Welcome to Canadian Punjabi Post
Follow us on

24

February 2024
ਬ੍ਰੈਕਿੰਗ ਖ਼ਬਰਾਂ :
ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਸੀ ਨੌਕਰੀ 'ਤੇ, ਲੱਗਾ ਸੱਤ ਸਾਲਾਂ ਦੀ ਪਾਬੰਦੀਖਨੌਰੀ ਸਰਹੱਦ 'ਤੇ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਨਿਰੰਜਨ ਦਾਸ ਜੀ ਦੀ ਸਿਹਤ ਵਿਗੜੀ, ਡਾਕਟਰਾਂ ਅਨੁਸਾਰ ਹੁਣ ਠੀਕਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਸਿੱਖ ਪੁਲਿਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਲੀਡਰਸ਼ਿਪ ਦੀ ਕੀਤੀ ਸਖ਼ਤ ਅਲੋਚਨਾਨਗਰ ਨਿਗਮ ਮੁਲਾਜ਼ਮਾਂ ਦੇ ਨਾਮ 'ਤੇ 30 ਹਜ਼ਾਰ ਦੀ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਵੱਲੋਂ ਕਾਬੂਮੰਤਰੀ ਬਲਬੀਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲਪ੍ਰਧਾਨ ਮੰਤਰੀ ਨਰੰਦਰ ਮੋਦੀ ਨੇ ਜੰਮੂ ਵਿੱਚ 32000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
 
