Welcome to Canadian Punjabi Post
Follow us on

24

February 2024
ਬ੍ਰੈਕਿੰਗ ਖ਼ਬਰਾਂ :
ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਸੀ ਨੌਕਰੀ 'ਤੇ, ਲੱਗਾ ਸੱਤ ਸਾਲਾਂ ਦੀ ਪਾਬੰਦੀਖਨੌਰੀ ਸਰਹੱਦ 'ਤੇ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਨਿਰੰਜਨ ਦਾਸ ਜੀ ਦੀ ਸਿਹਤ ਵਿਗੜੀ, ਡਾਕਟਰਾਂ ਅਨੁਸਾਰ ਹੁਣ ਠੀਕਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਸਿੱਖ ਪੁਲਿਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਲੀਡਰਸ਼ਿਪ ਦੀ ਕੀਤੀ ਸਖ਼ਤ ਅਲੋਚਨਾਨਗਰ ਨਿਗਮ ਮੁਲਾਜ਼ਮਾਂ ਦੇ ਨਾਮ 'ਤੇ 30 ਹਜ਼ਾਰ ਦੀ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਵੱਲੋਂ ਕਾਬੂਮੰਤਰੀ ਬਲਬੀਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲਪ੍ਰਧਾਨ ਮੰਤਰੀ ਨਰੰਦਰ ਮੋਦੀ ਨੇ ਜੰਮੂ ਵਿੱਚ 32000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
 
ਅੰਤਰਰਾਸ਼ਟਰੀ

ਭਾਰਤ ਅਤੇ ਕੀਨੀਆ ਮਿਲ ਕੇ ਸਮੁੰਦਰੀ ਡਾਕੂਆਂ ਨਾਲ ਲੜਨਗੇ, ਪ੍ਰਧਾਨ ਮੰਤਰੀ ਮੋਦੀ ਅਤੇ ਕੀਨੀਆ ਦੇ ਰਾਸ਼ਟਰਪਤੀ ਨੇ ਕੀਤੀ ਚਰਚਾ

