Welcome to Canadian Punjabi Post
Follow us on

24

February 2024
ਬ੍ਰੈਕਿੰਗ ਖ਼ਬਰਾਂ :
ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਸੀ ਨੌਕਰੀ 'ਤੇ, ਲੱਗਾ ਸੱਤ ਸਾਲਾਂ ਦੀ ਪਾਬੰਦੀਖਨੌਰੀ ਸਰਹੱਦ 'ਤੇ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਨਿਰੰਜਨ ਦਾਸ ਜੀ ਦੀ ਸਿਹਤ ਵਿਗੜੀ, ਡਾਕਟਰਾਂ ਅਨੁਸਾਰ ਹੁਣ ਠੀਕਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਸਿੱਖ ਪੁਲਿਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਲੀਡਰਸ਼ਿਪ ਦੀ ਕੀਤੀ ਸਖ਼ਤ ਅਲੋਚਨਾਨਗਰ ਨਿਗਮ ਮੁਲਾਜ਼ਮਾਂ ਦੇ ਨਾਮ 'ਤੇ 30 ਹਜ਼ਾਰ ਦੀ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਵੱਲੋਂ ਕਾਬੂਮੰਤਰੀ ਬਲਬੀਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲਪ੍ਰਧਾਨ ਮੰਤਰੀ ਨਰੰਦਰ ਮੋਦੀ ਨੇ ਜੰਮੂ ਵਿੱਚ 32000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
 
ਨਜਰਰੀਆ

ਲੋੜਵੰਦਾਂ ਦੀ ਬਾਂਹ ਫੜਨ ਵਾਲਾ ਗੁਰੂ ਨਾਨਕ ਫੂਡ ਬੈਂਕ ਡੈਲਟਾ (ਕੈਨੇਡਾ)

August 01, 2023 03:50 AM

ਆਪਣੇ ਲਈ ਹਰ ਕੋਈ ਜੀਅ ਸਕਦਾ ਹੈ ਪਰ ਕਿਸੇ ਦੂਜੇ ਦੀਆਂ ਲੋੜਾਂ ਨੂੰ ਵੇਖਦਿਆਂ ਉਨ੍ਹਾਂ ਦੇ ਕੰਮ ਆਉਣਾ ਵਿਰਲੇ ਲੋਕਾਂ ਦੇ ਹਿੱਸੇ ਆਉਂਦਾ ਹੈ।ਓਸ਼ੋ ਕਹਿੰਦਾ ਹੈ ਕਿ ਕਿਸੇ ਜਰੂਰਤਮੰਦ ਦੀ ਲੋੜ ਨੂੰ ਮਹਿਸੂਸ ਕਰਕੇ ਉਸਦੇ ਕੰਮ ਆਉਣ ਨਾਲੋਂ ਦੁਨੀਆ ਵਿੱਚ ਕੋਈ ਵੱਡੀ ਭਗਤੀ ਨਹੀਂ।
ਆਪਣੀ ਕਮਾਈ ਚੋ ਦਸਵੰਧ ਕੱਢਕੇ ਨੇਕ ਕੰਮਾਂ ਤੇ ਲਾਉਣਾ ਸਾਡੇ ਗੁਰੂ ਸਹਿਬਾਨ ਦੀ ਸਭ ਤੋਂ ਵੱਡੀ ਸਿੱਖਿਆ ਹੈ।ਪੰਜਾਬੀਆਂ ਨੇ ਗੁਰੂ ਸਹਿਬਾਨ ਦੀ ਇਸ ਸਿੱਖਿਆ ਤੇ ਚਲਦਿਆਂ ਵਿਦੇਸ਼ਾਂ `ਚ ਆਕੇ ਵੀ ਲੋੜਵੰਦਾਂ ਦੀ ਬਾਂਹ ਫ਼ੜਨ ਦੇ ਕਾਰਜ ਨੂੰ ਆਪਣਾ ਮਿਸ਼ਨ ਬਣਾਇਆ ਹੋਇਆ ਹੈ।ਕੈਨੇਡਾ ਮੁਲਕ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਫੂਡ ਬੈਂਕ,ਵੇਲਕਮ ਕੈਂਨੇਡਾ ਮਿਸ਼ਨ ਨੂੰ ਲੈਕੇ ਲਾਮਿਸਾਲ ਸਮਾਜ ਸੇਵਾ ਕਰ ਰਿਹਾ ਹੈ।ਵਿਦੇਸ਼ਾਂ ਵਿੱਚ ਲੋਕ ਆਕੇ ਦਿਨ ਰਾਤ ਡਾਲਰ ਕਮਾਉਣ ਅਤੇ ਵੱਧ ਤੋਂ ਵੱਧ ਸਹੂਲਤਾਂ ਪੈਦਾ ਕਰਨ `ਚ ਲੱਗੇ ਰਹਿੰਦੇ ਹਨ ਪਰ ਇਸ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕਾਂ ਨੂੰ ਹਰ ਵੇਲੇ ਇਹ ਫ਼ਿਕਰ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਦੇ ਬੂਹੇ ਦੇ ਅੱਗੇ ਆਇਆ ਕੋਈ ਵੀ ਲੋੜਵੰਦ ਵਿਅਕਤੀ ਬਿਨਾ ਮਦਦ ਤੋਂ ਨਾ ਮੁੜ ਜਾਵੇ।ਇਸ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਦੀ ਸ਼ੁਰੂਆਤ ਕੋਰੌਨਾ ਕਾਲ `ਚ ਇੱਕ ਗੁਰੂਦਵਾਰਾ ਸਾਹਿਬ ਤੋਂ ਹੋਈ ਸੀ।ਇਸ ਦੇ ਸੇਵਾ ਕਾਰਜਾਂ ਨੇ ਲੋਕਾਂ ਦੇ ਮਨਾਂ `ਚ ਅਜਿਹੀ ਥਾਂ ਬਣਾਈ ਕਿ ਅੱਜ ਇਹ 6800 ਸਕੁਏਅਰ ਫੁੱਟ ਦੀ ਇਮਾਰਤ`ਚ ਲੋਕ ਸੇਵਾ ਦੇ ਕੰਮ ਕਰ ਰਹੀ ਹੈ।ਇਸ ਸੰਸਥਾ`ਚ ਸਮਰਥ ਲੋਕ ਦਾਨ ਦਿੰਦੇ ਹਨ ਤੇ ਲੋੜਮੰਦ ਲੋਕ ਆਪਣੀਆਂ ਜਰੂਰਤਾਂ ਪੂਰੀਆਂ ਕਰਦੇ ਹਨ।ਇਸ ਸੰਸਥਾ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਮਾਨਸ ਕੀ ਜਾਤ ਏਕ ਹੀ ਪਹਿਚਾਨਬੋ ਦੇ ਸਿਧਾਂਤ ਤੇ ਚੱਲ ਰਹੀ ਹੈ।ਕਿਸੇ ਵੀ ਧਰਮ,ਜਾਤ,ਕੌਮ ਅਤੇ ਦੇਸ਼ ਦਾ ਕੋਈ ਵੀ ਵਿਅਕਤੀ ਇੱਥੇ ਆਕੇ ਸਹਾਇਤਾ ਲੈਕੇ ਜਾ ਸਕਦਾ ਹੈ।
