Welcome to Canadian Punjabi Post
Follow us on

12

May 2025
 
ਅੰਤਰਰਾਸ਼ਟਰੀ

ਮਿਆਂਮਾਰ ਦੇ ਸਰਹੱਦੀ ਇਲਾਕਿਆਂ ਵਿੱਚ ਗ੍ਰਹਿ ਯੁੱਧ ਤੇਜ਼, ਆਰਥਿਕ ਗਲਿਆਰਾ ਹੋਇਆ ਸ਼ਿਕਾਰ

May 23, 2023 12:03 PM

ਬਰਮਾ, 23 ਮਈ (ਪੋਸਟ ਬਿਊਰੋ): ਮਿਆਂਮਾਰ ਦੀ ਥਾਈਲੈਂਡ ਨਾਲ ਲੱਗਦੀ ਸਰਹੱਦ 'ਤੇ ਮਿਆਂਮਾਰ ਦੀ ਫੌਜ ਅਤੇ ਫੌਜੀ ਸ਼ਾਸਨ ਵਿਰੋਧੀ ਬਾਗੀਆਂ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਇਹ ਖੇਤਰ ਮਿਆਂਮਾਰ ਦੇ ਨਸਲੀ ਘੱਟ-ਗਿਣਤੀ ਭਾਈਚਾਰਿਆਂ ਦਾ ਘਰ ਹੈ, ਜਿਨ੍ਹਾਂ ਨੇ ਦੇਸ਼ ਦੀ ਫੌਜ ਦੇ ਖਿਲਾਫ ਹਥਿਆਰਬੰਦ ਬਗਾਵਤ ਕੀਤੀ ਹੈ। ਲੜਾਈ ਨੇ ਇੱਕ ਵੱਡੇ ਆਰਥਿਕ ਵਿਕਾਸ ਪ੍ਰੋਜੈਕਟ 'ਤੇ ਕੰਮ ਠੱਪ ਕਰ ਦਿੱਤਾ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਮਿਆਂਮਾਰ ਦੇ ਮੇਕਾਂਗ ਡੈਲਟਾ ਦੇਸ਼ਾਂ ਨਾਲ ਵਪਾਰ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ।
ਮਿਆਂਮਾਰ, ਥਾਈਲੈਂਡ, ਲਾਉਸ, ਕੰਬੋਡੀਆ ਅਤੇ ਵੀਅਤਨਾਮ ਮੇਕਾਂਗ ਡੈਲਟਾ ਖੇਤਰ ਵਿੱਚ ਆਉਂਦੇ ਹਨ। ਇਨ੍ਹਾਂ ਦੇਸ਼ਾਂ ਨੂੰ ਜੋੜਨ ਲਈ 1700 ਕਿਲੋਮੀਟਰ ਲੰਬੇ ਪੂਰਬ-ਪੱਛਮੀ ਆਰਥਿਕ ਗਲਿਆਰੇ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਦੋਂ ਦੋ ਸਾਲ ਪਹਿਲਾਂ ਮਿਆਂਮਾਰ ਵਿੱਚ ਫੌਜ ਨੇ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ ਤਾਂ ਇਸ ਪ੍ਰਾਜੈਕਟ 'ਤੇ ਕੰਮ ਪੂਰਾ ਹੋਣ ਦੇ ਨੇੜੇ ਸੀ। ਨਸਲੀ ਘੱਟਗਿਣਤੀ ਬਾਗੀਆਂ ਨੇ ਫਿਰ ਹਥਿਆਰਬੰਦ ਬਗਾਵਤ ਦਾ ਰਾਹ ਫੜ ਲਿਆ।
ਥਾਈਲੈਂਡ ਅਤੇ ਮਿਆਂਮਾਰ ਵਿਚਕਾਰ ਟਰੱਕ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨ ਵਾਲੀ ਇੱਕ ਜਾਪਾਨੀ ਕੰਪਨੀ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਅਚਾਨਕ ਅਪ੍ਰੈਲ ਵਿੱਚ ਟਰੱਕਾਂ ਅਤੇ ਡਰਾਈਵਰਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੋ ਗਿਆ, ਪਿਛਲੇ ਮਾਰਚ ਤੋਂ ਸਮੁੰਦਰੀ ਮਾਰਗ ਰਾਹੀਂ ਮਿਆਂਮਾਰ ਨੂੰ ਭੇਜਣਾ ਜਾਂ ਉੱਥੋਂ ਮੰਗਵਾਉਣ ਦੀ ਲਾਗਤ 50 ਪ੍ਰਤੀਸ਼ਤ ਵਧ ਗਈ ਹੈ।
