Welcome to Canadian Punjabi Post
Follow us on

04

December 2023
ਬ੍ਰੈਕਿੰਗ ਖ਼ਬਰਾਂ :
ਯੰਗ ਕਬੱਡੀ ਕਲੱਬ ਦੀ ਅਹਿਮ ਮੀਟਿੰਗ: ਸਾਲ 2024 ਦੇ ਕੈਨੇਡਾ ਕਬੱਡੀ ਕੱਪ ਲਈ ਕਮੇਟੀ ਦੀ ਚੋਣ, ਬਿੱਲਾ ਸਿੱਧੂ ਚੁਣੇ ਗਏ ਪ੍ਰਧਾਨਭਾਰਤ ਮਾਲਦੀਵ ਤੋਂ ਬੁਲਾਏਗਾ 75 ਸੈਨਿਕਾਂ ਨੂੰ ਵਾਪਿਸ ਗਾਜ਼ਾ ਵਿਚ ਫਲਸਤੀਨੀ ਨਾਗਰਿਕਾਂ ਦੀ ਮੌਤ 'ਤੇ ਕਮਲਾ ਹੈਰਿਸ ਨੇ ਪ੍ਰਗਟਾਇਆ ਦੁੱਖ, ਕਿਹਾ- ਇਜ਼ਰਾਈਲ ਨਿਰਦੋਸ਼ ਲੋਕਾਂ ਦੀ ਸੁਰੱਖਿਆ ਲਈ ਹੋਰ ਕੁਝ ਕਰੇਦੱਖਣੀ ਚੀਨ ਸਾਗਰ ਵਿਚ 135 ਚੀਨੀ ਕਿਸ਼ਤੀਆਂ ਦੇਖੀਆਂ ਗਈਆਂ, ਫਿਲੀਪੀਨਜ਼ ਨੇ ਕਿਹਾ- ਸਾਡੇ ਲਈ ਖ਼ਤਰਾ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੀ ਲਾਹੌਰ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤਰਾਜਸਥਾਨ ਵਿਚ ਭਾਜਪਾ ਨੂੰ ਮਿਲਿਆ ਬਹੁਮਤ, ਭਾਜਪਾ ਦੇ 2 ਸੰਸਦ ਮੈਂਬਰ ਤੀਜੇ ਸਥਾਨ 'ਤੇ ਰਹੇ, ਕਾਂਗਰਸ ਦੇ 17 ਮੰਤਰੀ ਹਾਰੇ ਮੁੰਬਈ ਵਿਚ ਮੁਆਵਜ਼ੇ ਨੂੰ ਲੈ ਕੇ ਸਮੁੰਦਰ ਵਿਚ ਖੜ੍ਹ ਕੇ ਕੀਤਾ ਪ੍ਰਦਰਸ਼ਨ, ਜਵਾਹਰ ਲਾਲ ਬੰਦਰਗਾਹ 'ਤੇ ਆਉਣ ਵਾਲੇ ਜਹਾਜ਼ਾਂ ਨੂੰ ਰੋਕਿਆਝਾਰਖੰਡ ਦੇ ਮੰਤਰੀ ਦਾ ਪੁੱਤਰ ਬਣਿਆ ਚਪੜਾਸੀ , ਸਿਵਲ ਕੋਰਟ ਵਿਚ ਦਰਜਾ ਚਾਰ ਵਿਚ ਚੋਣ
 
ਕੈਨੇਡਾ

ਫੋਰਟਿਨ ਖਿਲਾਫ ਕੇਸ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਗਿਆ ਇਸ ਦੀ ਜਾਂਚ ਕਰੇਗਾ ਮਿਲਟਰੀ ਪੁਲਿਸ ਵਾਚਡੌਗ

