Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਕੈਨੇਡਾ

ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ 19 ਅੰਕਾਂ ਦਾ ਹੋਇਆ ਵਾਧਾ, ਲਿਬਰਲ ਤੇ ਐਨਡੀਪੀ ਬਰਾਬਰ

November 30, 2023 10:09 PM

ਓਟਵਾ, 30 ਨਵੰਬਰ (ਪੋਸਟ ਬਿਊਰੋ) : ਨੈਨੋਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਘੱਟ ਗਿਣਤੀ ਲਿਬਰਲ ਸਰਕਾਰ ਤੇ ਉਨ੍ਹਾਂ ਦੀ ਕੌਨਫੀਡੈਂਸ ਐਂਡ ਸਪਲਾਈ ਭਾਈਵਾਲ ਐਨਡੀਪੀ ਨੂੰ ਬਰਾਬਰ ਸਮਰਥਨ ਮਿਲ ਰਿਹਾ ਹੈ ਜਦਕਿ ਕੰਜ਼ਰਵੇਟਿਵ ਇਸ ਸਮੇਂ 19 ਅੰਕਾਂ ਦੀ ਲੀਡ ਨਾਲ ਸੱਭ ਤੋਂ ਅੱਗੇ ਚੱਲ ਰਹੇ ਹਨ।
ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਆਖਿਆ ਕਿ ਜੇ ਲਿਬਰਲ ਅਗਲੀਆਂ ਫੈਡਰਲ ਚੋਣਾਂ ਵਿੱਚ ਜਿੱਤਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 2024 ਵਿੱਚ ਦਾਖਲ ਹੋਣ ਸਮੇਂ ਸਾਰਾ ਕੁੱਝ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਹੋਵੇਗਾ। ਇੱਕ ਇੰਟਰਵਿਊ ਵਿੱਚ ਨਿੱਕ ਨੈਨੋਜ਼ ਨੇ ਆਖਿਆ ਕਿ ਅਜਿਹਾ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣ ਕੇ ਵੀ ਹੋ ਸਕਦਾ ਹੈ ਤੇ ਜਾਂ ਫਿਰ ਜਸਟਿਨ ਟਰੂਡੋ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਅਜਿਹਾ ਕਿਉਂ ਮੰਨਦੇ ਹਨ ਕਿ ਉਹ ਇੱਕ ਹੋਰ ਜਿੱਤ ਦੇ ਹੱਕਦਾਰ ਹਨ।
ਨੈਨੋਜ਼ ਨੇ ਦੱਸਿਆ ਕਿ ਇਸ ਸਮੇਂ ਕੰਜ਼ਰਵੇਟਿਵਾਂ ਨੂੰ 41 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ, ਜੋ ਕਿ ਪਿਛਲੇ ਚਾਰ ਹਫਤਿਆਂ ਤੋਂ ਤਿੰਨ ਅੰਕ ਵੱਧ ਹੈ ਜਦਕਿ ਲਿਬਰਲਾਂ ਨੂੰ 22 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਜੋ ਤਿੰਨ ਅੰਕ ਘੱਟ ਹੈ ਇਸੇ ਤਰ੍ਹਾਂ ਐਨਡੀਪੀ ਨੂੰ ਦੋ ਅੰਕਾਂ ਦਾ ਫਾਇਦਾ ਹੋਇਆ ਹੈ ਤੇ ਉਨ੍ਹਾਂ ਨੂੰ 22 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਬਾਕੀ ਪਾਰਟੀਆਂ ਵਿੱਚੋਂ ਬਲਾਕ ਕਿਊਬਿਕੁਆ ਨੂੰ 6·1 ਫੀ ਸਦੀ ਸਮਰਥਨ ਮਿਲ ਰਿਹਾ ਹੈ, ਗ੍ਰੀਨ ਪਾਰਟੀ ਨੂੰ 5·5 ਫੀ ਸਦੀ ਤੇ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਦੋ ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ।
ਨੈਨੋਜ਼ ਨੇ ਆਖਿਆ ਕਿ ਤਾਜ਼ਾ ਅੰਕੜੇ ਤੇ ਰੁਝਾਨ ਇਹ ਦੱਸਦਾ ਹੈ ਕਿ ਕੰਜ਼ਰਵੇਟਿਵ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਜਦਕਿ ਲਿਬਰਲਾਂ ਦੀ ਹਰਮਨਪਿਆਰਤਾ ਘੱਟਦੀ ਜਾ ਰਹੀ ਹੈ ਤੇ ਉਹ ਆਪਣੇ ਤੋਂ ਪਿੱਛੇ ਚੱਲ ਰਹੀ ਐਨਡੀਪੀ ਦੇ ਬਰਾਬਰ ਆ ਗਏ ਹਨ। ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਲਿਬਰਲ ਉਸ ਸਮੇਂ ਐਨਡੀਪੀ ਦੇ ਬਰਾਬਰ ਆਏ ਸਨ ਜਦੋਂ ਮਾਈਕਲ ਇਗਨੇਟਿਫ ਲਿਬਰਲ ਆਗੂ ਸਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦ ਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਦਾ ਵੱਡਾ ਬਿਆਨ: ਕਿਹਾ- ਖਾਲਿਸਤਾਨੀਆਂ ਨੇ ਦੇਸ਼ ਨੂੰ ਕੀਤਾ ਪ੍ਰਦੂਸਿ਼ਤ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੀਤੀ ਕਟੌਤੀ ਕਨਾਟਾ `ਚ ਟ੍ਰੈਫਿਕ ਰੋਕਣ ਤੋਂ ਬਾਅਦ G1 ਚਾਲਕ `ਤੇ ਲੱਗੇ ਚਾਰਜਿਜ ਟਰੂਡੋ, ਫਰੀਲੈਂਡ ਅਤੇ ਜਗਮੀਤ ਸਿੰਘ ਨੂੰ ਜਾਨੋਂ ਮਾਰਨੇ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋ ਵਿਅਕਤੀ ਦੋਸ਼ੀ ਪਾਏ ਗਏ਼ ਇੰਗਲਿਸ਼ ਬੇ ਵਿੱਚ ਇਕ ਹੋਰ ਔਰਤ ਮ੍ਰਿਤਕ ਮਿਲੀ 2024 ਵਿੱਚ ਹੁਣ ਤੱਕ ਓਟਵਾ ਵਿੱਚ 900 ਵਾਹਨ ਹੋਏ ਚੋਰੀ ਹੋਏ 23 ਸਾਲਾ ਡਰਾਈਵਰ `ਤੇ ਪੈਰੀ ਸਾਊਂਡ ਕੋਲ ਭਿਆਨਕ ਹਾਦਸੇ ਵਿੱਚ ਚਾਰਜਿਜ਼ ਲਗਾਏ, ਹਾਦਸੇ ਵਿਚ ਤਿੰਨ ਲੋਕਾਂ ਦੀ ਹੋ ਗਈ ਸੀ ਮੌਤ ਦੋ-ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਜ ਦਰਾਂ ਵਿੱਚ ਕਮੀ ਦੀ ਜ਼ਰੂਰਤ : ਸਰਵੇ