ਕੈਨੇਡਾ

ਯੂਕਰੇਨ ਟਰੇਡ ਸਮਝੌਤੇ ਵਿੱਚ ਕਾਰਬਨ ਟੈਕਸ ਨੂੰ ਸ਼ਾਮਲ ਕਰਨ ਦਾ ਕੰਜ਼ਰਵੇਟਿਵਾਂ ਨੇ ਕੀਤਾ ਵਿਰੋਧ

November 23, 2023 09:48 PM

ਓਟਵਾ, 23 ਨਵੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਨੇ ਯੂਕਰੇਨ ਨਾਲ ਮੁਕਤ ਵਪਾਰ ਸਮਝੌਤੇ ਖਿਲਾਫ ਵੋਟ ਨਹੀਂ ਪਾਈ ਸਗੋਂ ਇੱਕ ਬਿੱਲ ਨੂੰ ਕਾਰਬਨ ਪ੍ਰਾਈਸਿੰਗ ਨੂੰ ਹੱਲਾਸ਼ੇਰੀ ਦੇਣ ਲਈ ਨਕਾਰਿਆ ਗਿਆ ਹੈ।
ਦੂਜੇ ਪਾਸੇ ਲਿਬਰਲਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵਜ਼ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਤਰਜ਼ ਉੱਤੇ ਚੱਲ ਰਹੇ ਹਨ ਤੇ ਰੂਸ ਵੱਲੋਂ ਕੀਤੇ ਹਮਲੇ ਖਿਲਾਫ ਯੂਕਰੇਨ ਤੋਂ ਸਮਰਥਨ ਹੌਲੀ ਹੌਲੀ ਘਟਾਉਣ ਦੀ ਪੈਰਵੀ ਕਰ ਰਹੇ ਹਨ। ਇਸ ਮੁੱਦੇ ਉੱਤੇ ਹਾਊਸ ਆਫ ਕਾਮਨਜ਼ ਵਿੱਚ ਜੰਮ ਕੇ ਬਹਿਸ ਹੋਈ। ਪਾਰਲੀਆਮੈਂਟ ਵਿੱਚ ਸਰਕਾਰ ਵੱਲੋਂ ਪੇਸ਼ ਉਸ ਬਿੱਲ ਉੱਤੇ ਬਹਿਸ ਹੋ ਰਹੀ ਹੈ ਜਿਸ ਤਹਿਤ ਕੈਨੇਡਾ ਤੇ ਯੂਕਰੇਨ ਦਰਮਿਆਨ ਪਹਿਲਾਂ ਤੋਂ ਹੀ ਮੌਜੂਦ ਟਰੇਡ ਡੀਲ ਉੱਤੇ ਅਪਡੇਟ ਲਾਗੂ ਹੋਣੀ ਹੈ।
ਪ੍ਰਸਤਾਵਿਤ ਡੀਲ ਵਿੱਚ ਮੁੱਖ ਤੌਰ ਉੱਤੇ ਮਾਰਕਿਟ ਤੱਕ ਪਹੁੰਚ ਨੂੰ ਮੇਨਟੇਨ ਕਰਨ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਅਜਿਹਾ ਸਮਝੌਤਾ ਹੈ ਜਿਸ ਉੱਤੇ ਹਾਰਪਰ ਸਰਕਾਰ ਵੱਲੋਂ ਗੱਲਬਾਤ ਕੀਤੀ ਗਈ ਸੀ। ਇਸ ਵਿੱਚ ਨਵੇਂ ਨਿਵੇਸ਼ ਸਬੰਧੀ ਪ੍ਰਬੰਧ ਵੀ ਹਨ ਜਿਸ ਬਾਰੇ ਯੂਕਰੇਨ ਦਾ ਕਹਿਣਾ ਹੈ ਕਿ ਇਨ੍ਹਾਂ ਨਾਲ ਜੰਗ ਨਾਲ ਝੰਬੇ ਦੇਸ਼ ਦੇ ਪੁਨਰ ਨਿਰਮਾਣ ਵਿੱਚ ਮਦਦ ਮਿਲ ਸਕੇਗੀ।ਇਸ ਬਿੱਲ ਵਿੱਚ ਨਵਾਂ ਐਨਵਾਇਰਮੈਂਟ ਚੈਪਟਰ ਵੀ ਸ਼ਾਮਲ ਕੀਤਾ ਗਿਆ ਹੈ ਜਿੱਥੇ ਦੋਵੇਂ ਦੇਸ਼ਾਂ ਵੱਲੋਂ ਕਾਰਬਨ ਪ੍ਰਾਈਸਿੰਗ ਨੂੰ ਹੱਲਾਸੇ਼ਰੀ ਦੇਣ ਉੱਤੇ ਸਹਿਮਤੀ ਬਣੀ ਹੈ। ਜਿ਼ਕਰਯੋਗ ਹੈ ਕਿ ਯੂਕਰੇਨ ਵਿੱਚ ਕਈ ਸਾਲਾਂ ਤੋਂ ਕਾਰਬਨ ਪ੍ਰਾਈਸ ਲਾਗੂ ਹੈ ਤੇ ਇਸ ਦੇ ਅੰਬੈਸਡਰ ਕੈਨੇਡਾ ਨੂੰ ਵੀ ਇਸ ਸਬੰਧੀ ਬਿੱਲ ਪਾਸ ਕਰਨ ਲਈ ਆਖ ਰਹੇ ਹਨ।
ਬਾਕੀ ਸਾਰੀਆਂ ਪਾਰਟੀਆਂ ਵੱਲੋਂ ਮੰਗਲਵਾਰ ਨੂੰ ਬਿੱਲ ਨੂੰ ਮਨਜੂ਼ਰੀ ਦਿੱਤੇ ਜਾਣ ਦੇ ਬਾਵਜੂਦ ਕੰਜ਼ਰਵੇਟਿਵਾਂ ਵੱਲੋਂ ਸਰਬਸੰਮਤੀ ਨਾਲ ਬਿੱਲ ਨੂੰ ਕਮੇਟੀ ਕੋਲ ਭੇਜਣ ਖਿਲਾਫ ਵੋਟ ਕੀਤਾ ਗਿਆ। ਇਸ ਉੱਤੇ ਪੌਲੀਏਵਰ ਨੇ ਆਖਿਆ ਕਿ ਅਸੀਂ ਮੁਕਤ ਵਪਾਰ ਸਮਝੌਤੇ ਦੇ ਖਿਲਾਫ ਨਹੀਂ ਹਾਂ ਪਰ ਪਹਿਲਾਂ ਤੋਂ ਹੀ ਮੌਜੂਦ ਸਮਝੌਤੇ ਵਿੱਚ ਕਾਰਬਨ ਟੈਕਸ ਨੂੰ ਸ਼ਾਮਲ ਕੀਤੇ ਜਾਣ ਦੇ ਖਿਲਾਫ ਹਾਂ। ਉਨ੍ਹਾਂ ਆਖਿਆ ਕਿ ਕੈਨੇਡੀਅਨ ਅਰਥਚਾਰੇ ਲਈ ਕਾਰਬਨ ਟੈਕਸ ਤਬਾਹਕੁੰਨ ਹੋਵੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਹੋ ਰਿਹਾ ਹੈ ਹੋਰ ਵਾਧਾ, ਲਿਬਰਲਾਂ ਤੇ ਐਨਡੀਪੀ ਦਰਮਿਆਨ ਬਰਾਬਰ ਦੀ ਟੱਕਰ : ਨੈਨੋਜ਼ ਐਰਾਈਵਕੈਨ ਐਪ ਤਿਆਰ ਕਰਦੇ ਸਮੇਂ ਨਹੀਂ ਕੀਤੀ ਗਈ ਸਾਰੇ ਨਿਯਮਾਂ ਦੀ ਪਾਲਣਾ : ਟਰੂਡੋ ਨਿੱਝਰ ਦੇ ਸਾਥੀ ਦੇ ਘਰ ਉੱਤੇ ਗੋਲੀਆਂ ਚਲਾਉਣ ਵਾਲੇ ਦੋ ਟੀਨੇਜਰਜ਼ ਨੂੰ ਕੀਤਾ ਗਿਆ ਚਾਰਜ ਯੂਕਰੇਨ ਨੂੰ 800 ਡਰੋਨਜ਼ ਡੋਨੇਟ ਕਰੇਗਾ ਕੈਨੇਡਾ : ਬਲੇਅਰ ਛੁਰੇਬਾਜ਼ੀ ਵਿੱਚ 2 ਮਹਿਲਾਵਾਂ ਹਲਾਕ, ਇੱਕ ਜ਼ਖ਼ਮੀ ਕਾਰਬਨ ਟੈਕਸ ਛੋਟ ਨੂੰ ਰੀਬ੍ਰੈਂਡ ਕਰ ਰਹੀ ਹੈ ਫੈਡਰਲ ਸਰਕਾਰ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਕੰਮ ਦੀ ਹੱਦ ਵਿੱਚ ਕੀਤੇ ਵਾਧੇ ਨਾਲ ਪ੍ਰੋਗਰਾਮ ਕਮਜ਼ੋਰ ਪੈਣ ਦੀ ਸਰਕਾਰ ਨੂੰ ਦਿੱਤੀ ਗਈ ਸੀ ਚੇਤਾਵਨੀ ਆਪਣੀ ਕਾਮਨ ਲਾਅ ਪਾਰਟਨਰ, ਤਿੰਨ ਬੱਚਿਆਂ ਤੇ ਟੀਨੇਜਰ ਨੂੰ ਮਾਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ ਇਸ ਹਫਤੇ ਜੌਰਡਨ ਦੇ ਕਿੰਗ ਅਬਦੁੱਲਾ ਕਰਨਗੇ ਕੈਨੇਡਾ ਦਾ ਦੌਰਾ ਗੱਡੀਆਂ ਚੋਰੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਟਰੂਡੋ