Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
 
ਖੇਡਾਂ

ਆਈਸੀਸੀ ਨੇ ਹਰਮਨਪ੍ਰੀਤ ਕੌਰ `ਤੇ 2 ਮੈਚਾਂ ਦੀ ਲਾਈ ਪਾਬੰਦੀ

July 26, 2023 04:37 AM

ਨਵੀਂ ਦਿੱਲੀ, 26 ਜੁਲਾਈ (ਪੋਸਟ ਬਿਊਰੋ): ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ `ਤੇ ਆਈਸੀਸੀ ਵਲੋਂ 2 ਅੰਤਰਰਾਸ਼ਟਰੀ ਮੈਚਾਂ ਦੀ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਕਾਰਨ ਕੌਰ ਏਸ਼ੀਆਈ ਖੇਡਾਂ ਦੇ ਸ਼ੁਰੂਆਤੀ ਦੋ ਮੈਚ ਨਹੀਂ ਖੇਡ ਸਕੇਗੀ। ਹਰਮਨਪ੍ਰੀਤ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਤੀਜੇ ਵਨਡੇ ਵਿੱਚ ਸਟੰਪ `ਤੇ ਬੱਲੇ ਨੂੰ ਮਾਰਿਆ ਅਤੇ ਅੰਪਾਇਰ ਦੇ ਫੈਸਲੇ ਨਾਲ ਅਸਹਿਮਤ ਸੀ।
ਭਾਰਤੀ ਕਪਤਾਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਨਿਯਮਾਂ ਦੀਆਂ 2 ਵੱਖ-ਵੱਖ ਉਲੰਘਣਾਵਾਂ ਕਾਰਨ ਸਜ਼ਾ ਸੁਣਾਈ ਹੈ। ਹਰਮਨ ਨੂੰ ਕੋਡ ਆਫ ਕੰਡਕਟ ਦੇ ਲੈਵਲ-2 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਉਸ `ਤੇ ਮੈਚ ਫੀਸ ਦਾ 50% ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸਜ਼ਾ ਵਜੋਂ 3 ਡੀਮੈਰਿਟ ਪੁਆਇੰਟ ਵੀ ਦਿੱਤੇ ਗਏ ਹਨ।
ਹਰਮਨਪ੍ਰੀਤ ਕੌਰ ਨੂੰ ਦੌਰਾਨ ਮੈਚ ਅੰਪਾਇਰਿੰਗ ਦੀ ਖੁੱਲ੍ਹੇਆਮ ਆਲੋਚਨਾ ਕਰਨ ਲਈ ‘ਅੰਤਰਰਾਸ਼ਟਰੀ ਮੈਚ ਵਿੱਚ ਵਾਪਰੀ ਘਟਨਾ ਦੀ ਜਨਤਕ ਆਲੋਚਨਾ’ ਨਾਲ ਸਬੰਧਤ ਲੈਵਲ-1 ਦੀ ਉਲੰਘਣਾ ਲਈ ਉਸ ਦੀ ਮੈਚ ਫੀਸ ਦਾ 25 ਫੀਸਦੀ ਜ਼ੁਰਮਾਨਾ ਵੀ ਲਗਾਇਆ ਗਿਆ ਸੀ। ਜਿਕਰਯੋਗ ਹੈ ਕਿ 22 ਸਤੰਬਰ ਨੂੰ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਪਹਿਲਾ ਮੈਚ ਹੈ। ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦਾ ਪਹਿਲਾ ਮੈਚ 22 ਸਤੰਬਰ ਨੂੰ ਖੇਡਿਆ ਜਾਵੇਗਾ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਸਿੱਖਾਂ ਦੀਆਂ ਉਲੰਪਿਕ ਖੇਡਾਂ ਸਿਡਨੀ ਵਿੱਖੇ, ਅਗਲੇ ਵਰ੍ਹੇ ਮੈਲਬੌਰਨ ਵਿੱਚ ਮਿਲਣ ਦੇ ਵਾਅਦੇ ਨਾਲ ਹੋਈਆਂ ਸਮਾਪਤ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਕੇ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ, ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ `ਚ ਬਣਾ ਸਕਦੇ ਹਨ ਵੱਡਾ ਰਿਕਾਰਡ ਖੋ-ਖੋ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਪਹਿਲਾ ਖੋ-ਖੋ ਵਿਸ਼ਵ ਕੱਪ ਕਰਲਰ ਬਰਾਇਨ ਹੈਰਿਸ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਕਾਰਨ ਆਰਜੀ ਪਾਬੰਦੀ ਹਟੀ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