December 05, 2023 03:18 PM

ਨਵੀਂ ਦਿੱਲੀ, 5 ਦਸੰਬਰ (ਪੋਸਟ ਬਿਊਰੋ): ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਸਮੋਆ ਰੂਟੋ ਤਿੰਨ ਦਿਨਾਂ ਸਟੇਟ ਵਿਜਿ਼ਟ 'ਤੇ ਭਾਰਤ ਆਏ ਹਨ। ਇਸ ਦੌਰਾਨ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਦੇ ਸਮੇਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਦੋਨਾਂ ਆਗੂਆਂ ਨੇ ਸਾਂਝਾ ਬਿਆਨ ਜਾਰੀ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੰਬਈ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੰਦਰ ਸਾਡੇ ਸਬੰਧਾਂ ਦਾ ਗਵਾਹ ਰਿਹਾ ਹੈ।
ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰੀ ਡਾਕੂ ਅਤੇ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਕੀਨੀਆ ਅਤੇ ਭਾਰਤ ਦਰਮਿਆਨ ਸਹਿਯੋਗ ਵਧਾਉਣ ਦੀ ਗੱਲ ਕੀਤੀ। ਦਰਅਸਲ, ਸੋਮਾਲੀ ਸਮੁੰਦਰੀ ਡਾਕੂਆਂ ਨੇ ਹਿੰਦ ਮਹਾਸਾਗਰ ਅਤੇ ਅਰਬ ਦੀ ਖਾੜੀ ਵਿਚ ਸੈਂਕੜੇ ਜਹਾਜ਼ਾਂ 'ਤੇ ਹਮਲਾ ਕੀਤਾ ਹੈ। ਕਈ ਵਾਰ ਭਾਰਤੀ ਮਲਾਹ ਵੀ ਨਿਸ਼ਾਨਾ ਬਣ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਅਤੇ ਕੀਨੀਆ ਪੁਲਾੜ ਅਤੇ ਰੱਖਿਆ ਖੇਤਰ ਵਿੱਚ ਸਾਂਝੇਦਾਰੀ ਵਧਾਉਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੀ ਸਦੀ ਵਿੱਚ ਅਸੀਂ ਮਿਲ ਕੇ ਬਸਤੀਵਾਦ ਦਾ ਵਿਰੋਧ ਕੀਤਾ ਸੀ। ਸਾਡਾ ਇੱਕ ਸਾਂਝਾ ਅਤੀਤ ਹੈ ਅਤੇ ਸਾਡਾ ਭਵਿੱਖ ਵੀ ਹੈ। ਅੱਤਵਾਦ ਮਨੁੱਖਤਾ ਵਿਰੁੱਧ ਸਭ ਤੋਂ ਵੱਡੀ ਚੁਣੌਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੀਨੀਆ ਵਿੱਚ ਭਾਰਤੀ ਮੂਲ ਦੇ 80 ਹਜ਼ਾਰ ਲੋਕ ਰਹਿੰਦੇ ਹਨ। ਇਹ ਉਨ੍ਹਾਂ ਲਈ ਦੂਜੇ ਘਰ ਵਾਂਗ ਹੈ। ਇਸ 'ਤੇ ਕੀਨੀਆ ਦੇ ਰਾਸ਼ਟਰਪਤੀ ਰੂਟੋ ਨੇ ਕਿਹਾ ਕਿ ਅਸੀਂ 2017 ਵਿਚ ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਹੈ। ਹੁਣ ਕੀਨੀਆ ਉਨ੍ਹਾਂ ਦਾ ਦੂਜਾ ਨਹੀਂ ਸਗੋਂ ਉਨ੍ਹਾਂ ਦਾ ਪਹਿਲਾ ਘਰ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੌਂਕਰੀਟ ਨਾਲ ਭਰੇ ਕੰਟੇਨਰ ਤੇ ਸੂਟਕੇਸ ਵਿੱਚੋਂ ਮਿਲੀਆਂ ਦੋ ਲਾਪਤਾ ਬੱਚਿਆਂ ਦੀਆਂ ਲਾਸ਼ਾਂ ਸੀਰੀਆ 'ਚ ਇਜ਼ਰਾਇਲੀ ਫੌਜ ਦੇ ਘਾਤਕ ਹਮਲੇ ਵਿਚ 2 ਲੋਕਾਂ ਦੀ ਮੌਤ ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਸੀ ਨੌਕਰੀ 'ਤੇ, ਲੱਗਾ ਸੱਤ ਸਾਲਾਂ ਦੀ ਪਾਬੰਦੀ ਚੀਨ 'ਚ ਰੇਤੀਲੇ ਤੂਫਾਨ ਦੀ ਮਚਾਈ ਤਬਾਹੀ,ਵਿਜ਼ੀਬਿਲਟੀ ਵੀ ਹੋਈ ਘੱਟ ਪੁਤਿਨ ਨੇ ਕਿਮ ਜੋਂਗ ਨੂੰ ਗਿਫ਼ਟ ਕੀਤੀ 4 ਕਰੋੜ ਦੀ ਲਗਜ਼ਰੀ ਕਾਰ ਹਿਜਾਬ ਪਾ ਕੇ ਖੇਡਣ ਵਾਲੀ ਰਹੀਮੀ ਉਲੰਪਿਕ 'ਚ ਕਰੇਗੀ ਆਸਟ੍ਰੇਲੀਆ ਦੀ ਨੁਮਾਇੰਦਗੀ ਪਾਕਿਸਤਾਨ ਵਿਚ ਅੰਡਰਵਰਲਡ ਡਾਨ ਆਮਿਰ ਬਲਾਜ਼ ਟੀਪੂ ਨੂੰ ਵਿਆਹ ਸਮਾਗਮ 'ਚ ਮਾਰੀ ਗੋਲੀ, ਹੋਈ ਮੌਤ ਪਾਸਪੋਰਟ ਰੈਂਕਿੰਗ ਜਾਰੀ: ਭਾਰਤ 85ਵੇਂ ਸਥਾਨ 'ਤੇ, ਜਾਪਾਨ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਜਰਮਨੀ ਦਾ ਪਾਸਪੋਰਟ ਸਭਤੋਂ ਸ਼ਕਤੀਸ਼ਾਲੀ ਤਾਲਿਬਾਨ ਸਰਕਾਰ ਦਾ ਨਵਾਂ ਹੁਕਮ: ਜਿਉਂਦੇ ਬੰਦਿਆਂ ਅਤੇ ਜਾਨਵਰਾਂ ਦੀ ਫੋਟੋ ਖਿੱਚਣ `ਤੇ ਪਾਬੰਦੀ ਯੂਕਰੇਨ ਨੇ ਰੂਸ ਦੇ ਸ਼ਹਿਰ ਬੇਲਗੋਰੋਡ 'ਤੇ ਕੀਤਾ ਵੱਡਾ ਹਮਲਾ, 5 ਦੀ ਮੌਤ