ਟੋਰਾਂਟੋ, 18 ਅਪਰੈਲ (ਪੋਸਟ ਬਿਊਰੋ) : ਵੀਰਵਾਰ ਨੂੰ ਜੀਟੀਏ ਦੇ ਡਰਾਈਵਰ ਜਦੋਂ ਉੱਠਣਗੇ ਤਾਂ ਗੈਸ ਦੀਆਂ ਕੀਮਤਾਂ ਵਿੱਚ 14 ਸੈਂਟ ਦਾ ਵਾਧਾ ਹੋ ਚੁੱਕਿਆ ਹੋਵੇਗਾ।
ਐਨ-ਪ੍ਰੋਇੰਟਰਨੈਸ਼ਨਲ ਇਨਕਾਰਪੋਰੇਸ਼ਨ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲੋਕਲ ਸਟੇਸ਼ਨਾਂ ਉੱਤੇ ਗੈਸ ਦੀਆਂ ਕੀਮਤਾਂ ਵੱਧ ਕੇ 178·9 ਸੈਂਟ ਪ੍ਰਤੀ ਲੀਟਰ ਹੋ ਜਾਣਗੀਆਂ। ਬੁੱਧਵਾਰ ਨੂੰ ਗੈਸ ਦੀ ਕੀਮਤਾਂ 164·9 ਸੈਂਟ ਪ੍ਰਤੀ ਲੀਟਰ ਸੀ। ਪਿਛਲੀ ਵਾਰੀ ਗੈਸ ਦੀਆਂ ਕੀਮਤਾਂ ਵਿੱਚ ਐਨਾ ਵਾਧਾ ਅਕਤੂਬਰ 2022 ਵਿੱਚ ਵੇਖਣ ਨੂੰ ਮਿਲਿਆ ਸੀ।
ਮੈਕਨਾਈਟ ਨੇ ਆਖਿਆ ਕਿ ਹੋਲਸੇਲ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੀ ਗੈਸੋਲੀਨ ਦੀਆਂ ਕੀਮਤਾਂ ਵਿੱਚ ਇਹ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ 0·4 ਸੈਂਟ ਦਾ ਵਾਧਾ ਵੇਖਣ ਨੂੰ ਮਿਲੇਗਾ।