ਏਸ਼ੀਆ ਹਾਈਵੇ-1 ਪ੍ਰੋਜੈਕਟ ਨੂੰ ਥਾਈਲੈਂਡ ਅਤੇ ਮਿਆਂਮਾਰ ਵਿਚਕਾਰ ਜ਼ਮੀਨੀ ਆਵਾਜਾਈ ਦੇ ਇੱਕ ਪ੍ਰਮੁੱਖ ਸਾਧਨ ਵਜੋਂ ਬਣਾਇਆ ਜਾ ਰਿਹਾ ਹੈ। ਇਹ ਸੜਕ ਥਾਈਲੈਂਡ ਦੇ ਮੱਧ ਵਿੱਚ ਮਾਏ ਸੋਟ ਤੋਂ ਮਿਆਂਮਾਰ ਵਿੱਚ ਮਾਇਆਵਾਦੀ ਤੱਕ ਚੱਲੇਗੀ। ਪਰ ਇਸ ਇਲਾਕੇ 'ਤੇ ਕੈਰਨ ਨੈਸ਼ਨਲ ਯੂਨੀਅਨ ਨਾਂ ਦੀ ਖਾੜਕੂ ਜਥੇਬੰਦੀ ਦਾ ਕਬਜ਼ਾ ਹੈ। ਕੈਰਨ ਨੈਸ਼ਨਲ ਯੂਨੀਅਨ 20 ਨਸਲੀ ਕੱਟੜਪੰਥੀ ਸੰਗਠਨਾਂ ਵਿੱਚੋਂ ਇੱਕ ਹੈ ਜੋ ਮਿਆਂਮਾਰ ਦੀ ਫੌਜ ਨਾਲ ਲੜ ਰਹੀਆਂ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸ੍ਰੀਲੰਕਾ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਛੇ ਫੌਜੀਆਂ ਦੀ ਮੌਤ ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇ ਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰ ਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪ ਨਿਊਜ਼ੀਲੈਂਡ ਨੇ ਵਿਜ਼ਟਰ ਵੀਜ਼ਾ ਅਰਜ਼ੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਬਦਲਾਅ ਦਾ ਕੀਤਾ ਐਲਾਨ ਲਾਹੌਰ-ਇਸਲਾਮਾਬਾਦ ਏਅਰਪੋਰਟ ਨੇ ਕਮਰਸ਼ੀਅਲ ਉਡਾਨਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ ਅਮਰੀਕੀ ਰਾਸ਼ਟਰਪਤੀ ਸਮੇਤ ਕਈ ਹੋਰ ਵੱਡੇ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਕਿਹਾ ਪਾਕਿ ਰੱਖਿਆ ਮੰਤਰੀ ਆਸਿਫ਼ ਨੇ ਕਿਹਾ- ਭਾਰਤ ਟਕਰਾਅ ਘੱਟ ਕਰਦਾ ਹੈ ਤਾਂ ਪਾਕਿ ਤਣਾਅ ਖ਼ਤਮ ਕਰਨ ਲਈ ਤਿਆਰ ਕਾਰਨੀ ਦਾ ਟਰੰਪ ਵੱਲੋਂ ਗਰਮਜੋਸ਼ੀ ਨਾਲ ਸਵਾਗਤ, ਕਾਰਨੀ ਨੇ ਟਰੰਪ ਨਾਲ ਹੋਈ ਚਰਚਾ ਨੂੰ ‘ਉਸਾਰੂ’ ਦੱਸਿਆ ਆਸਟ੍ਰੇਲੀਆ ਨੇ ਬਣਾਇਆ ਦੁਨੀਆਂ ਦਾ ਸਭ ਤੋਂ ਵੱਡਾ ਬੈਟਰੀ ਨਾਲ ਚੱਲਣ ਵਾਲਾ ਜਹਾਜ਼