May 23, 2023 11:05 PM

ਓਟਵਾ, 23 ਮਈ (ਪੋਸਟ ਬਿਊਰੋ) : ਕੈਨੇਡਾ ਦੇ ਕੋਵਿਡ-19 ਵੈਕਸੀਨ ਵੰਡ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਮਿਲਟਰੀ ਅਧਿਕਾਰੀ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ਨੂੰ ਜਾਂਚਕਾਰਾਂ ਵੱਲੋਂ ਕਿਸ ਤਰ੍ਹਾਂ ਹੈਂਡਲ ਕੀਤਾ ਗਿਆ ਇਸ ਸਬੰਧ ਵਿੱਚ ਮਿਲਟਰੀ ਪੁਲਿਸ ਵਾਚਡੌਗ ਵੱਲੋਂ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।
ਜਿ਼ਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਕਿਊਬਿਕ ਦੀ ਇੱਕ ਅਦਾਲਤ ਵੱਲੋਂ ਜਿਨਸੀ ਹਮਲੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ। 1988 ਦੇ ਇਸ ਮਾਮਲੇ ਵਿੱਚ ਲੱਗੇ ਦੋਸ਼ਾਂ ਦੀ ਜਾਂਚ ਮਿਲਟਰੀ ਪੁਲਿਸ ਵੱਲੋਂ ਕੀਤੀ ਗਈ ਤੇ ਇਹ ਮਾਮਲਾ ਪ੍ਰੋਵਿੰਸ਼ੀਅਲ ਪ੍ਰੌਸੀਕਿਊਟਰਜ਼ ਨੂੰ ਸੌਂਪਿਆ ਗਿਆ।ਫੋਰਟਿਨ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਸ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਗਈ ਤੇ ਉਸ ਨੂੰ ਨਾਕਾਫੀ ਸਬੂਤਾਂ ਦੇ ਅਧਾਰ ਉੱਤੇ ਚਾਰਜ ਕੀਤਾ ਗਿਆ।
ਹੁਣ ਇਸ ਮਾਮਲੇ ਦੀ ਜਾਂਚ ਮਿਲਟਰੀ ਪੁਲਿਸ ਕੰਪਲੇਂਟਸ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਇਹ ਵੀ ਆਖਿਆ ਗਿਆ ਹੈ ਕਿ ਉਹ ਇਹ ਪਤਾ ਲਾਉਣਾ ਚਾਹੁੰਦੇ ਹਨ ਕਿ ਮਿਲਟਰੀ ਪੁਲਿਸ ਨੇ ਇਸ ਮਾਮਲੇ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ। ਕਮਿਸ਼ਨ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਫੋਰਟਿਨ ਦੇ ਇਸ ਦਾਅਵੇ ਕਾਰਨ ਤਾਂ ਇਹ ਮਸਲਾ ਸਗੋਂ ਹੀ ਜਨਤਕ ਦਿਲਚਸਪੀ ਵਾਲਾ ਬਣ ਜਾਂਦਾ ਹੈ ਕਿ ਇਸ ਵਿੱਚ ਸੀਨੀਅਰ ਮਿਲਟਰੀ ਅਧਿਕਾਰੀ ਸ਼ਾਮਲ ਸਨ।
ਜਿ਼ਕਰਯੋਗ ਹੈ ਕਿ ਫੋਰਟਿਨ ਮਈ 2021 ਵਿੱਚ ਫੈਡਰਲ ਸਰਕਾਰ ਦੀ ਕੋਵਿਡ-19 ਵੈਕਸੀਨ ਵੰਡ ਦੀ ਅਗਵਾਈ ਕਰ ਰਹੇ ਸਨ ਜਦੋਂ ਜਾਂਚ ਪੈਂਡਿੰਗ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਇਸ ਕੰਮ ਤੋਂ ਪਾਸੇ ਕਰ ਦਿੱਤਾ ਗਿਆ। ਫਿਰ ਕਿਊਬਿਕ ਦੇ ਸਿਵਲੀਅਨ ਜੱਜ ਨੇ ਇਹ ਆਖਦਿਆਂ ਹੋਇਆਂ ਫੋਰਟਿਨ ਨੂੰ ਇਸ ਮਾਮਲੇ ਤੋਂ ਬਰੀ ਕਰ ਦਿੱਤਾ ਕਿ ਹੋ ਸਕਦਾ ਹੈ ਸਿ਼ਕਾਇਤਕਰਤਾ ਉੱਤੇ ਜਿਨਸੀ ਹਮਲਾ ਹੋਇਆ ਹੋਵੇ ਪਰ ਕ੍ਰਾਊਨ ਇਹ ਸਿੱਧ ਨਹੀਂ ਕਰ ਸਕਿਆ ਕਿ ਹਮਲਾਵਰ ਫੋਰਟਿਨ ਹੀ ਸੀ। ਇਸ ਫੈਸਲੇ ਮਗਰੋਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੇ ਕਿਸੇ ਵੀ ਤਰ੍ਹਾਂ ਦੇ ਦੁਰਾਚਾਰ ਤੋਂ ਫੋਰਟਿਨ ਦਾ ਨਾਂ ਹਟਾ ਦਿੱਤਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ 19 ਅੰਕਾਂ ਦਾ ਹੋਇਆ ਵਾਧਾ, ਲਿਬਰਲ ਤੇ ਐਨਡੀਪੀ ਬਰਾਬਰ ਅਮਰੀਕਾ ਤੋਂ 14 ਬੋਇੰਗ ਸਰਵੇਲੈਂਸ ਜਹਾਜ਼ ਖਰੀਦਣ ਜਾ ਰਹੀ ਹੈ ਫੈਡਰਲ ਸਰਕਾਰ ਫੈਡਰਲ ਸਰਕਾਰ ਨੇ ਆਨਲਾਈਨ ਨਿਊਜ਼ ਐਕਟ ਤਹਿਤ ਗੂਗਲ ਨਾਲ ਡੀਲ ਸਿਰੇ ਚੜ੍ਹਾਈ ਯੂਕਰੇਨ ਟਰੇਡ ਡੀਲ ਉੱਤੇ ਬਹਿਸ ਕਰਨਗੇ ਐਮਪੀਜ਼ ਫਾਰਮਾਕੇਅਰ ਬਿੱਲ ਲਿਆਉਣ ਲਈ ਜੇ ਲਿਬਰਲਾਂ ਨੂੰ ਵਧੇਰੇ ਸਮਾਂ ਚਾਹੀਦਾ ਹੈ ਤਾਂ ਨਤੀਜੇ ਵੀ ਬਿਹਤਰ ਹੋਣ : ਜਗਮੀਤ ਸਿੰਘ ਆਵਾਜਾਈ ਲਈ ਮੁੜ ਖੁੱਲ੍ਹਿਆ ਰੇਨਬੋਅ ਬ੍ਰਿੱਜ ਯੂਕਰੇਨ ਟਰੇਡ ਸਮਝੌਤੇ ਵਿੱਚ ਕਾਰਬਨ ਟੈਕਸ ਨੂੰ ਸ਼ਾਮਲ ਕਰਨ ਦਾ ਕੰਜ਼ਰਵੇਟਿਵਾਂ ਨੇ ਕੀਤਾ ਵਿਰੋਧ ਰੇਨਬੋਅ ਬ੍ਰਿੱਜ ਉੱਤੇ ਗੱਡੀ ਵਿੱਚ ਹੋਇਆ ਧਮਾਕਾ, 2 ਹਲਾਕ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਕੈਨੇਡਾ ਦਾ ਨਿਰਮਾਣ ਕਰਨਾ ਸਾਡਾ ਮੁੱਖ ਟੀਚਾ : ਫਰੀਲੈਂਡ ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੰਸੀ ਲੈਂਡਿੰਗ