ਇਸ ਸੰਸਥਾ ਦੇ ਸਤ ਮੁੱਖ ਸੇਵਾਦਾਰ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ ਪਰ ਗਿਆਨੀ ਨਰਿੰਦਰ ਸਿੰਘ ਵਾਲੀਆ ਜੀ ਦੀ ਰਹਿਨੁਮਾਈ ਅਧੀਨ ਸ਼੍ਰੀ ਜੇ ਆਰ ਮਿਨਹਾਸ ਅਤੇ ਨੀਰਜ ਵਾਲੀਆ ਸਮੁੱਚੇ ਤੌਰ ਤੇ ਭੂਮਿਕਾ ਨਿਭਾ ਰਹੇ ਹਨ।ਇਹ ਸੰਸਥਾ ਲੋੜਵੰਦ ਬੱਚਿਆਂ,ਬਜੁਰਗਾਂ ,ਔਰਤਾਂ,ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੀ ਲੋੜ ਵੇਲੇ ਉਨ੍ਹਾਂ ਦੀ ਸਹਾਇਤਾ ਕਰਦੀ ਹੈ।ਵੈਲਕਮ ਕੈਨੇਡਾ ਥੀਮ ਦੇ ਅਧੀਨ ਬਾਹਰਲੇ ਦੇਸ਼ਾਂ ਤੋਂ ਇਸ ਦੇਸ਼ ਵਿੱਚ ਪੜ੍ਹਨ ਜਾਂ ਕਿਸੇ ਹੋਰ ਉਦੇਸ਼ ਨਾਲ ਆਏ ਵਿਦਿਆਰਥੀਆਂ ਅਤੇ ਵਿਦਿਆਥਣਾਂ ਨੂੰ ਪੂਰਾ ਬਿਸਤਰਾ ਤੇ ਉਦੋਂ ਤੱਕ ਖਾਣ ਪੀਣ ਦਾ ਰਾਸ਼ਨ ਮਿਲਦਾ ਹੈ ਜਦੋਂ ਤੱਕ ਉਨ੍ਹਾਂ ਦਾ ਆਪਣਾ ਸਹਾਰਾ ਨਹੀਂ ਬਣ ਜਾਂਦਾ।ਜਿਨ੍ਹਾਂ ਬਜੁਰਗਾਂ ਅਤੇ ਔਰਤਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਾੜਾ ਵਤੀਰਾ ਕਰਦੇ ਹਨ ਉਨ੍ਹਾਂ ਦੀ ਸਹਾਇਤਾ ਵੀ ਇਹ ਸੰਸਥਾ ਪੂਰੀ ਤਰ੍ਹਾਂ ਕਰਦੀ ਹੈ।ਕਿਸੇ ਦਾ ਵੀਜ਼ਾ ਖਤਮ ਹੋ ਜਾਵੇ,ਉਸਦੇ ਬੀਜੇ ਨੂੰ ਰੀਨਿਊ ਕਰਵਾਉਣ,ਉਸਨੂੰ ਉਸਦੇ ਘਰ ਭੇਜਣ ਦਾ ਨੇਕ ਕੰਮ ਵੀ ਕਰਦੀ ਹੈ।ਇਸ ਸੰਸਥਾ ਦੀ ਕਾਰਜ ਪ੍ਰਣਾਲੀ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਵੇਖਕੇ ਲੋਕ ਇਸਦੇ ਨਾਲ ਜੁੜਦੇ ਗਏ ਤੇ ਇਹ ਸੰਸਥਾ ਅੱਗੇ ਵਧਦੀ ਗਈ।