਰਚਰਨ ਸਿੰਘ ਸੰਘਾ, ਕਰਮਜੀਤ ਕੌਰ ਲੰਢੇਕੇ, ਪਰਮਜੀਤ ਚੂਹੜਚੱਕ , ਬੇਅੰਤ ਸਿੰਘ ਮਾਣੂਕੇ, ਸੁਖਵਿੰਦਰ ਸਿੰਘ ਪਟਿਆਲਾ ਵਿਸ਼ੇਸ ਤੌਰ ਤੇ ਹਾਜ਼ਰ ਸਨ। ਹਰਵਿੰਦਰ ਬਿਲਾਸਪੁਰ ਨੇ ਮਹਿਮਾਨਾਂ ਦਾ ਸਮਾਗਮ ਪਹੁੰਚਣ ਅਤੇ ਰਚਨਾਵਾਂ ਪੇਸ ਕਰਨ ਵਾਲੇ ਲੇਖਕਾਂ ਤੇ ਸ਼ੋਭਾ ਵਧਾਉਣ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦਾ ਰਾਜਗੁਰੂ ਨਗਰ ਵਿਖੇ ਫੁੱਲਾਂ ਦੀ ਵਰਖਾ ਨਾਲ ਬਾਵਾ, ਜੱਸੋਵਾਲ ਅਤੇ ਜੰਗੀ ਨੇ ਕੀਤਾ ਸਵਾਗਤ 'ਜਾਗ ਭੈਣੇ ਜਾਗ' ਮੁਹਿੰਮ ਤਹਿਤ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਪਿੰਡਾਂ ਦੀਆਂ ਔਰਤਾਂ ਨੂੰ ਦੱਸੇਗਾ ਵੋਟ ਦੀ ਮਹੱਤਤਾ ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁੱਕਵੇਂ ਮਾਹੌਲ ਦੀ ਸਿਰਜਣਾ ਕਰੇਗਾ : ਸੁਖਬੀਰ ਸਿੰਘ ਬਾਦਲ ਜਗਰਾਉਂ 'ਚ ਬਾਇਓ ਗੈਸ ਫੈਕਟਰੀ ਲਗਾਉਣ ਖਿਲਾਫ ਲੋਕਾਂ ਦਾ ਵਿਰੋਧ, ਅਧਿਕਾਰੀਆਂ ਨੂੰ ਕੀਤੀ ਨਿਰਮਾਣ ਰੋਕਣ ਦੀ ਮੰਗ ਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪੂਰਨ ਤੌਰ `ਤੇ ਪਾਬੰਦੀ ਮਜ਼ਦੂਰ ਦਿਵਸ ਮੌਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਜ਼ਿਲ੍ਹੇ ਵਿੱਚ 11 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ "ਸ੍ਰੀ ਗੁਰੂ ਤੇਗ ਬਹਾਦਰ ਜੀ" ਦਾ ਪ੍ਰਕਾਸ਼ ਪੁਰਬ ਰਕਬਾ ਭਵਨ ਵਿਖੇ ਮਨਾਇਆ