Welcome to Canadian Punjabi Post
Follow us on

17

May 2024
ਬ੍ਰੈਕਿੰਗ ਖ਼ਬਰਾਂ :
ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤਈਡੀ ਪੀਐੱਮਐੱਲਏ ਐਕਟ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗਾ : ਸੁਪਰੀਮ ਕੋਰਟਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਕਾਹਲੋਂ ਭਾਜਪਾ ਵਿਚ ਹੋਏ ਸ਼ਾਮਿਲਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇਣ ਤਰਜੀਹ, ਪਨੀਰੀ ਵਾਲੇ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ ਗਰਮੀ ਵਧਣ ਕਾਰਨ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆ
 
ਪੰਜਾਬ

ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦਾ ਰਾਜਗੁਰੂ ਨਗਰ ਵਿਖੇ ਫੁੱਲਾਂ ਦੀ ਵਰਖਾ ਨਾਲ ਬਾਵਾ, ਜੱਸੋਵਾਲ ਅਤੇ ਜੰਗੀ ਨੇ ਕੀਤਾ ਸਵਾਗਤ

May 02, 2024 09:54 AM

-ਬਾਵਾ ਨੇ ਪੰਡਿਤ ਨਹਿਰੂ ਦੀ ਲਿਖੀ ਪੁਸਤਕ ਵਿਸ਼ਵ ਦਾ ਇਤਿਹਾਸ ਰਾਜਾ ਵੜਿੰਗ ਨੂੰ ਭੇਂਟ ਕੀਤੀ
ਲੁਧਿਆਣਾ, 2 ਮਈ (ਗਿਆਨ ਸਿੰਘ): ਅੱਜ ਸ਼ਹੀਦਾਂ ਦੀ ਯਾਦ ਵਿੱਚ ਵਸੇ ਰਾਜਗੁਰੂ ਨਗਰ ਵਿਖੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓ.ਬੀ.ਸੀ.) ਵਿਭਾਗ ਇੰਚਾਰਜ ਹਿਮਾਚਲ, ਯੂਥ ਨੇਤਾ ਅਮਰਿੰਦਰ ਸਿੰਘ ਜੱਸੋਵਾਲ ਅਤੇ ਸੀਨੀਅਰ ਨੇਤਾ ਜੋਗਿੰਦਰ ਜੰਗੀ ਨੇ ਸਾਥੀਆਂ ਸਮੇਤ ਫੁੱਲਾਂ ਦੀ ਵਰਖਾ ਕਰਕੇ ਹਾਰ ਪਾ ਕੇ, ਮਿਠਾਈਆਂ ਵੰਡ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਮਹਾਨ ਸਪੂਤ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਲੁਧਿਆਣਾ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਅਤੇ ਉਹਨਾਂ ਨਾਲ ਲੁਧਿਆਣਾ ਦੀ ਜਿੰਦ-ਜਾਨ ਭਾਰਤ ਭੂਸ਼ਣ ਆਸ਼ੂ ਐਕਟਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ, ਰਾਜਿਸਥਾਨ ਤੋਂ ਆਏ ਅਬਜਰਬਰ ਵਿਕਰਮ ਸੁਆਮੀ ਅਤੇ ਸਮੁੱਚੀ ਲੀਡਰਸ਼ਿਪ ਦਾ ਭਰਵਾਂ ਸਵਾਗਤ ਕੀਤਾ ਗਿਆ। ਵਰਕਰਾਂ ਦੇ ਹੱਥਾਂ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ, ਡਾ. ਮਨਮੋਹਣ ਸਿੰਘ, ਮਲਕ ਅਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਦਵਿੰਦਰ ਯਾਦਵ, ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦੀ ਫੋਟੋਆਂ ਲੱਗੀਆਂ ਤਖਤੀਆਂ ਫੜੀਆਂ ਹੋਈਆਂ ਸਨ। ਢੋਲ ਦੀ ਤਾਲ 'ਤੇ ਵਰਕਰ ਭੰਗੜੇ ਪਾ ਰਹੇ ਸਨ ਜੋ ਕਾਂਗਰਸ ਪਾਰਟੀ ਦੀ ਜਿੱਤ ਦਾ ਪ੍ਰਤੱਖ ਪ੍ਰਮਾਣ ਪੂਰੇ ਸ਼ਹਿਰ ਵਿੱਚ ਦਿਖਾਈ ਦੇ ਰਿਹਾ ਸੀ। ਇਸ ਸਮੇਂ ਲੱਡੂ ਵੀ ਵੰਡੇ ਗਏ।