ਸ਼੍ਰੀ ਜੇ ਆਰ ਮਿਨਹਾਸ ਦੇ ਵੈਂਕਟਹਾਲ ਵਿੱਚ ਇਸ ਸੰਸਥਾ ਦੇ ਇੱਕ ਸਮਾਗਮ ਵਿਚ ਇਕ ਦਾਨੀ ਸੱਜਣ ਨੇ ਸੰਸਥਾ ਨੂੰ 6800 ਸੁਕੇਅਰ ਫੁੱਟ ਦੀ ਇਮਾਰਤ ਦਾਨ ਕਰ ਦਿੱਤੀ।ਸਮਾਗਮ`ਚ ਬੈਠੇ ਡੈਲਟਾ ਸ਼ਹਿਰ ਦੇ ਮੇਅਰ ਨੇ 10000 ਡਾਲਰ ਦਾ ਚੈਕ ਦਾਨ ਦੇ ਰੂਪ ਵਿੱਚ ਦੇ ਦਿੱਤਾ।ਇੱਕ ਸਾਲ ਦਾ ਬਣਨ ਵਾਲਾ 10000 ਡਾਲਰ ਟੈਕਸ ਸਦਾ ਲਈ ਮੁਆਫ ਕਰ ਦਿੱਤਾ।ਇਸ ਸੰਸਥਾ ਨੂੰ ਚਲਾਉਣ ਲਈ ਬਣਨ ਵਾਲਾ ਲਾਇਸੈਂਸ ਦੋ ਦਿਨ `ਚ ਬਣਾ ਦਿੱਤਾ ਗਿਆ।ਕੈਨੇਡਾ ਦੇ ਮੁਲਕ `ਚ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਜੋਕਿ ਇੱਕ ਧਰਮ,ਸ਼ਹਿਰ ਅਤੇ ਕੌਮ ਤੱਕ ਹੀ ਸੀਮਿਤ ਰਹਿਕੇ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦੀਆਂ ਹਨ ਪਰ ਇਸ ਦੇਸ਼ ਦਾ ਪ੍ਰਧਾਨ ਮੰਤਰੀ,ਰਾਜ ਦਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ ਇਹ ਸੁਣਕੇ ਕਿ ਇਸ ਸੰਸਥਾ ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ,ਇਹ ਸੰਸਥਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਸਾਹਿਬ ਜੀ ਦੇ ਮੋਦੀਖਾਨੇ ਦੀ ਤਰ੍ਹਾਂ ਹੈ,ਇਸਨੂੰ ਬਿਨਾ ਬੁਲਾਏ ਵੇਖਣ ਲਈ ਆਏ ਤੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕਰਕੇ ਗਏ।ਜਿਹੜੇ ਲੋਕ ਇਸ ਦਾ ਸੰਸਥਾ ਤੋਂ ਲੋੜ ਵੇਲੇ ਸਹਾਇਤਾ ਲੈ ਜਾਂਦੇ ਹਨ, ਉਹ ਸੌਖੇ ਹੋਕੇ ਇਸ ਨਾਲ ਜੁੜਕੇ ਇਸਦੀ ਸਹਾਇਤਾ ਕਰਨ ਲੱਗ ਪੈਂਦੇ ਹਨ।ਇਸਦਾ ਹਰ ਕੰਮ ਆਨ ਲਾਈਨ ਹੈ।
