ਵਾਸਿ਼ੰਗਟਨ, ਈ-ਕਾਮਰਸ ਕੰਪਨੀ ਐਮਾਜ਼ਾਨ ਇੱਕ ਵਾਰ ਫਿਰ ਆਪਣੇ ਆਪ ਨੂੰ ਛਾਂਟਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਅਗਲੇ ਕੁਝ ਹਫਤਿਆਂ 'ਚ ਆਪਣੇ ਕੁੱਲ ਕਰਮਚਾਰੀਆਂ 'ਚੋਂ 9 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਐਮਾਜ਼ਾਨ ਨੇ ਇਸ ਛਾਂਟੀ ਦਾ ਕਾਰਨ ਆਰਥਿਕ ਕਾਰਨ ਦੱਸਿਆ ਹੈ। ਐਮਾਜ਼ਾਨ ਨੇ ਛਾਂਟੀ ਦੇ ਦੂਜੇ ਪੜਾਅ ਨੂੰ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ, ਉਨ੍ਹਾਂ ਨੂੰ ਅਪ੍ਰੈਲ ਦੇ ਅੱਧ ਤੱਕ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਜਨਵਰੀ 2023 'ਚ ਅਮੇਜ਼ਨ 18 ਹਜ਼ਾਰ ਲੋਕਾਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਚੁੱਕੀ ਹੈ। ਹੁਣ ਇਕ ਵਾਰ ਫਿਰ ਕੰਪਨੀ ਵੱਡੇ ਪੱਧਰ 'ਤੇ ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾ ਰਹੀ ਹੈ।
ਅਮੇਜ਼ਨ 'ਚ ਛਾਂਟੀ ਦੇ ਦੂਜੇ ਦੌਰ ਦੀ ਜਾਣਕਾਰੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਸੀਈਉ ਐਂਡੀ ਜੇਸੀ ਨੇ ਇਕ ਮੀਮੋ 'ਚ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਸੀਈਉ ਨੇ ਦੱਸਿਆ ਕਿ ਕੰਪਨੀ ਦੀ ਸਾਲਾਨਾ ਯੋਜਨਾ ਪ੍ਰਕਿਿਰਆ ਇਸ ਮਹੀਨੇ ਪੂਰੀ ਹੋ ਜਾਵੇਗੀ ਅਤੇ ਫਿਰ ਛਾਂਟੀ ਦਾ ਦੂਜਾ ਦੌਰ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੰਪਨੀ ਕੁਝ ਰਣਨੀਤਕ ਖੇਤਰਾਂ ਵਿੱਚ ਨਵੀਂ ਭਰਤੀ ਵੀ ਕਰੇਗੀ।
ੳ[ਸ ਤੋਂ ਇਲਾਵਾ, ੳਮਅਡੋਨ ਵਿੱਚ ਛਾਂਟੀ ਦਾ ਪ੍ਰਭਾਵ ਵਿਿਗਆਪਨ ਅਤੇ ਠੱਿਟਚਹ ਵਿੱਚ ਦੇਖਿਆ ਜਾਵੇਗਾ। ਯਾਨੀ ਕਿ ਇਨ੍ਹਾਂ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਲੋਕ ਇਸ ਵਾਰ ਛਾਂਟੀ ਦਾ ਪ੍ਰਭਾਵਤ ਹੋਣਗੇ। ਕਿਹਾ ਜਾ ਰਿਹਾ ਹੈ ਕਿ ਕੰਪਨੀ ਆਰਥਿਕ ਸਥਿਤੀ ਨੂੰ ਠੀਕ ਕਰਨ ਅਤੇ ਲਾਗਤ ਘਟਾਉਣ ਲਈ ਛਾਂਟੀ ਦਾ ਵੱਡਾ ਫੈਸਲਾ ਲੈ ਰਹੀ ਹੈ।