ਇਸ ਸਮੇਂ ਬਾਵਾ ਨੇ ਕਿਹਾ ਕਿ ਕਾਂਗਰਸ ਦਾ ਹਰ ਨੇਤਾ ਅਤੇ ਵਰਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਲਈ ਪੂਰੇ ਉਤਸ਼ਾਹ ਅਤੇ ਜੋਸ਼ ਵਿੱਚ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਖਿਆਲੀ ਪੁਲਾਵ ਨਹੀਂ ਪਕਾਉਂਦੀ, ਭਾਜਪਾ ਦੀ ਤਰ੍ਹਾਂ। ਕਾਂਗਰਸ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਹੈ। ਇਸ ਵਿਸ਼ਵਾਸ ਨੂੰ ਭਾਰਤ ਦੇ ਲੋਕਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਨਿਆਂ ਯਾਤਰਾ ਸਮੇਂ ਦਿੱਤੇ ਪਿਆਰ ਸਤਿਕਾਰ ਅਤੇ ਲੱਖਾਂ ਲੋਕਾਂ ਦੇ ਜੋਸ਼ ਨੇ ਕਾਂਗਰਸ ਦੀ ਜਿੱਤ ਨੂੰ ਪੱਕਾ ਕਰ ਦਿੱਤਾ ਹੈ। ਇਸ ਸਮੇਂ ਬਾਵਾ ਨੇ ਸ. ਵੜਿੰਗ ਨੂੰ ਵਿਸ਼ਵ ਦਾ ਇਤਿਹਾਸ ਪੁਸਤਕ ਭੇਂ ਕੀਤੀ ਅਤੇ ਸ਼ਾਲ ਪਾ ਕੇ ਸਨਮਾਨਿਤ ਕੀਤਾ। ਇਸ ਸਮੇਂ ਅਮਨਿੰਦਰ ਸਿੰਘ ਜੀਤੀ, ਦਵਿੰਦਰ ਸਿੰਘ ਸਰਪੰਚ, ਹਰਜਿੰਦਰ ਸਿੰਘ ਟਰਾਂਸਪੋਰਟਰ, ਤਰਸੇਮ ਜਸੂਜਾ, ਪ੍ਰੀਤਕਮਲ ਸਿੰਘ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ, ਇਕਬਾਲ ਸਿੰਘ ਰਿਐਤ, ਜਗਦੀਪ ਸਿੰਘ ਲੋਟੇ, ਹਰਵਿੰਦਰ ਸਿੰਘ ਜੱਸੋਵਾਲ, ਮਨਜੀਤ ਸਿੰਘ ਗੋਰਾ, ਧਰਮਿੰਦਰ ਬੇਦੀ, ਸੰਜੇ ਠਾਕੁਰ, ਗੁਰਜਸ ਸੰਧੂ, ਪ੍ਰਭਸ਼ਰਨ ਬਰਾੜ, ਗੁਰਪ੍ਰੀਤ ਸੇਖੋਂ, ਹਰਮੀਤ ਗਿੱਲ, ਅਰਜੁਨ ਬਾਵਾ ਆਦਿ ਹਾਜ਼ਰ ਸਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਕਾਹਲੋਂ ਭਾਜਪਾ ਵਿਚ ਹੋਏ ਸ਼ਾਮਿਲ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇਣ ਤਰਜੀਹ, ਪਨੀਰੀ ਵਾਲੇ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ ਗਰਮੀ ਵਧਣ ਕਾਰਨ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕਿਹਾ- ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਤੁਹਾਡਾ ਸਾਥ ਲੈਣ ਆਇਆ ਹਾਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਕੀਤੇ ਸ਼ਰਧਾ ਦੇ ਫੁੱਲ ਭੇਟ ਵਾਤਾਵਰਣ ਨੂੰ ਹਰਾ-ਭਰਾ ਰੱਖਣ ਦਾ ਸੁਨੇਹਾ ਦੇਣਗੇ ਗਰੀਨ ਪੋਲਿੰਗ ਬੂਥ ਧਾਰਮਿਕ ਚਿੰਨ੍ਹ, ਤਸਵੀਰ ਦਾ ਸਹਾਰਾ ਲੈ ਕੇ ਵੋਟਾਂ ਮੰਗਣ ਤੇ ਹੋਵੇਗੀ ਸਖਤ ਕਾਰਵਾਈ : ਰਿਟਰਨਿੰਗ ਅਫ਼ਸਰ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਲੁਧਿਆਣਾ ਦੇ ਜੰਮਪਲ ਭਾਰਤ ਦੇ ਮਹਾਨ ਸਪੂਤ ਸੁਖਦੇਵ ਨੇ ਕੁਰਬਾਨੀ ਦੇਸ਼ ਵਾਸੀਆਂ ਲਈ ਦਿੱਤੀ ਕਿ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ : ਬਾਵਾ