ਲੋੜਵੰਦ ਵਿਅਕਤੀ 6045801313 ਤੇ ਫੋਨ ਕਰ ਸਕਦਾ ਹੈ।ਵਿਦੇਸ਼ ਤੋਂ ਆਉਣ ਵਾਲੇ ਲੋੜ ਵੰਦ ਲੋਕ ਵੀ ਕੈਨੇਡਾ ਆਉਣ ਤੋਂ ਪਹਿਲਾਂ ਇਸ ਨੰਬਰ ਤੇ ਫੋਨ ਕਰ ਸਕਦੇ ਹਨ।5 ਨੰਬਰ ਡਾਇਲ ਕਰਨ ਤੇ ਸੰਸਥਾ ਦੇ ਪ੍ਰਬਧੰਕ ਲੋੜਵੰਦ ਵਿਅਕਤੀ ਤੱਕ ਖੁਦ ਪਹੁੰਚ ਕਰਕੇ ਉਸਦੀ ਲੋੜ ਦੀਆਂ ਚੀਜ਼ਾਂ ਉਸ ਨੂੰ ਮੁਹਈਆ ਕਰਵਾ ਦਿੰਦੇ ਹਨ।ਸੰਸਥਾ ਦਾ ਸਾਰਾ ਕੰਮ ਕਾਰ ਆਨ ਲਾਈਨ ਹੈ।ਫੋਨ ਨੰਬਰ ਦੇ ਪਿੱਛੇ ਲੱਗਾ 1313 ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਤੇਰਾਂ ਤੇਰਾਂ ਤੋਲਣ ਦਾ ਪ੍ਰਤੀਕ ਹੈ।ਜਿਹੜੇ ਲੋੜਵੰਦ ਵਿਅਕਤੀ ਨੇ ਸਹਾਇਤਾ ਲੈਣੀ ਹੈ ਉਸ ਹਰ ਵਿਅਕਤੀ ਦੀ ਫਾਈਲ ਬਣਦੀ ਹੈ ਪਰ ਜੇਕਰ ਕੋਈ ਲੋੜਵੰਦ ਵਿਅਕਤੀ ਪਹਿਲੀ ਵਾਰ ਆਪਣੇ ਦਸਤਾਵੇਜ ਦੇ ਨਹੀਂ ਪਾਉਂਦਾ,ਉਸਨੂੰ ਖਾਲੀ ਨਹੀਂ ਮੋੜਿਆ ਜਾਂਦਾ ਸਗੋਂ ਸੰਸਥਾ ਉਸਦੇ ਦਸਤਾਵੇਜ ਬਣਾਉਣ ਲਈ ਉਸਦੀ ਸਹਾਇਤਾ ਕਰਦੀ ਹੈ।ਇਸ ਸੰਸਥਾ ਦੇ ਦਰਵਾਜੇ 24 ਘੰਟੇ ਤੇ 365 ਦਿਨ ਖੁੱਲ੍ਹੇ ਰਹਿੰਦੇ ਹਨ।ਲੋੜਵੰਦ ਵਿਅਕਤੀ ਵਲੋਂ ਸਹਾਇਤਾ ਲਈ ਮੇਲ ਕਰਨ ਜਾਂ ਫੋਨ ਕਰਨ ਦੇ ਪੰਜ ਮਿੰਟ ਬਾਅਦ ਉਸਦੇ ਸਮਨ ਦਾ ਪੈਕਟ ਤਿਆਰ ਪਿਆ ਹੁੰਦਾ ਹੈ।ਜਿਹੜਾ ਵਿਅਕਤੀ ਦਰਵਾਜੇ ਅੰਦਰ ਆ ਗਿਆ,ਉਹ ਖਾਲੀ ਨਹੀਂ ਜਾਵੇਗਾ।ਬੱਚਿਆਂ ਦੀ ਵਰਤੋਂ ਦਾ ਸਮਾਨ ਬਹੁਤ ਮਹਿੰਗਾ ਹੁੰਦਾ ਹੈ,ਉਸਦੀ ਦਾਨੀ ਲੋਕਾਂ ਤੋਂ ਮੰਗ ਵੀ ਕੀਤੀ ਜਾਂਦੀ ਹੈ ਤੇ ਲੋੜਵੰਦ ਬੱਚਿਆਂ ਨੂੰ ਉੱਨੀ ਹੀ ਸ਼ਿੱਦਤ ਨਾਲ ਸਮਾਨ ਮੁਹਈਆ ਕਰਵਾਇਆ ਜਾਂਦਾ ਹੈ।ਸਮੁੱਚੀ ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਇਸ ਸੰਸਥਾ ਦੀਆਂ ਜਾਤਾਂ,ਧਰਮਾਂ,ਕੌਮਾਂ ਦੇਸ਼ਾਂ ਅਤੇ ਸ਼ਹਿਰਾਂ ਦੀਆਂ ਹੱਦਾ ਚੱਕ ਦਿੱਤੀਆਂ ਗਈਆਂ ਹਨ।