ਲਾਹੌਰ, 18 ਮਾਰਚ (ਪੋਸਟ ਬਿਊਰੋ): ਪਾਕਿਸਤਾਨ ’ਚ ਸਿਆਸੀ ਤੂਫਾਨ ਦਾ ਮੌਸਮ ਹੈ। ਅੱਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘਰ ਦਾ ਗੇਟ ਪੁਲਿਸ ਨੇ ਬੁਲਡੋਜਰ ਨਾਲ ਤੋੜ ਦਿੱਤਾ। ਇਸ ਤੋਂ ਬਾਅਦ ਪੁਲਿਸ ਉਸ ਦੇ ਘਰ ਦਾਖਲ ਹੋ ਗਈ। ਇਮਰਾਨ ਖਾਨ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਦੀ ਵੀ ਖਬਰ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਤੋਸਾਖਾਨਾ ਮਾਮਲੇ ਦੀ ਸੁਣਵਾਈ ਦੇ ਸਿਲਸਿਲੇ ਵਿਚ ਅੱਜ ਇਸਲਾਮਾਬਾਦ ਜਾ ਰਹੇ ਹਨ। ਪਰ ਰਸਤੇ ਵਿਚ ਉਨ੍ਹਾਂ ਦੇ ਕਾਫਲੇ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ, ਉਹ ਸੁਰੱਖਿਅਤ ਹੈ। ਇਸ ਤੋਂ ਬਾਅਦ ਇਮਰਾਨ ਖਾਨ ਨੇ ਕਿਹਾ ਕਿ ਹੁਣ ਇਹ ਸਪੱਸਟ ਹੋ ਗਿਆ ਹੈ ਕਿ ਮੇਰੇ ਸਾਰੇ ਮਾਮਲਿਆਂ ਵਿਚ ਜਮਾਨਤ ਮਿਲਣ ਦੇ ਬਾਵਜੂਦ ਪੀਡੀਐਮ ਸਰਕਾਰ ਮੈਨੂੰ ਗਿ੍ਰਫਤਾਰ ਕਰਨਾ ਚਾਹੁੰਦੀ ਹੈ। ਮੈਂ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਜਾਣਨ ਦੇ ਬਾਵਜੂਦ ਇਸਲਾਮਾਬਾਦ ਅਤੇ ਅਦਾਲਤ ਜਾ ਰਿਹਾ ਹਾਂ, ਕਿਉਂਕਿ ਮੈਂ ਕਾਨੂੰਨ ਦੇ ਰਾਜ ਵਿਚ ਵਿਸ਼ਵਾਸ ਕਰਦਾ ਹਾਂ। ਪੰਜਾਬ ਪੁਲਿਸ ਨੇ ਜਮਾਨ ਪਾਰਕ ਸਥਿਤ ਮੇਰੇ ਘਰ ‘ਤੇ ਛਾਪਾ ਮਾਰਿਆ ਹੈ, ਜਿੱਥੇ ਬੁਸਰਾ ਬੇਗਮ ਇਕੱਲੀ ਹੈ। ਉਹ ਕਿਸ ਕਾਨੂੰਨ ਤਹਿਤ ਅਜਿਹਾ ਕਰ ਰਹੇ ਹਨ?
ਦੱਸ ਦਈਏ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਤੋਸਾਖਾਨਾ ਮਾਮਲੇ ’ਚ ਇਸਲਾਮਾਬਾਦ ਦੀ ਸਥਾਨਕ ਅਦਾਲਤ ’ਚ ਸੁਣਵਾਈ ਹੋਣੀ ਹੈ। ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਦੁਆਰਾ ਖਾਨ ਨੂੰ ਪਿਛਲੀਆਂ ਸੁਣਵਾਈਆਂ ‘ਤੇ ਪੇਸ ਨਾ ਹੋਣ ਕਾਰਨ ਗਿ੍ਰਫਤਾਰ ਕਰਨ ਦੀਆਂ ਕੋਸਸਿਾਂ ਹੁਣ ਤੱਕ ਅਸਫਲ ਰਹੀਆਂ ਹਨ।