ਮੁੰਬਈ, 26 ਨਵੰਬਰ (ਪੋਸਟ ਬਿਊਰੋ): ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਆਈ.ਪੀ.ਐੱਲ. ਦੇ ਇਸ ਸੀਜ਼ਨ ਵਿੱਚ ਚੇਨੱਈ ਸੁਪਰ ਕਿੰਗਜ਼ (ਸੀਐੱਸਕੇ) ਦੀ ਕਪਤਾਨੀ ਕਰਨਗੇ, ਜਦੋਂਕਿ ਹਾਰਦਿਕ ਪੰਡਯਾ ਗੁਜਰਾਤ ਟਾਈਟਨਸ (ਜੀ.ਟੀ.) ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਫ੍ਰੈਂਚਾਇਜ਼ੀ ਨੇ 2024 ਲਈ ਆਪਣੇ ਰਿਟੇਨ ਅਤੇ ਜਾਰੀ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਐਤਵਾਰ ਨੂੰ ਰਿਟੇਨ ਅਤੇ ਰਿਲੀਜ਼ ਦੀ ਆਖਰੀ ਤਾਰੀਖ ਸੀ।
ਇਸ ਸੀਜ਼ਨ ਵਿੱਚ 2 ਵੱਡੀਆਂ ਟ੍ਰਡਿੰਗ ਹੋਈਆਂ ਹਨ। ਉਨ੍ਹਾਂ ਵਿੱਚੋਂ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੇ ਸ਼ਾਹਬਾਜ਼ ਅਹਿਮਦ ਦੀ ਥਾਂ ਰਾਜਸਥਾਨ ਰਾਇਲਜ਼ (ਆਰਆਰ) ਨੂੰ ਮਯੰਕ ਡਾਗਰ ਲਈ, ਜਦੋਂ ਕਿ ਲਖਨਊ ਸੁਪਰਜਾਇੰਟਸ (ਐਲਐਸਜੀ) ਨੇ ਅਵੇਸ਼ ਖ਼ਾਨ ਦੀ ਥਾਂ ਆਰਆਰ ਦੇ ਦੇਵਦੱਤ ਪਡਿੱਕਲ ਨੂੰ ਸ਼ਾਮਿਲ ਕੀਤਾ। ਬੇਨ ਸਟੋਕਸ ਅਤੇ ਜੋ ਰੂਟ ਨੇ ਇਸ ਸੀਜ਼ਨ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।
ਸ਼ਾਰਦੁਲ ਠਾਕੁਰ ਅਤੇ ਜੋ ਰੂਟ ਵਰਗੇ ਖਿਡਾਰੀਆਂ ਨੂੰ ਇਸ ਸੀਜ਼ਨ ਲਈ ਛੱਡ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਸਾਰਿਆਂ ਨੂੰ 19 ਦਸੰਬਰ ਨੂੰ ਹੋਣ ਵਾਲੀ ਨਿਲਾਮੀ ਵਿਚ ਉਤਰਣਾ ਹੋਵੇਗਾ।
2023 ਦੀ ਟਰਾਫੀ ਜਿੱਤਣ ਤੋਂ ਬਾਅਦ ਧੋਨੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੌਕਾ ਦੇਖਦੇ ਹੋ, ਤਾਂ ਇਹ ਸੰਨਿਆਸ ਦਾ ਐਲਾਨ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਸਾਰਿਆਂ ਦਾ ਧੰਨਵਾਦ ਕਰਕੇ ਸੰਨਿਆਸ ਲੈਣਾ ਮੇਰੇ ਲਈ ਆਸਾਨ ਹੈ। ਜਦੋਂਕਿ 9 ਮਹੀਨੇ ਸਖ਼ਤ ਮਿਹਨਤ ਕਰਨੀ ਅਤੇ ਇੱਕ ਹੋਰ ਆਈਪੀਐਲ ਸੀਜ਼ਨ ਖੇਡਣਾ ਔਖਾ ਕੰਮ ਹੈ। ਇਹ ਮੇਰੇ ਵੱਲੋਂ ਇੱਕ ਤੋਹਫ਼ਾ ਹੋਵੇਗਾ। ਇਹ ਮੇਰੇ ਸਰੀਰ ਲਈ ਆਸਾਨ ਨਹੀਂ ਹੋਵੇਗਾ।"
ਟਰਾਫੀ ਜਿੱਤਣ ਤੋਂ ਬਾਅਦ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਧੋਨੀ ਨੂੰ ਪੁੱਛਿਆ ਕਿ ਕੀ ਇਹ ਤੁਹਾਡਾ ਆਖਰੀ ਸੀਜ਼ਨ ਸੀ? ਧੋਨੀ ਨੇ ਕਿਹਾ- ਫਿਟਨੈੱਸ ਸਹੀ ਰੱਖਣੀ ਪੈਂਦੀ ਹੈ।