ਜਿਨ੍ਹਾਂ ਲੋੜਵੰਦ ਲੋਕਾਂ ਕੋਲ ਰਾਸ਼ਨ ਲੈਕੇ ਉਸਨੂੰ ਪਕਾਉਣ ਦਾ ਸਮਾਂ ਨਹੀਂ ਉਨ੍ਹਾਂ ਲਈ ਤਿਆਰ ਭੋਜਨ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ,ਉਨ੍ਹਾਂ ਨੇ ਤਿਆਰ ਕੀਤਾ ਭੋਜਨ ਗਰਮ ਕਰਕੇ ਸਿਰਫ ਖਾਣਾ ਹੀ ਹੁੰਦਾ ਹੈ।ਬੱਚਿਆਂ, ਬਜੁਰਗਾਂ,ਔਰਤਾਂ ਤੇ ਵਿਦਿਆਰਥੀਆਂ ਲਈ ਇੱਕ ਹੈਲਪ ਲਾਈਨ ਵੀ ਤਿਆਰ ਕੀਤੀ ਗਈ ਹੈ।ਲੋੜ ਪੈਣ ਤੇ ਸੰਸਥਾ ਦੇ ਮੈਂਬਰ ਸਹਾਇਤਾ ਲਈ ਝੱਟ ਪਹੁੰਚ ਜਾਂਦੇ ਹਨ।
ਇਸਤੋਂ ਇਲਾਵਾ ਸਮਾਜ ਦੇ ਲੋਕਾਂ`ਚ ਜਾਗਰੂਕਤਾ ਪੈਦਾ ਕਰਨ ਲਈ ਨਸ਼ਿਆਂ,ਸਿੱਖਿਆ ਤੇ ਸਮਾਜਿਕ ਵਿਸ਼ਿਆਂ ਤੇ ਸੈਮੀਨਾਰ ਵੀ ਕਰਵਾਏ ਜਾਂਦੇ ਹਨ।ਵਿਸ਼ੇਸ਼ ਤੋਰ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ `ਚ ਵਸਣ ਦੇ ਗੁਰ ਸਿਖਾਏ ਜਾਂਦੇ ਹਨ। ਸੰਸਥਾ ਦੇ ਸੇਵਕ ਗਿਆਨੀ ਨਰਿੰਦਰ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਇਸ ਸੰਸਥਾ ਵਿਸ਼ਵਾਸ ਦੀ ਭਾਵਨਾ ਤੇ ਚੱਲਦੀ ਹੈ।ਸੰਸਥਾ ਨੂੰ ਦਾਨ ਦੇਣ ਅਤੇ ਲੈਣ ਵਾਲੇ ਵਿਸ਼ਵਾਸ ਨਾਲ ਹੀ ਆਉਂਦੇ ਹਨ।ਇਸ ਦਾ ਕਾਰਜ ਇੱਕ ਸਾਈਕਲ ਵਾਂਗ ਹੈ।ਦਾਨ ਦੇਣ ਵਾਲੇ ਦਾਨ ਦਿੰਦੇ ਹਨ ਅਤੇ ਲੈਣ ਵਾਲੇ ਲੈ ਜਾਂਦੇ ਹਨ। ਕੈਨੇਡਾ ਦੇ ਸ਼ਹਿਰ ਸਰੀ ਵਿਚ ਵੀ ਅਜਿਹੀ ਹੀ ਇਕ ਸੰਸਥਾ ਸਮਾਜ ਸੇਵਾ ਦਾ ਕਾਰਜ ਕਰ ਰਹੀ ਹੈ ਪਰ ਡੈਲਟਾ ਸ਼ਹਿਰ ਦੀ ਇਸ ਸਮਾਜ ਸੇਵੀ ਸੰਸਥਾ ਦਾ ਦਾਇਰਾ ਕਾਫੀ ਵੱਡਾ ਹੈ।
ਪ੍ਰਿੰਸੀਪਲ ਵਿਜੈ ਕੁਮਾਰ
ਮਾਧਵ ਨਗਰ ਨੰਗਲ ਟਾਊਨਸਿ਼ਪ

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ ਪੈਨਲਟੀ ਕਾਰਨਰ ਦਾ ਕਿੰਗ ਸੀ ਪ੍ਰਿਥੀਪਾਲ ਸਿੰਘ ਸੈਮ ਬਹਾਦਰ ਬਨਾਮ ਦੇਵਾ ਆਨੰਦ